You dont have javascript enabled! Please download Google Chrome!

ਤੇ ਜੱਜ ਦੀ ਧੀ ਆਈ Bhai Satwant Singh ਨੂੰ ਦੇਖਣ ਕਿ ਸੱਚੀ ਉਹ Hero ਲਗਦਾ …

ਅੱਜ ਯਾਨੀ 31 ਅਕਤੂਬਰ ਦਾ ਦਿਨ ਜਦੋਂ ਅੱਜ ਦੇ ਹੀ ਦਿਨ ਸੰਨ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ ਵਾਲੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਢਾਹੁਣ ਵਾਲੀ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸਦੀ ਕੀਤੀ ਦਾ ਫਲ ਦਿੰਦਿਆਂ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਤੇ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਨੇ ਇੰਡੀਆ ਨੂੰ ਸੋਧ ਲਾਇਆ ਇਸ ਕਾਰਵਾਈ ਵਿਚ ਭਾਈ ਬੇਅੰਤ ਸਿੰਘ ਜੀ ਮੌਕੇ ਤੇ ਹੀ ਸ਼ਹੀਦ ਹੋ ਗਏ ਸਨ…
ਤਿਹਾੜ ਜੇਲ੍ਹ ਅੰਦਰ ਇੰਦਰਾ ਕਤਲ ਕੇਸ ਦੀ ਸੁਣਵਾਈ ਲਈ ਬਣੀ ਵਿਸ਼ੇਸ ਅਦਾਲਤ ਅੰਦਰ ਜਦੋਂ ਜੇਲ ਅਧਿਕਾਰੀ ਪੇਸ਼ੀ ਭੁਗਤਾਉਣ ਲਈ ਤਿੰਨਾਂ ਸਿੰਘਾਂ ਨੂੰ ਲੈ ਕੇ ਆਉਦੇ ਤਾਂ ਸ: ਸਤਵੰਤ ਸਿੰਘ ਕਿਹਰ ਸਿੰਘ ਬਲਬੀਰ ਸਿੰਘ (ਬਰੀ b singh) ਪ੍ਰਸੰਨ ਚਿੱਤ ਨਜ਼ਰ ਆਉਦੇ ਸਨ। ਪੱਤਰਕਾਰਾਂ ਦੀ ਸ: ਸਤਵੰਤ ਸਿੰਘ ਵੱਲ ਜਿਆਦਾ ਦਿਲਚਸਪੀ ਹੁੰਦੀ। ਪੰਜਾਬੀ ਟ੍ਰਿਬਿਊਨ – ਇਕ ਸੋ ਨੱਬੇ (190) ਸੈਂਟੀਮੀਟਰ ਤੋ ਜਿਆਦਾ ਲੰਬੇ ਕੱਦ ਵਾਲਾ (6ft6inch) ਗੌਰਾ ਚਿਟਾ ਸਫੈਦ ਰੰਗ ਵਾਲਾ ਚੌੜੀ ਛਾਤੀ ਭਰਵਾਂ ਗੁੰਦਵਾਂ ਸਰੀਰ ਸੋਹਣੀਆਂ ਅੱਖਾਂ ਲੰਬੀ ਧੋਣ ਪੈਰੀਂ ਤਿੱਲੇ ਵਾਲੀ ਪੰਜਾਬੀ ਜੁੱਤੀ ਪਹਿਨੀ ਰੇਸ਼ਮੀ ਕਮੀਜ਼ ਪਜਾਮਾ ਪਹਿਨੀ ਸਿਰ ਉਤੇ ਨੀਲੇ ਰੰਗ ਦੀ ਪੱਗ ਬੰਨੀ ਸ਼ਕਲ ਸੂਰਤ ਤੋ ਫਿਲਮੀ ਹੀਰੋਆਂ ਨੂੰ ਮਾਤ ਪਾਉਣ ਵਾਲਾ 23 ਸਾਲਾ ਦੀ ਉਮਰ ਦਾ ਸਤਵੰਤ ਸਿੰਘ ਜਦੋ ਇੰਦਰਾ ਕਤਲ ਕੇਸ ਦੀ ਸੁਣਵਾਈ ਲਈ ਅਦਾਲਤ ਵੱਲ ਆਉਦਾਂ ਹੈ ਤਾਂ ਇਸ ਸੁੰਦਰ ਜਵਾਨ ਦਾ ਇਲਾਹੀ ਰੂਪ ਡੁੱਲ੍ਹ ਡੁੱਲ੍ਹ ਪੈਦਾ ਹੈ।
