You dont have javascript enabled! Please download Google Chrome!

ਜਾਣੋ ਕਿਓਂ ਲਾਹੇਵੰਦ ਨਹੀਂ ਰਿਹਾ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਨ ਦਾ ਧੰਦਾ..!

70 ਫੀਸਦੀ ਕਿਸਾਨ ਪੰਜ ਏਕੜ ਤੋਂ ਘੱਟ ਜ਼ਮੀਨਾਂ ਦੇ ਮਾਲਕ ਰਹਿ ਗਏ ਹਨ । ਇਹ ਘੱਟ ਜ਼ਮੀਨਾਂ ਦੇ ਮਾਲਕ ਜਾਂ ਵੱਡੇ ਪਰਿਵਾਰਾਂ ਵਾਲੇ ਪੁਰਾਣੇ ਸਮੇਂ ਤੋਂ ਹੀ ਆਪਣੀ ਆਮਦਨ ਵਿੱਚ ਵਾਧੇ ਦੇ ਲਈ ਵੱਡੇ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਲੈ ਕੇ ਖੇਤੀ ਕਰਦੇ ਰਹੇ ਹਨ । ਪਰ ਹਰੀ ਕ੍ਰਾਂਤੀ ਤੋਂ ਪਹਿਲਾਂ ਖਾਸ ਕਰਕੇ ਜਦੋਂ ਤੱਕ ਝੋਨਾਂ ਪੰਜਾਬ ਦੀ ਮੁੱਖ ਫਸਲ ਨਹੀਂ ਸੀ ਅੱਜ ਵਾਂਗ ਜਮੀਨ ਠੇਕਾ ਪ੍ਰਣਾਲੀ ਪ੍ਰਚੱਲਿਤ ਨਹੀਂ ਸੀ । ਖਾਸ ਕਰਕੇ ਹਿੱਸਾ , ਵਟਾਈ ਜਾਂ ਗਹਿਣੇ ਜ਼ਮੀਨਾਂ ਲੈਂਦੇ ਸਨ । ਇਸ ਤਰਾਂ ਦੋਵਾਂ ਧਿਰਾ ਨੂੰ ਕੋਈ ਘਾਟਾ ਨਹੀਂ ਪੈਂਦਾ ਸੀ ਜਿੰਨੀ ਵੱਧ ਜਾਂ ਘੱਟ ਫਸਲ ਹੁੰਦੀ ਦੋਨਾਂ ਵਿੱਚ ਵੰਡੀ ਜਾਂਦੀ ।

ਪਰ ਝੋਨੇ ਦੀ ਖੇਤੀ ਤੋਂ ਬਾਅਦ ਇੱਹ ਹਿੱਸਾ ਪ੍ਰਣਾਲੀ ਖਤਮ ਹੋ ਗਈ ਜਮੀਨ ਪ੍ਰਤੀ ਏਕੜ ਪੈਸਿਆਂ ਨਾਲ ਲੋਕ ਲੈਣ ਲੱਗੇ ਜਿਸ ਨੂੰ ਠੇਕਾ ਪ੍ਰਣਾਲੀ ਦਾ ਨਾਂ ਦਿੱਤਾ ਗਿਆ । ਸ਼ੁਰੂਆਤੀ ਸਾਲਾਂ ਲਗਭਗ 1999-2000 ਤੱਕ ਇਹ ਸਿਸਟਮ ਵੀ ਠੀਕ ਰਿਹਾ ਕਿਉਂਕਿ ਪਾਣੀ ਦਾ ਪੱਧਰ ਉੱਚਾ ਸੀ ,ਜਮੀਨਾਂ ਦੀ ਸਿਹਤ ਠੀਕ ਕਰਕੇ ਖਰਚ ਘੱਟ ਸੀ , ਠੇਕਾ ਕੀਮਤ ਵੀ ਠੀਕ ਸੀ । ( ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ ) ਪਰ ਜਿਉਂ ਹੀ ਜ਼ਮੀਨਾਂ  ਹੋਰ ਘਟੀਆਂ ਕੋਈ ਹੋਰ ਰੁਜ਼ਗਾਰ ਨਾਂ ਹੋਣ ਕਰਕੇ ਘੱਟ ਜ਼ਮੀਨੇ ਲੋਕਾਂ ਨੇ ਆਮਦਨ ਲਈ ਠੇਕੇ ਤੇ ਜ਼ਮੀਨਾਂ ਲੈ ਖੇਤੀ ਕਰਨੀ ਸ਼ੁਰੂ ਕਰ ਦਿੱਤੀ । ਜਿਸ ਨਾਲ ਨਾਂ ਸਿਰਫ ਠੇਕਾ ਕੀਮਤਾਂ ਵਧੀਆਂ ਬਲਕਿ ਉਤਪਾਦਨ ਲਾਗਤਾਂ ਵਿੱਚ ਭਾਰੀ ਵਾਧਾ ਹੋਇਆ । ਜਿਸਨੇ ਖੇਤੀ ਕਰਨ ਵਾਲੇ ਕਿਸਾਨਾਂ ਦਾ ਲੱਕ ਤੋੜ ਦਿੱਤਾ । ਬਹੁਤ ਸਾਰੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਹੱਥ ਧੋਣੇ ਪਏ । ਉਹ ਮਜ਼ਦੂਰ ਸ਼੍ਰੇਣੀ ਵਿੱਚ ਸ਼ਾਮਿਲ ਹੋ ਗਏ ਇਸ ਪ੍ਰਥਾ ਨੇ ਕਿਸਾਨੀ ਆਤਮ ਹੱਤਿਆਵਾਂ ਨੁੰ ਬਹੁਤ ਜ਼ਿਆਦਾ ਹਵਾ ਦਿੱਤੀ ।

