You dont have javascript enabled! Please download Google Chrome!

ਗੱਡੀ ਵਾਲੇ ਦਾ ਕੀ ਕਸੂਰ .. ਆਹ ਮੁੰਡੇ ਨੇ ਆਪ ਗਲਤੀ ਕਰਕੇ ਮੌਤ ਨੂੰ ਅਵਾਜ ਮਾਰੀ …

ਜਿੰਦਗੀ ਹਵਾ ਦੇ ਬੁਲਿਆਂ ਵਿੱਚ ਜਗਦਾ ਹੋਇਆ ਉਹ ਦੀਵਾ ਹੈ ਜਿਹੜਾ ਸਾਰੀ ਉਮਰ ਥਰਥਰਾਉਂਦਾ ਰਹਿੰਦਾ ਹੈ। ਛੋਟੇ-ਵੱਡੇ ਦੁਖਾਂ ਦੇ, ਪ੍ਰੇਸ਼ਾਨੀਆਂ ਦੇ, ਦੁਸ਼ਵਾਰੀਆਂ ਦੇ, ਚਿੰਤਾਵਾਂ ਦੇ ਬੁੱਲੇ ਇਸ ਦੀਵੇ ਦੀ ਲਾਟ ਨੂੰ ਸਥਿਰ ਨਹੀ ਰਹਿਣ ਦਿੰਦੇ ਅਤੇ ਇਹ ਇੰਝ ਹੀ ਹਵਾ ਦੇ ਬੁੱਲਿਆਂ ਤੋਂ ਬੱਚਦਾ-ਬੱਚਦਾ ਆਖਰ ਕਿਸੇ ਵੱਡੇ ਬੁੱਲੇ ਨਾਲ ਹਮੇਸ਼ਾਂ ਲਈ ਬੁਝ ਜਾਂਦਾ ਹੈ। ਦੀਵਾ ਜਦ ਜਗਦਾ ਕਿਸੇ ਨਹੀ ਪਤਾ ਕੀਤਾ ਲਾਟ ਕਿਥੋਂ ਆਈ, ਬੁਝ ਗਿਆ ਤਾਂ ਕਿਸੇ ਨੂੰ ਨਹੀ ਪਤਾ ਲਾਟ ਕਿਥੇ ਗਈ। ਇਸ ਗੱਲ ਨੂੰ ਗੁਰੂ ਸਾਹਿਬਾਨ ਨੇ ਵੀ ਖੋਲ੍ਹਿਆ ਹੈ ਕਿ, “ਕਹ ਤੇ ਉਪਜੈ ਕਹ ਰਹੈ ਕਹ ਮਾਹਿ ਸਮਾਵੈ’॥ । ਭਾਵ ਜਗਦਾ ਹੈ ਤੇ ਬੁਝ ਜਾਂਦਾ ਹੈ। ਪੈਦਾ ਹੋਇਆ ਮਰ ਗਿਆ। ਦੇਖਣ ਵਾਲੇ ਕਹਿੰਦੇ ਲੈ ਹਾਲੇ ਤਾਂ ਕੱਲ ਮੇਰੇ ਕੋਲੋਂ ਚੰਗਾ ਭਲਾ ਗਿਆ!Image result for gurbani death ਚੰਗਾ ਭਲਾ ਉਹ ਇੱਕਲੀ ਮਿੱਟੀ ਨਾਲ ਨਹੀ ਸੀ ਜੇ ਮਿੱਟੀ ਨਾਲ ਹੀ ਹੁੰਦਾ ਤਾਂ ਮਿੱਟੀ ਤਾਂ ਉਸਦੀ ਹੁਣ ਵੀ ਮੇਰੇ ਸਾਹਵੇਂ ਹੈ। ਸਭ ਕੁੱਝ ਉਂਝ ਦਾ ਉਂਝ। ਹੱਥ-ਪੈਰ ਅੱਖਾਂ ਲੱਤਾਂ ਪਰ ਹੁਣ ਇਹ ਹਿੱਲਦਾ ਕਿਉਂ ਨਹੀ। ਕਿਉਂਕਿ ਇਸ ਨਾਲ ਲਫਜ ਮੌਤ ਜੁੜ ਗਿਆ।