ਸਤਵੰਤ ਸਿੰਘ ਮੁਸਕਰਾਉਦਾ ਹੋਇਆ ਸਭ ਨੂੰ ਫਤਿਹ ਬਲਾਉਦਾ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਉਸ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਧੀ ਦੇ ਕਤਲ ਤੇ ਕੋਈ ਅਫਸੋਸ ਜਾਂ ਪਛਤਾਵਾ ਨਹੀ ਸਗੋ ਸਤਵੰਤ ਸਿੰਘ ਇਸ ਨੂੰ ਖਾਲਸਾਈ ਰਵਾਇਤਾਂ ਅਨੁਸਾਰ ਬਹਾਦਰੀ ਭਰਿਆ ਖਾੜਕੂ ਕਾਰਨਾਮਾ ਸਮਝਦਾ ਖ਼ੁਸ਼ ਨਜਰ ਆਉਦਾ ਹੈ ਸਿੱਖ ਇਤਿਹਾਸ ਦੀ ਤਵਾਰੀਖ ਨੇ ਉਸ ਨੂੰ 18 ਵੀ ਸਦੀ ਦੇ ਮਹਾਨ ਜੁਝਾਰੂ ਯੋਧੇ ਸ਼ਹੀਦ ਭਾਈ ਸੁੱਖਾ ਸਿੰਘ ਮਹਿਤਾਬ ਸਿਘੰ ਦੇ ਸ਼ਹੀਦੀ ਰੁਤਬੇ ਦੇ ਬਰਾਬਰ ਕਰ ਦਿਤਾ:—
—–: ਇਸ ਰਿਪੋਰਟ ਦੇ ਅਖਬਾਰ ਵਿਚ ਛਪਣ ਦੀ ਯਾਦ ਨੂੰ ਤਾਜ਼ਾ ਕਰਦਿਆ ਸ: ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਨੇ ਕਿਹਾ ਕਿ ਅਖਬਾਰਾਂ ਨੇ ਇਕ ਵਾਰ ਲਿਖਿਆ ਸੀ ਕਿ ਜਦੋ ਤਿਹਾੜ ਜੇਲ ਅੰਦਰ ਸ: ਸਤਵੰਤ ਸਿੰਘ ਇੰਦਰਾ ਕਤਲ ਕੇਸ ਦੀ ਸੁਣਵਾਈ ਲਈ ਆਉਦਾ ਹੈ ਤਾਂ ਪੱਤਰਕਾਰਾਂ ਦੇ ਕਹਿਣ ਅਨੁਸਾਰ ਸਤਵੰਤ ਸਿੰਘ ਫਿਲਮੀਂ ਹੀਰੋਆਂ ਤੋ ਵੀ ਬੇਹੱਦ ਜਿਆਦਾ ਸੋਹਣਾ ਨਜ਼ਰ ਆਉਦਾ ਹੈ। ਇਹ ਖਬਰ ਅਖਬਾਰਾਂ ਵਿਚ ਛਪਣ ਤੋ ਬਾਅਦ ਜੱਜ ਦੀ ਧੀ ਆਪਣੀਆ ਸਹੇਲੀਆ ਦੇ ਨਾਲ ਤਿਹਾੜ ਜੇਲ ਅੰਦਰ ਸ: ਸਤਵੰਤ ਸਿੰਘ ਨੂੰ ਵੇਖਣ ਆਈ ਸੀ ਕਿ ਕੀ ਠੀਕ ਹੀ ਇੰਦਰਾ ਗਾਧੀ ਦਾ ਕਾਤਲ ਇੰਨਾ ਖੂਬਸੂਰਤ ਸੁੰਦਰ ਸ਼ਕਲ ਸੂਰਤ ਵਾਲਾ ਹੋ ਸਕਦਾ ਹੈ???Image result for bhai satwant singh
ਮੈਨੂੰ ਜੇਲ ਗਾਰਡਾ ਨੇ ਦੱਸਿਆ ਕਿ ਸ:ਸਤਵੰਤ ਸਿੰਘ ਦਾ ਰੂਪ ਸੋਹਣਾ ਵੇਖ ਕਿ ਜੇਲ ਵਿਚ ਬੰਦ ਇੰਦਰਾ ਕਤਲ ਕੇਸ ਵਿਚ ਫਾਂਸੀ ਦੀ ਉਡੀਕ ਚ ਵੀ ਸਤਵੰਤ ਸਿੰਘ ਬੇਪ੍ਰਵਾਹ ਹਸੰੂ ਹੰਸੂ ਕਰਦਾ ਬੇਹੱਦ ਖੁਸ਼ ਨਜਰ ਆ ਰਿਹਾ ਹੈ।
ਜਦੋ ਮੈ ਇਸ ਬਾਰੇ ਸਤਵੰਤ ਸਿੰਘ ਨੂੰ ਪੁੱਛਿਆ ਤਾ ਉਸ ਨੇ ਦੱਸਿਆ ਕਿ ਭਾਪਾ ਕੁਝ ਲੜਕੀਆਂ ਮੇਰੀ ਕੋਠੜੀ ਸਾਹਮਣੇ ਆ ਕੇ ਵਾਹਵਾ ਚਿਰ ਗੱਲਾਂ ਕਰਦੀਆ ਰਹੀਆ ਸਨ। ਉਹਨਾਂ ਸਿਰਫ ਆਪਣੇ ਅੰਦਾਜ ਵਿਚ ਨਸਸਕਾਰ ਤੇ ਸਤਿ ਸ੍ਰੀ ਅਕਾਲ ਬੁਲਾਈ। ਇਸ ਤੋ ਵੱਧ ਕੋਈ ਗਲ ਨਹੀ ਹੋਈ। ਮੈਨੂੰ ਇਹ ਨਹੀ ਪਤਾ ਇਹ ਕੁੜੀਆ ਕੋਣ ਤੇ ਕਿਵੇ ਆਈਆ ਸਨ?””

error: Alert: Content is protected !!