ਜੇ ਅੱਜ ਦੇ ਸੰਦਰਭ ਵਿੱਚ ਦੇ ਦੇਖਿਆ ਜਾਵੇ ਪੰਜਾਬ ਵਿੱਚ ਪ੍ਰਤੀ ਏਕੜ ਠੇਕਾ ਲੱਗਭਗ 55000 ਹੈ । ਜਿਸ ਉੱਪਰ ਝੋਨੇ ਤੇ 3000 ਰੁ. ਵਹਾਈ ਤੇ ਕੱਦੂ ਦਾ ਖਰਚ , 3000 ਰੁ. ਲਵਾਈ , 5500 ਰੁ. ਰੇਹ ਤੇ ਦਵਾਈਆਂ (ਨਦੀਨ ਤੇ ਕੀਟਨਾਸ਼ਕ, ਉੱਲੀਨਾਸ਼ਕ) ਦਾ ਖਰਚ ਹੇ ਕੋਈ ਵਾਧੂ ਬਿਮਾਰੀ ਨਾਂ ਲੱਗੇ , 1500 ਰੁ. ਡੀਜ਼ਲ ਖਰਚ ਜੇ ਬਿਜ਼ਲੀ ਮੁਫਤ ਹੈ ਤਾਂ ਅਤੇ 2000 ਰੁ. ਕਟਾਈ ਤੇ ਕਰਚੇ ਵਢਾਈ ਇਹ ਬਿਨਾਂ ਆਪਣੀ ਲੇਬਰ ਤੋਂ ਕੁੱਲ ਬਣ ਗਿਆ 70000 ਰੁ. । ਜੇਕਰ ਬੰਪਰ ਫਸਲ ਹੋਵੇ 32 ਕੁਇੰਟਲ ਪ੍ਰਤੀ ਏਕੜ 1590 ਰੁ. ਦੇ ਨਵੇਂ ਭਾਅ ਨਾਲ ਕੁੱਲ ਆਮਦਨ ਹੋਵੇਗੀ 56640 ਰੁਪਏ । ਇਸ ਤਰਾਂ ਸਾਉਣੀ ਵਿੱਚੋਂ ਪ੍ਰਤੀ ਏਕੜ੍ਹ ਸ਼ੁੱਧ ਘਾਟਾ ਹੋਵੇਗਾ 70000-56640=13360ਰੁ. ਹੋਵੇਗਾ ।