ਰਾਤ ਦੇ ਸੁੱਤੇ ਬੰਦੇ ਨੂੰ ਕੁੱਝ ਪਤਾ ਨਹੀ ਦੁਨੀਆਂ ਤੇ ਕੀ ਵਾਪਰ ਰਿਹਾ। ਦੁਨੀਆਂ ਤਾਂ ਕੀ ਉਸ ਨੂੰ ਖੁਦ ਨਾਲ ਕੁੱਝ ਵਾਪਰੇ ਦਾ ਪਤਾ ਨਹੀ ਚਲਦਾ। ਮੌਤ ਵੱਡੀ ਨੀਂਦ ਹੈ ਅਤੇ ਨੀਂਦ ਛੋਟੀ ਮੌਤ ਹੈ। ਕੀਰਤਨ ਸੋਹਲਾ ਕਿਉਂ ਮਰਨ ਅਤੇ ਸਾਉਂਣ ਵੇਲੇ ਪੜਿਆ ਜਾਂਦਾ ਹੈ। ਅਸੀ ਮਰਨ ਤੋਂ ਬਚ ਗਏ ਬੰਦੇ ਲਈ ਆਮ ਲਫਜ ਵਰਤਦੇ ਹਾਂ ਜੋ ਵੈਸੇ ਗਲਤ ਹੈ ਕਿ ‘ਫਲਾਣੇ ਦਾ ਕੀਰਤਨ ਸੋਹਿਲਾ ਪੜਿਆ ਚਲਿਆ ਸੀ’। ਪਰ ਜੇ ਅਸੀਂ ਸਾਉਂਣ ਅਤੇ ਮਰਨ ਸਮੇ ਇਕੇ ਬਾਣੀ ਦਾ ਪਾਠ ਕਰਦੇ ਹਾਂ ਤਾਂ ਇਸਦਾ ਮੱਤਲਬ ਸਾਫ ਹੈ ਕਿ ਮੌਤ ਅਤੇ ਨੀਦ ਵਿੱਚ ਕੋਈ ਫਰਕ ਨਹੀ। Image result for deadly stuntਨੀਦ ਤੋਂ ਅਸੀਂ ਤਾਂ ਨਹੀ ਡਰਦੇ ਕਿ ਸਾਨੂੰ ਮੁੜ ਆਉਂਣ ਦੀ ਉਮੀਦ ਹੁੰਦੀ ਹੈ ਜਦ ਕਿ ਮੌਤ ਤੋਂ ਕੋਈ ਅਜਿਹੀ ਉਮੀਦ ਨਹੀ ਹੂੰਦੀ। ਪਰ ਨੀਦ ਅਤੇ ਮੌਤ ਵਿੱਚ ਫਰਕ ਕੋਈ ਨਹੀ। ਜਦ ਇਹ ਗੱਲ ਮੇਰੀ ਸਮਝ ਆ ਗਈ ਮੌਤ ਦਾ ਡਰ ਭਓ ਦੂਰ ਹੋ ਜਾਂਦਾ ਹੈ। ਜਿੰਦਗੀ ਜਿੰਨੀਆਂ ਤਲਖੀਆਂ, ਦੁਸ਼ਵਾਰੀਆਂ, ਚਿੰਤਾਵਾਂ, ਮੁਸ਼ਕਲਾਂ ਆਦਿ ਮੌਤ ਵਿੱਚ ਨਹੀ ਪਰ ਮੌਤ ਤੋਂ ਫਿਰ ਵੀ ਡਰ ਹੈ। ਜਿੰਦਗੀ ਜਿੰਨਾ ਭਾਰ ਮੌਤ ਦਾ ਨਹੀ। ਅੱਖਾਂ ਮਿਚੀਆ ਤੇ ਬੱਅਸ! ਕੁੱਝ ਵਿਰਲੇ ਕੇਸਾਂ ਨੂੰ ਛੱਡ ਦੱਸੋ ਕਿੰਨੇ ਪਲ ਹੁੰਦੇ ਹਨ ਮੌਤ ਦੇ? ਅੱਖਾਂ ਮੀਚੀਆਂ ਤੇ ਗਏ। ਪਰ ਜਿੰਦਗੀ ਕੀ ਇੰਨੀ ਸੌਖੀ ਹੈ ਕਿ ਅੱਖਾਂ ਮੀਚੀਆਂ ਤੇ ਗੁਜਰ ਗਈ? ਜਿੰਦਗੀ ਬੇਸ਼ੱਕ ਬੜੀ ਕੀਮਤੀ ਹੈ ਜਿੰਦਗੀ ਜਿੰਨੀਆਂ ਤਲਖੀਆਂ ਮੌਤ ਵਿੱਚ ਨਹੀ। ਜਿੰਦਗੀ ਲਈ ਜਿੰਨਾ ਅਸੀਂ ਘੁਲਦੇ ਹਾਂ ਮੌਤ ਲਈ ਨਹੀ ਘੁਲਣਾ ਪੈਂਦਾ। ਪਰ ਫਿਰ ਵੀ ਮੌਤ ਦਾ ਡਰ ਕਿਉਂ?Image result for deadly stunt
ਮੌਤ ਕਿਉਂਕਿ ਮੇਰੀ ਮਿੱਟੀ ਦੀ ਸਿਰਜੀ ਹੋਈ ਲੰਕਾ ਢਾਹੁਦੀ ਹੈ ਜਦ ਕਿ ਨੀਂਦ ਉਸਨੂੰ ਹੋਰ ਉਸਾਰਨ ਲਈ ਮੈਨੂੰ ਅਗਲੇ ਦਿਨ ਲਈ ਤਰੋ-ਤਾਜਾ ਕਰਦੀ ਹੈ। ਇਹੀ ਫਰਕ ਹੈ। ਜੇ ਮੈਨੂੰ ਜਾਪੇ ਕਿ ਨੀਂਦ ਵਿੱਚ ਵੀ ਮੇਰੀ ਲੰਕਾ ਉਜੜ ਸਕਦੀ ਹੈ ਤਾਂ ਮੈ ਸਾਉਂਣ ਲਗਾ ਵੀ ਮਰਨ ਵਾਂਗ ਹੀ ਡਰਾਂ। ਅਜਿਹੇ ਬਹੁਤ ਲੋਕ ਹਨ ਜਿਹੜੇ ਗੋਲੀਆਂ ਖਾਣ ਤੋਂ ਬਿਨਾ ਸਉਂ ਨਹੀ ਸਕਦੇ। ਉਹ ਇਸੇ ਪ੍ਰੇਸ਼ਾਨੀ ਵਿੱਚ ਹਨ ਕਿ ਮੇਰੇ ਸੁੱਤਿਆਂ ਕਿਤੇ ਮੇਰੀ ਲੰਕਾ ਉੱਜੜ ਨਾ ਜਾਏ। ਜਿੰਨੀ ਕਿਸੇ ਦੀ ਲੰਕਾ ਵੱਡੀ ਉਨੀ ਨੀਦ ਘੱਟ। ਯਾਨੀ ਜਿੰਨਾ ਵੱਡਾ ਸਿਰ ਉਨੀ ਵੱਡੀ ਸਿਰ ਪੀੜ। ਮਾਈਕਲ ਜੈਕਸਨ ਦੀ ਹਾਲੇ ਕੱਲ ਦੀ ਮਿਸਾਲ ਸਾਡੇ ਸਾਹਮਣੇ ਹੈ। ਉਹ ਨੀਂਦ ਲਈ ਤਰਸ ਰਿਹਾ ਸੀ। ਇੱਕ ਟੀਕਾ ਲਾਇਆ ਨਹੀ ਆਈ, ਦੂਜੇ ਨਾਲ ਨਹੀ ਆਈ, ਤੀਜੇ ਨਾਲ ਵੀ ਨੀ ਆਈ ਤੇ ਆਖਰ ਜਿਸ ਦਵਾਈ ਨਾਲ ਨੀਂਦ ਆਈ ਉਹ ਜਾਗ ਹੀ ਨਹੀ ਸਕਿਆ। ਤੁਸੀਂ ਸੋਚ ਸਕਦੇ ਹੋ ਉਸ ਦੀ ਵੇਦਨਾ ਬਾਰੇ? ਪੈਸਾ ਸੀ ਉਸ ਕੋਲ, ਸਾਰੇ ਸਾਧਨ-ਸਹੂਲਤਾਂ ਸਨ ਪਰ ਨੀਂਦ ਨਹੀ ਸੀ! ਉਹ ਰੋਜ ਤਰਸਦਾ ਹੋਵੇਗਾ ਨੀਂਦ ਲਈ ਪਰ ਮੌਤ ਨੇ ਪਲਾਂ ਵਿੱਚ ਹੀ ਉਸ ਦਾ ਤਰਸੇਵਾਂ ਦੂਰ ਕਰ ਦਿੱਤਾ।Image result for deadly stunt
