You dont have javascript enabled! Please download Google Chrome!

ਜਨਤਾ ਨੇ ਮੋਟਰ ਤੇ ਰੰਗਰਲੀਆਂ ਮਨਾਉਣ ਲਈ ਲਿਆਂਦੀ ਔਰਤ, ਤੇ ਇੰਝ ਦਿੱਤੀ ਮੌਤ..

ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਸ਼ਤਾਬਗੜ੍ਹ ਵਿਖੇ ਇਕ ਖੇਤਾਂ ‘ਚ ਬਣੀ ਮੋਟਰ ਦੇ ਕਮਰੇ ‘ਚੋਂ ਔਰਤ ਦੀ ਖੂਨ ਨਾਲ ਲਥਪਥ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸ਼ਤਾਬਗੜ੍ਹ ਦਾ ਕਿਸਾਨ ਅਜਮੇਰ ਸਿੰਘ ਜਦੋਂ ਐਤਵਾਰ ਸਵੇਰੇ ਖੇਤਾਂ ਵਿਚ ਫਸਲ ਦੇਖਣ ਲਈ ਗੇੜਾ ਮਾਰਨ ਗਿਆ ਤਾਂ ਉਸਨੇ ਜਦੋਂ,,,, ਮੋਟਰ ਨਾਲ ਬਣਿਆ ਕਮਰਾ ਖੋਲ੍ਹਿਆ ਤਾਂ ਦੇਖਿਆ ਕਿ ਉਥੇ ਇਕ ਔਰਤ ਦੀ ਲਾਸ਼ ਪਈ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਹਰਸਿਮਰਤ ਸਿੰਘ ਛੇਤਰਾ, ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਸ਼ਰਮਾ ਮੌਕੇ ‘ਤੇ ਪਹੁੰਚ ਗਏ ਅਤੇ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਔਰਤ ਦਾ ਨਾਮ ਸੰਤੋਸ਼ ਕੌਰ ਹੈ ਜੋ ਅਮਲੋਹ ਥਾਣਾ ਦੇ ਪਿੰਡ ਹਿੰਮਤਗੜ੍ਹ ਛੰਨਾ ਦੀ ਰਹਿਣ ਵਾਲੀ ਹੈ ਜਿਸ ਦੀ ਉਮਰ ਕਰੀਬ 35 ਤੋਂ 40 ਸਾਲ ਲੱਗਦੀ ਹੈ। ,,,,, ਪਿੰਡ ਦੇ 3 ਨੌਜਵਾਨ ਰੰਗਰਲੀਆਂ ਮਨਾਉਣ ਲਈ ਔਰਤ ਨੂੰ ਰਾਤ ਮੋਟਰ ‘ਤੇ ਲੈ ਕੇ ਆਏ ਸਨ ਅਤੇ ਕਿਸ ਗੱਲ ਤੋਂ ਇਹ ਝਗੜਾ ਵੱਧ ਗਿਆ ਕਿ ਮੋਟਰ ਦੇ ਕਮਰੇ ਵਿਚ ਖੂਨ ਦੀ ਹੋਲੀ ਖੇਡੀ ਗਈ ਅਤੇ ਇਸ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਸ ਵਲੋਂ ਸ਼ੱਕ ਦੇ ਆਧਾਰ ‘ਤੇ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਹੈ ਅਤੇ ਮਾਮਲੇ ‘ਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ Fateh CHannel ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ …

error: Alert: Content is protected !!