You dont have javascript enabled! Please download Google Chrome!

ਜਦੋਂ Punjab ਦੇ ਗਾਇਕਾਂ ਤੇ ਲੱਗਾ ‘ਖਾੜਕੂ ਸਿੰਘਾਂ ਦਾ Censor’ .. ਤੇ ਫਿਰ ਕੀ ਹੋਇਆ ..

ਸਿੱਖ ਕੌਮ ਦੇ ਅਲਬੇਲੇ ਜਰਨੈਲ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਜੀ ਨੇ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਜੀ ਨੇ ਸਾਂਝੇ ਤੌਰ 1987 ਵਿੱਚ ਸਮਾਜ ਸੁਧਾਰ ਲਹਿਰ ਦਾ ਅਗਾਜ਼ ਕੀਤਾ। ਪੰਜਾਬ ਦੀ ਫਿਜ਼ਾ ਵਿੱਚ ਲੱਚਰਪੁਣੇ ਦਾ ਗੰਦ ਘੋਲਣ ਵਾਲਿਆਂ ਵਿੱਚ ਅਮਰ ਸਿੰਘ ਚਮਕੀਲਾ ਐਂਡ ਪਾਰਟੀ ਸਭ ਤੋਂ ਅੱਗੇ ਸੀ ।ਜਿਹਨੇ ਅੱਤ ਦਰਜੇ ਦੇ ਗੰਦੇ ਗੀਤ ਗਾ ਕੇ ਪੰਜਾਬ ਦੀਆਂ ਨੌਜਵਾਨ ਧੀਆਂ ਅਤੇ ਨੌਜਵਾਨ ਮੁੰਡਿਆਂ ਨੂੰ ਕੁਰਾਹੇ ਪਾਉਣ ਦਾ ਰਸਤਾ ਅਪਣਾਇਆ ਹੋਇਆ ਸੀ। 1987 ਵਿੱਚ ਮੋਗੇ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਕਾਨਫਰੰਸ ਸੀ। ਜਿੱਥੇ ਗਾਇਕ ਕੁਲਦੀਪ ਮਾਣਕ,ਛਿੰਦਾ ,ਮੁਹੰਮਦ ਸਦੀਕ ਸਮੇਤ ਦਸ ਬਾਰਾਂ ਗਾਇਕ ਆਪਣੇ ਗੀਤ ਲੈ ਕੇ ਆਏ ਅਤੇ ਕਹਿਣ ਲੱਗੇ ਕਿ ਤੁਸੀਂ ਇਹਨਾਂ ਨੂੰ ਪੜਕੇ ਸੈਂਸਰ ਕਰ ਲਊ ,ਜਿਹੜੇ ਤੁਹਾਨੂੰ ਠੀਕ ਲਗਦੇ ਹਨ ਅਸੀਂ ਉਹ ਹੀ ਗਾਵਾਂਗੇ। ।ਇਸ ਤੋਂ ਪਹਿਲਾਂ ਕੋਈ ਹੋਰ ਗੱਲ ਕਰਦੇ ,ਭਾਈ ਸੱਤਪਾਲ ਸਿੰਘ ਢਿੱਲੋਂ ਆਖਣ ਲੱਗੇ ਕਿ ਸਿੱਧੀ ਸਪੱਸ਼ਟ ਜਿਹੀ ਗੱਲ ਹੈ ਕਿ ਜਿਹੜੇ ਗੀਤ ਤੁਸੀਂ ਆਪਣੀਆਂ ਮਾਵਾਂ ,ਭੈਣਾਂ ਅਤੇ ਆਪਣੇ ਬਾਪੂ ਨਾਲ ਇਕੱਠੇ ਬੈਠ ਕੇ ਸੁਣ ਸਕਦੇ ਹੋ ਉਹ ਗਾ ਲਉ ,ਸਾਨੂੰ ਕੋਈ ਇਤਰਾਜ ਨਹੀਂ ਪਰ ਜਿਹੜਾ ਗੀਤ ਤੁਸੀਂ ਆਪਣੇ ਇਹਨਾਂ ਪਰਿਵਾਰਕ ਮੈਂਬਰਾਂ ਵਿੱਚ ਬੈਠ ਕੇ ਨਹੀਂ ਸੁਣ ਸਕਦੇ ,ਅਗਰ ਉਹ ਗਾਉਣ ਦੀ ਗੁਸਤਾਖੀ ਕੀਤੀ ਤਾਂ ਹਸ਼ਰ ਬਹੁਤ ਬੁਰਾ ਹੋਵੇਗਾ ਦੂਸਰਾ ਸਾਡੇ ਕੋਲ ਤੁਹਾਡੇ ਗੀਤ ਪੜਨ ਦਾ ਨਾ ਟਾਈਮ ਹੈ ਅਤੇ ਨਾ ਹੀ ਅਸੀਂ ਤੁਹਾਡੇ ਮੁਲਾਜ਼ਮ ਹਾਂ। ਇੰਨਾ ਆਖ ਕੇ ਅਸੀਂ ਆਪਣੇ ਰਾਹ ਪੈ ਗਏ ਅਤੇ ਇਹ ਗਾਇਕ ਵੀ ਝੱਟ ਮਗਰੋਂ ਚਲੇ ਗਏ। ਇਸ ਸਭ ਦੇ ਚਲਦਿਆਂ ਅਮਰ ਚਮਕੀਲਾ ਗੰਦੇ ਗੀਤ ਗਾਉਣੋਂ ਨਾ ਹਟਿਆ ਤਾਂ ਅਖੀਰ ਖਾਲਸੇ ਨੇ ਮਹਿਸਮਪੁਰ ਉਸਦਾ ਅਖਾੜਾ ਲਾ ‘ਤਾ।

error: Alert: Content is protected !!