You dont have javascript enabled! Please download Google Chrome!

ਜਾਨ ਬਚਾਓਣ ਲੲੀ ਪਾਣੀ ਵੀ ਜਾਨ ਤਲੀ ਤੇ ਧਰਕੇ ਕੱਢਣਾ ਪੈਂਦਾ ਹੈ ..

ਇਹ ਵੀਡਿਓ ਦੇਖ ਕੇ ਤਹਾਨੂੰ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਪਾਣੀ ਕਿਵੇਂ ਲੁੱਟ ਕੇ ਬਾਹਰ ਲੈ ਕੇ ਜਾ ਰਹੇ ਹਨ .. ਖੇਤੀਬਾੜੀ ਯੂਨੀਵਰਸਿਟੀਆਂ ਮੁਤਾਬਕ ਜ਼ਿਆਦਾ ਗਰਮ ਇਲਾਕੇ’ਚ ਜਿੱਥੇ ਖੇਤੀਬਾੜੀ ਸਿਰਫ਼ ਜ਼ਮੀਨੀ ਪਾਣੀ’ਤੇ ਨਿਰਭਰ ਹੁੰਦੀ ਹੈ ਉੱਥੇ ਇੱਕ ਕਿਲੋ ਚੌਲ ਪੈਦਾ ਕਰਨ ਲਈ 5000 ਲੀਟਰ ਤੱਕ ਪਾਣੀ ਖਰਚ ਹੋ ਜਾਂਦਾ ਹੈ।Image result for punjab water
ਜੇਕਰ ਇੱਕ ਲੀਟਰ ਵਾਲੀ ਪਾਣੀ ਦੀ ਬੋਤਲ ਦੀ ਕੀਮਤ 10 ਰੁਪਏ ਮੰਨੀਏ ਤਾਂ ਇੱਕ ਕਿਲੋ ਚੌਲ ਪੈਦਾ ਕਰਨ ਲਈ ਅਸੀਂ 50 ਹਜ਼ਾਰ ਰੁਪਏ ਦਾ ਪੀਣ ਯੋਗ ਪਾਣੀ ਖਰਚ ਦਿੰਦੇ ਹਾਂ। ਪੰਜਾਬ ਦੇ ਕਿਸਾਨ ਲਗਭਗ 16 ਲੱਖ ਮੋਟਰਾਂ ਰਾਹੀਂ ਧਰਤੀ ਹੇਠੋਂ ਪੀਣ ਵਾਲਾ ਸਾਫ਼ ਪਾਣੀ ਕੱਢ ਕੇ ਝੋਨਾ ਦੇ ਖੇਤ ਨੱਕੋ-ਨੱਕ ਭਰ ਦਿੰਦੇ ਹਨ।Image result for punjab water
ਹੁਣ ਜਿਹੜਾ ਤੁਹਾਡਾ ਖੇਤੀਬਾੜੀ ਲਈ ਬਿਜਲੀ ਦਾ ਬਿੱਲ ਮੁਆਫ਼ ਕੀਤਾ ਹੈ ਉਸ ਨੂੰ ਕੋਈ ਬਾਦਲ ਦਾ ਰਹਿਮੋ-ਕਰਮ ਨਾ ਸਮਝੋ ਸਗੋਂ ਉਹ ਵੀ ਸਟੇਟ ਦੀ ਸਾਜ਼ਿਸ਼ ਦਾ ਇੱਕ ਹਿੱਸਾ ਹੀ ਹੈ ਕਿ ਤੁਹਾਡਾ ਪਾਣੀ ਤੁਹਾਡੇ ਹੱਥੋਂ ਹੀਂ ਖ਼ਤਮ ਕਰਵਾਇਆ ਜਾਵੇ।Image result for punjab water
ਜਦਕਿ ਸਾਡੇ ਦਰਿਆਵਾਂ ‘ਤੇ ਬੰਨ ਲਾ ਕੇ ਸਾਡੇ ਹਿੱਸਾ ਦਾ ਦਰਿਆਈ ਪਾਣੀ ਜਿਸ ਨਾਲ ਅਸੀਂ ਖੇਤੀ ਕਰਨੀ ਸੀ ਉਹ ਨਹਿਰਾਂ ਰਾਹੀਂ ਹਰਿਆਣਾ, ਦਿੱਲੀ ਅਤੇ ਰਾਜਸਥਾਨ ਨੂੰ ਮੁਫ਼ਤ’ਚ ਭੇਜ ਦਿੱਤਾ। ਸਾਡੇ ਤੋੰ ਸਾਡਾ ਦਰਿਆਈ ਪਾਣੀ ਵੀ ਧੱਕੇ ਨਾਲ ਖੋਹ ਲਿਆ ਅਤੇ ਧਰਤੀ ਹੇਠਲਾ ਪਾਣੀ ਸਾਡੇ ਤੋਂ ਦੇਸ ਦਾ ਢਿੱਡ ਭਰਨ ਦੇ ਪੰਪ ਮਾਰ ਕੇ ਖ਼ਤਮ ਕਰਵਾ ਦੇਣਾ। ਬਾਕੀ ਰਹਿੰਦੀ ਕਸਰ ਬਚੇ ਹੋਏ ਪਾਣੀ’ਚ ਫੈਕਟਰੀਆਂ ਦੀ ਜ਼ਹਿਰ ਘੋਲ ਕੇ ਕੱਢ ਦਿੱਤੀ।Image result for punjab water
ਪਿਛਲੇ ਕੁਝ ਦਹਾਕਿਅਾਂ’ਚ ਕੋੲੀ ਝੋਨੇ ਦਾ ਬਦਲ ਵੀ ਨਹੀਂ ਦਿੱਤਾ ਗਿਅਾ ਜਿਸ ਕਰਕੇ ਅੱਜ ਸੋਕੇ ਵਰਗੇ ਹਾਲਾਤ ਪੈਦਾ ਹੋ ਗਏ ਹਨ ਅਤੇ ਦੂਜੇ ਪਾਸੇ ਨਾ ਹੀ ਸਾਡੇ ਦਰਿਅਾੲੀ ਪਾਣੀਅਾਂ ਦਾ ਹਿੱਸਾ ਸਾਨੂੰ ਮਿਲਿਅਾ।
ਭਾਵੇਂ ਇਹ ਸਭ ਕੁਝ ਇੰਡੀਅਨ ਸਟੇਟ ਦੀ ਨੀਤੀ ਤਹਿਤ ਹੀ ਵਾਪਰ ਰਿਹਾ ਪਰ ਫਿਰ ਵੀ ਇੱਕ ਗੱਲ ਯਾਦ ਰੱਖਿਓ ਕਿ ਇਸ ਸਾਰੇ ਕੰਮ ਲਈ ਅਖ਼ੀਰ’ਚ ਉਹਨਾਂ ਨੇ ਕਸੂਰ ਵੀ ਤੁਹਾਡਾ ਹੀ ਕੱਢਣਾ ਕਿ “ਪੰਜਾਬੀਆਂ ਨੇ ਪੰਜਾਬ ਦਾ ਪਾਣੀ ਅਤੇ ਉਪਜਾਊ ਜ਼ਮੀਨ” ਖ਼ਰਾਬ ਕਰ ਲਏ।
– ਸਤਵੰਤ ਸਿੰਘ

error: Alert: Content is protected !!