You dont have javascript enabled! Please download Google Chrome!

ਜੇ ਤੁਸੀਂ PTU ਤੋਂ ਕੀਤੀ ਹੈ Degree ਤਾਂ ਹੁਣ Canada ਦਾ ਰਾਹ ਭੁੱਲ ਜਾਓ !!

ਕੈਨੇਡਾ….ਅਜਿਹਾ ਮੁਲਕ ਜੋ ਪੰਜਾਬੀਆਂ ਲਈ ਜੰਨਤ ਹੈ। ਹਰ ਪੰਜਾਬੀ ਆਪਣੀ ਜਿੰਦਗੀ ਵਿਚ ਇੱਕ ਵਾਰੀ ਕੈਨੇਡਾ ਜਰੂਰ ਜਾਣਾ ਚਾਹੁੰਦਾ ਹੈ। ਪਰ ਹੁਣ ਕੈਨੇਡਾ ਜਾ ਕੇ ਪੜਾਈ ਕਰਨ ਤੇ PR ਲੈਣ ਵਾਲਿਆਂ ਲਈ ਬੇਹੱਦ ਹੀ ਬੁਰੀ ਖਬਰ ਐ। ਦਰਅਸਲ world education services ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਪ੍ਰਮਾਣ ਪੱਤਰਾਂ ਦੀ ਅਸੈਸਮੈਂਟ ਕਰਨੀ ਬੰਦ ਕਰ ਦਿੱਤੀ ਐ। ਇਸਦਾ ਮਤਲਬ ਕਿ PTU ਤੋਂ B.Tech,MBA ਸਮੇਤ ਹੋਰ ਕੋਰਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਲਈ ਹੁਣ ਕੈਨੇਡਾ ਚ ਐਂਟਰੀ ਬੰਦ ਹੋ ਜਾਵੇਗੀ। ਕੈਨੇਡਾ ਵਿਚ ਦਾਖਲੇ ਲਈ world education services ਵਲੋਂ ਕੀਤੀ ਅਸੈਸਮੈਂਟ ਕਿਸੇ ਵੀ ਵਿਦਿਆਰਥੀ ਲਈ ਪਹਿਲਾ ਪੜਾਅ ਹੁੰਦੀ ਐ। ਇਸਤੋਂ ਬਾਅਦ ਹੀ ਅੰਬੈਸੀ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਅਤੇ PR ਸਬੰਧੀ ਕੋਈ ਫੈਸਲਾ ਲੈਂਦੀ ਐ। WES ਵਲੋਂ ਲਏ ਗਏ ਇਸ ਇੱਕ ਪਾਸੜ ਫੈਸਲੇ ਨਾਲ ਹੁਣ ਉਹਨਾਂ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਪੈ ਗਿਆ ਹੈ ਜਿਨਾਂ PTU ਤੋਂ ਪੜਾਈ ਕਰਕੇ ਆਪਣੀ File ਕੈਨੇਡਾ ਲਈ ਲਗਾਈ ਐ……..ਕੈਨੇਡਾ ਜਾ ਕੇ ਉਚੇਰੀ ਸਿੱਖਿਆ ਹਾਸਲ ਕਰਨ ਅਤੇ ਉਥੇ ਹੀ ਪੱਕੇ ਹੋਣ ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਇਹ ਬੁਰੀ ਖਬਰ ਹੈ। ਕੈਨੇਡਾ ਵਿਚ ਦਾਖਲਾ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਪ੍ਰਮਾਣ ਪੱਤਰਾਂ ਅਤੇ ਹੋਰਨਾਂ ਦਸਤਾਵੇਜ਼ਾਂ ਦਾ ਮੁਲਾਂਕਣ ਕਰਨ ਵਾਲੀ ਵਰਲਡ ਐਜੂਕੇਸ਼ਨ ਸਰਵੀਸਿਜ਼/WES ਏਜੰਸੀ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ (PTU) ਤੋਂ ਸਿੱਖਿਆ ਹਾਂਸਲ ਕਰਨ ਵਾਲੇ ਵਿਦਿਆਰਥੀਆਂ ਦੇ ਪ੍ਰਮਾਣ ਪੱਤਰਾਂ ਦਾ ਮੁਲਾਂਕਣ ਕਰਨਾ ਬੰਦ ਕਰ ਦਿੱਤਾ ਗਿਆ ਹੈ।
ਇਸ ਦਾ ਸਿੱਧਾ ਮਤਲਬ ਇਹ ਹੈ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਬੀ. ਟੈੱਕ ਅਤੇ ਐੱਮ. ਬੀ. ਏ. ਸਮੇਤ ਇੰਜੀਨੀਅਰਿੰਗ ਅਤੇ ਮੈਨੇਜੈਂਟ ਦੇ ਹੋਰ ਕੋਰਸ ਕਰਨ ਵਾਲੇ ਸਾਰੇ ਹੀ ਵਿਦਿਆਰਥੀਆਂ ਲਈ ਹੁਣ ਕੈਨੇਡਾ ਦੀ ਐਂਟਰੀ ਬੰਦ ਹੋ ਜਾਵੇਗੀ ਕਿਉਂਕਿ ਇਨ੍ਹਾਂ ਵਿਦਿਆਰਥੀਆਂ ਦੇ ਪ੍ਰਮਾਣ ਪੱਤਰਾਂ ਦਾ ਮੁਲਾਂਕਣ ਨਹੀਂ ਹੋ ਸਕੇਗਾ।ਤੁਹਾਨੂੰ ਇਹ ਦੱਸ ਦੇਈਏ ਕਿ ਵਰਲਡ ਐਜੂਕੇਸ਼ਨ ਸਰਵੀਸਿਜ਼ ਵਲੋਂ ਕੀਤਾ ਜਾਣ ਵਾਲਾ ਇਹ ਮੁਲਾਂਕਣ ਵਿਦਿਆਰਥੀਆਂ ਲਈ ਕੈਨੇਡਾ ਵਿਚ ਦਾਖਲੇ ਦੀ ਮੁੱਢਲੀ ਕੜੀ ਹੁੰਦਾ ਹੈ। ਇਸ ਮੁਲਾਂਕਣ ਤੋਂ ਬਾਅਦ ਹੀ ਅੰਬੈਸੀ ਵਿਦਿਆਰਥੀਆਂ ਲਈ ਉਚੇਰੀ ਸਿੱਖਿਆ ਲਈ ਕੈਨੇਡਾ ਵਿਚ ਦਾਖਲ ਹੋਣ ਜਾਂ ਪੀ. ਆਰ. ਸੰਬੰਧੀ ਕੋਈ ਫੈਸਲਾ ਲੈਂਦੀ ਹੈ। ਵਰਲਡ ਐਜੂਕੇਸ਼ਨ ਸਰਵੀਸਿਜ਼/WES ਵਲੋਂ ਲਏ ਗਏ ਇਸ ਇਕ ਤਰਫਾ ਫੈਸਲੇ ਕਾਰਨ ਉਨ੍ਹਾਂ ਸਾਰੇ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲੱਗ ਗਿਆ ਹੈ ਜਿਨ੍ਹਾਂ ਨੇ ਪੀ. ਟੀ. ਯੂ. ਤੋਂ ਪੜ੍ਹਾਈ ਕਰਕੇ ਆਪਣੀ ਫਾਈਲ ਕੈਨੇਡਾ ਜਾਣ ਲਈ ਲਗਾਈ ਹੋਈ ਸੀ। ਡਬਲਯੂ. ਈ. ਐੱਸ. ਵੱਲੋਂ ਆੲੇ ਇਸ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਨੇ ਸ਼ੋਸ਼ਲ਼ ਮੀਡੀਆ/ਟਵਿੱਟਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਨੂੰ ਪਹੁੰਚ ਕਰਕੇ ਆਪਣਾ ਦੁੱਖ ਦੱਸਿਆ ਹੈ ਅਤੇ ਭਾਰਤ ਸਰਕਾਰ ਨੂੰ ਇਸ ਮਾਮਲੇ ਵਿਚ ਜਰੂਰ ਦਖਲ ਦੇ ਕੇ ਕੈਨੇਡਾ ਨਾਲ ਗੱਲ ਕਰਨ ਦੀ ਮੰਗ ਕੀਤੀ ਗੲੀ ਹੈ। ਟਵਿੱਟਰ ‘ਤੇ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਫੂਡ ਅਤੇ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਵੀ ਇਸ ਮਾਮਲੇ ਵਿਚ ਦਖਲ ਦੇਣ ਮੰਗ ਕੀਤੀ ਹੈ।