ਹਾੜ੍ਹੀ ਕਣਕ ਤੇ ਖਰਚ ਹੋਵੇਗਾ 2500 ਰੁ. ਵਹਾਈ ਤੇ ਬੀਜ਼ ਬਿਜਾਈ , 4000 ਰੁ. ਰੇਹ ਤੇ ਦਵਾਈ (ਨਦੀਨ ਤੇ ਕੀਟਨਾਸ਼ਕ) ਅਤੇ ਕਟਾਈ 2000 ਰੁ. ਕੁੱਲ ਬਣਿਆਂ 8500+13360 = 21860 । ਕਣਕ ਦਾ ਝਾੜ੍ਹ ਜੇ ਪਿਛਲੇ ਸਾਲ ਦੀ ਤਰਾਂ ਠੀਕ ਰਹੇ ਪ੍ਰਤੀ ਏਕੜ੍ਹ 20 ਕੁਇੰਟਲ ਭਾਅ 1840 ਤਾਂ ਆਮਦਨ ਬਣੇਗੀ 36800 , ਪਿਛਲਾ ਘਾਟਾ ਅਤੇ ਕਣਕ ਦਾ ਖਰਚ 21860 ਇਸ ਤਰਾਂ 36800-21800=15000 ਕੁੱਲ ਬੱਚਤ ਬਣੀ 15000 ਰੁ. ਪ੍ਰਤੀ ਏਕੜ੍ਹ । ਇਹ ਸਿਰਫ ਮੋਟੇ ਖਰਚ ਹਨ ਇਸ ਤੋਂ ਬਿਨਾਂ ਕਿਸਾਨ ਤੇ ਪੂਰੇ ਪਰਿਵਾਰ ਦੀ ਮਜ਼ਦੂਰੀ-ਮਿਹਨਤ ਸ਼ਾਮਿਲ ਨਹੀਂ ।ਇਹ ਕਣਕ ਝੋਨੇ ਵਾਲੀ ਜ਼ਮੀਨ ਠੇਕੇ ਤੇ ਲੈਣ ਵਾਲੇ ਕਿਸਾਨਾਂ ਦਾ ਹਾਲ ਹੈ ਨਰਮਾ ਪੱਟੀ ਵਾਲੇ ਕਿਸਾਨਾਂ ਨੂੰ ਤਾਂ ਇਸਤੋਂ ਅੱਧੀ ਬੱਚਤ ਹੁੰਦੀ ਹੈ ।ਨਾਲ ਹੀ ਕਈ ਵਾਰ ਮੌਸਮ ਦੀ ਮਾਰ ਨਾਲ ਝਾੜ ਵੀ ਘਟ ਜਾਂਦੇ ਹਨ ।

ਖੇਤੀ ਮਸ਼ੀਨਰੀ ਦੀ ਟੁੱਟ ਭੱਜ , ਸਾਂਭ ਸੰਭਾਲ ਦਾ ਖਰਚ , ਬਿਜ਼ਲੀ ਮੋਟਰ-ਟਰਾਂਸਫਾਰਮ ਦੀ ਸੜ੍ਹ-ਸੜ੍ਹਾਈ ਵੱਖਰੀ ਹੋਵੇਗੀ । ਬਿਜ਼ਲੀ-ਪਾਣੀ ਦਾ ਖਰਚ ਸ਼ਾਮਲ ਨਹੀਂ ਹੈ । ਕੁਦਰਤੀ ਆਫਤਾਂ ਕੁਦਰਤ ਦੇ ਰਹਿਮ ਤੇ ਹਨ । ਉਕਤ ਅੰਕੜਿਆਂ ਤੋਂ ਸਾਫ ਹੈ ਖੇਤੀ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਹੀ ਹੈ ਸੂਬੇ ਵਿੱਚ ਬਦਲਵੇਂ ਰੁਜ਼ਗਾਰ ਪ੍ਰਬੰਧ ਦੀ ਫੌਰੀ ਜ਼ਰੂਰਤ ਹੈ ਕਿਸਾਨਾਂ ਨੂੰ ਵੀ ਜ਼ਮੀਨ ਠੇਕੇ ਤੇ ਲੈਣ ਲੱਗਿਆਂ ਸੋਚਣਾ ਚਾਹੀਦਾ ਹੈ । ਛੋਟੀ ਕਿਸਾਨੀ ਖੇਤੀ ਸੈਕਟਰ ਵਿੱਚੋਂ ਬਾਹਰ ਜਾ ਰਹੀ ਹੈ ਕਿਸਾਨ ਖੁਦਕੁਸ਼ੀਆਂ ਦੀ ਪ੍ਰਕ੍ਰਿਆ ਤੇਜ਼ ਹੋ ਰਹੀ ਹੈ ਹਰ ਰੋਜ਼ ਔਸਤ ਤਿੰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ  । 70 ਫੀਸਦੀ ਕਿਸਾਨੀ ਨੂੰ ਬਚਾਉਣ ਲਈ ਠੋਸ ਤੇ ਫੌਰੀ ਉਪਰਾਲਿਆਂ ਦੀ ਜ਼ਰੂਰਤ ਹੈ ।

Leave a Reply

Your email address will not be published. Required fields are marked *

error: Alert: Content is protected !!