You dont have javascript enabled! Please download Google Chrome!

ਤਿਉਹਾਰਾਂ ਦੇ ਤਹਿਤ ਪੁਲਿਸ ਚੌਕਸ, ਮੌਕੇ ‘ਤੇ ਨਸ਼ਟ ਕੀਤੀ ਲੱਖਾਂ ਦੀ ਆਤਿਸ਼ਬਾਜ਼ੀ

ਪਿਛਲੇ ਸਾਲ ਦਿਵਾਲੀ ਮੌਕੇ ਦਿੜਬਾ ਨੇੜੇ ਪੈਂਦੇ ਸੁਲਰ ਘਰਾਟ ‘ਚ ਪਟਾਕਿਆਂ ਦੇ ਇੱਕ ਗੌਦਾਮ ‘ਚ ਭਿਆਨਕ ਅੱਗ ਲਈ ਸੀ ਜਿਸ ‘ਚ 7 ਲੋਕਾਂ ਦੀ ਮੌਤ ਹੋ ਗਈ ਸੀ। ਇਸ ਸਾਲ ਕੋਈ ਅਜਿਹੀ ਘਟਾਨਾ ਨਾ ਵਾਪਰੇ ਤਾਂ ਪੁਲਿਸ ਪ੍ਰਸਾਸ਼ਨ ਪੂਰੀ ਤਰਾਂ ਚੌਕਸ ਹੋ ਚੁੱਕਿਆ ਹੈ। ਇਸੇ ਦੇ ਤਹਿਤ ਪੁਲਿਸ ਨੇ ਦਿੜਬਾ ਦੇ ਇੱਕ ਰਿਹਾਈਸ਼ੀ ਇਲਾਕੇ ਪਏ ਪਟਾਕਿਆਂ ਦੇ ਜ਼ਖੀਰ ਨੂੰ ਮੌਕੇ ਉਤੇ ਪੁੱਜ ਤਹਿਸ਼-ਨਹਿਸ਼ ਕਰ ਦਿੱਤਾ।
Image result for aatishbaji
ਆਤਸ਼ਬਾਜ਼ੀ ਦਾ ਇਹ ਜਖੀਰਾਂ ਦਿਵਾਲੀ ਮੌਕ ਜਾਂ ਉਸੇ ਤੋਂ ਪਹਿਲਾ ਕਿਸੇ ਲਈ ਜਾਨਲੇਵਾ ਹੁੰਦੇ ਉਸ ਤੋਂ ਪਹਿਲਾ ਠੁੱਸ ਕਰ ਦਿੱਤੇ ਗਏ। ਤਸਵੀਰਾਂ ਦਿੜਵਾ ਦੀਆਂ ਦੀ ਨੇ ਜਿੱਥੋ ਦੇ ਰਿਹਾਈਸ਼ੀ ਇਲਾਕੇ ਚ ਸਟੋਰ ਕੀਤੀ ਇਸ ਅਤਸ਼ਬਾਜ਼ੀ ਭਿਣਕ ਜਦੋਂ ਪੁਲਿਸ ਨੂੰ ਲੱਗੀ ਤਾਂ ਬਿਨਾੰ ਦੇਰ ਕੀਤੀ ਪੁਲਿਸ ਦੀ ਹੂਟਰ ਮਾਰਦੀਆਂ ਗੱਡੀ ਇ੍ਰਥੇ ਪੱਜ ਗਈਆਂ। ਪਰ ਰਿਹਾਈਸ਼ੀ ਇਲਾਕੇ ਪਿਆ ਜ਼ਖੀਰ ਵੇਖ ਪੁਲਿਸ ਵੀ ਦੰਗ ਰਹਿ ਗਈ। ਪੁਲਿਸ ਮੁਤਾਬਕ ਇਹ ਪਟਾਕੇ ਗੈਰਕਾਨੂੰਨੀ ਤਰੀਕੇ ਨਾਲ ਸਟੋਰ ਕੀਤੇ ਗਏ ਸਨ ਇਸ ਲਈ ਪੁਲਿਸ ਨੇ ਫਾਈਰਬ੍ਰਿਗੇਡ ਦੀ ਮਦਦ ਨਾਲ ਇਸ ਆਤਸ਼ਬਾਜੀ ਨੂੰ ਪਾਣੀ ਦੀ ਬੁਛਾੜਾਂ ਨੇ ਬਰਬਾਦ ਕਰ ਦਿੱਤਾ। ਪੁਲਿਸ ਮੁਤਾਬਕ ਗੋਦਾਮ ਮਾਲਕ ਕੋਲ ਆਤਸ਼ਬਾਜ਼ੀ ਰੱਖਮ ਦਾ ਲਾਈਸੈਂਸ ਤੱਕ ਵੀ ਨਹੀਂ ਜਿਸ ਕਾਰਨ ਉਸ ਖਿਲਾਫ ਕਾਨੂੰਨੀ ਕਾਰਵਾਈ ਵੀ ਵਿੱਢ ਦਿੱਤੀ ਗੀ ਹੈ।

ਜਿਕਰਯੌਗ ਹੈ ਕਿ ਬੀਤੇ ਸਾਲ ਦਿੜਬਾ ਨੇੜੇ ਪੈਂਦੇ ਸੁਲਰ ਘਰਾਟ ਚ ਪਟਾਕਿਆਂ ਦੇ ਇੱਕ ਗੌਦਾਮ ਚ ਭਿਆਨਕ ਅੱਗ ਲਈ ਸੀ। ਇਸ ਅੱਗ ਦੀ ਚਪੇਟ ਆਉਣ ਕਾਰਨ 7 ਲੋਕਾਂ ਦੀ ਮੌਤ ਵੀ ਹੋ ਗਈ ਸੀ। ਇਸ ਸਭ ਦੇ ਮੱਦੇਨਜ਼ਰ ਹੀ ਪੁਲਿਸ ਤੇ ਪ੍ਰਸਾਸ਼ਨ ਇਸ ਸਾਲ ਪੁਰੀ ਤਰਾਂ ਚੌਕਸ ਹੈ। ਤਾਂ ਜੋ ਗੈਰਕਾਨੂੰਨੀ ਤਰੀਕੇ ਨਾਲ ਸਟੋਰ ਕੀਤੀ ਗਈ ਆਤਸ਼ਬਾਜ਼ੀ ਦੀ ਅੱਗ ਕਿਸੇ ਹੋਰ ਘਰ ਚ ਹਨੇਰਾ ਨਾ ਕਰੇ।

error: Alert: Content is protected !!