ਕੀ ਕਹਿਣਾ ਹੈ ਡਬਲਯੂ. ਈ. ਐੱਸ. ਦਾ ਇਸ ਬਾਰੇ : ਇਸ ਬਾਰੇ ਵਿਚ ਡਬਲਯੂ. ਈ. ਐੱਸ. ਨੇ ਟਵਿੱਟਰ ‘ਤੇ ਹੀ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਅਸੈਸਮੈਂਟ ਏਜੰਸੀ ਨੇ ਆਪਣੇ ਜਵਾਬ ਵਿਚ ਕਿਹਾ ਹੈ ਕਿ ਸਿੱਖਿਆ ਦੇ ਖੇਤਰ ਦੇ ਬਦਲਦੇ ਹਾਲਾਤ ਅਤੇ ਜਾਂਚ ਤੋਂ ਬਾਅਦ ਹੀ ਏਜੰਸੀ ਨੇ ਪੀ. ਟੀ.ਯੂ. ਦੇ ਵਿਦਿਆਰਥੀਆਂ ਦੀ ਅਸੈਸਮੈਂਟ ਦਾ ਕੰਮ ਰੋਕਿਆ ਹੈ ਅਤੇ ਅਸੀਂ ਇਸ ਸੰਬੰਧ ਵਿਚ ਵਿਦਿਆਰਥੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਲਈ ਖੇਦ ਜਤਾਉਂਦੇ ਹਾਂ. ਨਾਲ ਹੀ ਏਜੰਸੀ ਨੇ ਇਹ ਵੀ ਕਿਹਾ ਹੈ ਕਿ ਪੀ. ਟੀ. ਯੂ. ਦੇ ਜਿਨ੍ਹਾਂ ਵਿਦਿਆਰਥੀਆਂ ਦੀਆਂ ਫਾਈਲਾਂ ਅਸੈਸਮੈਂਟ ਲਈ ਏਜੰਸੀ ਕੋਲ ਆਈਆਂ ਹਨ, ਉਨ੍ਹਾਂ ਨੂੰ ਫੀਸ ਜਲਦੀ ਰਿਫੰਡ ਕਰ ਦਿੱਤੀ ਜਾਵੇਗੀ।
ਇਸ ਬਾਰੇ ਪੀ. ਟੀ. ਯੂ. ਦਾ ਕਹਿਣਾ ਹੈ ਕਿ, ਡਬਲਯੂ. ਈ. ਐੱਸ. ਦੇ ਜਵਾਬ ਤੋਂ ਬਾਅਦ ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੋਲ ਵੀ ਇਸ ਸੰਬੰਧੀ ਪਹੁੰਚ ਕੀਤੀ ਹੈ। ਵਿਦਿਆਰਥੀਆਂ ਨੂੰ ਦਿੱਤੇ ਗਏ ਜਵਾਬ ਦੇ ਵਿਚ ਯੂਨੀਵਰਸਿਟੀ ਦੇ ਡੀਨ (ਅਕੈਡਮਿਕ) ਦੇ ਪਰਸਨਲ ਅਸਿਸਟੈਂਟ ਨਰੇਸ਼ ਕੁਮਾਰ ਨੇ ਲਿਖਿਆ ਹੈ ਕਿ ਯੂਨੀਵਰਸਿਟੀ ਇਸ ਸੰਬੰਧੀ ਡਬਲਯੂ. ਈ. ਐੱਸ. ਨਾਲ ਗੱਲਬਾਤ ਕਰ ਰਹੀ ਹੈ ਅਤੇ ਜਿਸ ਤਰ੍ਹਾਂ ਹੀ ਇਸ ਮਾਮਲੇ ਵਿਚ ਕੋਈ ਫੈਸਲਾ ਹੁੰਦਾ ਹੈ ਤਾਂ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਇਸ ਬਾਰੇ ਜਰੂਰ ਸੂਚਿਤ ਕਰੇਗੀ।

error: Alert: Content is protected !!