ਜਿੰਦਗੀ ਬਹੁਤ ਕੀਮਤੀ ਹੈ ਪਰ ਇਸ ਜਿੰਦਗੀ ਦੀ ਕੀਮਤ ਵੀ ਮੌਤ ਕਰਕੇ ਹੈ। ਤੁਸੀਂ ਕਦੇ ਉਸ ਟਰੇਨ ਵਿੱਚ ਚੜੇ ਹੋ ਜਿਸ ਨਾਲ ਇੰਝਣ ਹੀ ਨਾ ਹੋਵੇ ਤੇ ਜਿਸ ਕਿਤੇ ਵੀ ਨਾ ਜਾਣਾ ਹੋਵੇ! 2-4-5-7 ਸੌ ਸਾਲ ਤੁਹਾਨੂੰ ਕੋਈ ਪੁੱਛੇ ਹੀ ਨਾ ਮੌਤ ਬਾਰੇ ਤੁਸੀਂ ਸੋਚ ਸਕਦੇ ਹੋ ਕਿ ਤੁਹਾਡੀ ਕੀ ਹਾਲਤ ਹੋਵੇਗੀ? ਜਿੰਦਗੀ ਵਿਚੋਂ ਮੌਤ ਲਫਜ ਕੱਢ ਦਿਓ ਦੁਨੀਆਂ ਕੁੱਝ ਹੀ ਸਾਲਾਂ ਵਿੱਚ ਦੁਹਾਈਆਂ ਪਾ ਉਠੇਗੀ ਅਤੇ ਮੌਤ ਲਈ ਇੰਝ ਤਰਸੇਗੀ ਜਿਵੇਂ ਮਾਈਕਲ ਜੈਕਸਨ ਨੀਂਦ ਲਈ ਤਰਸਦਾ ਸੀ। ਬੰਦਾ ਮਰੇ ਹੀ ਨਾ ਇਹ ਜਿੰਦਗੀ ਨਹੀ ਸਜਾ ਹੈ। ਜਿੰਦਗੀ ਨੂੰ ਅਸੀਂ ਮੁੱਹਬਤ ਹੀ ਤਾਂ ਕਰਦੇ ਹਾਂ ਕਿਉਂਕਿ ਇਸ ਨਾਲ ਮੌਤ ਜੁੜੀ ਹੈ। Image result for deadly stuntਸੱਚ ਨੂੰ ਕੌਣ ਪੁੱਛੇ ਜੇ ਝੂਠ ਨਾ ਹੋਵੇ। ਦਿਨ ਦੀ ਕੌਣ ਕਦਰ ਕਰੇ ਜੇ ਕਾਲੀ ਰਾਤ ਨਾ ਹੋਵੇ। ਆਮ ਹਾਲਤਾਂ ਵਿੱਚ ਮੌਤ ਤੋਂ ਬੰਦਾ ਇਸ ਕਰਕੇ ਨਹੀ ਡਰਦਾ ਕਿ ਮੌਤ ਆਉਂਣੀ ਹੈ ਬਲਕਿ ਬਹੁ ਗਿਣਤੀ ਇਸ ਕਰਕੇ ਡਰਦੀ ਹੈ ਕਿ ਮੌਤ ਤੋਂ ਬਾਅਦ ਕੀ ਹੋਵੇਗਾ? ਜਦ ਮੌਤ ਤੋਂ ਬਾਅਦ ਵਾਲਾ ਭੁਲੇਖਾ ਮੇਰਾ ਲੱਥ ਗਿਆ ਉਸ ਦਿਨ ਜਿੰਦਗੀ ਅਤੇ ਮੌਤ ਵਿੱਚ ਬਾਹਲਾ ਫਰਕ ਨਹੀ ਜਾਪੇਗਾ ਕਿਉਂਕਿ ਮੇਰਾ ਕੰਮ ਕੇਵਲ ਇਸ ਜਿੰਦਗੀ ਨੂੰ ਬੰਦਿਆਂ ਵਾਂਗ ਜੀਣਾ ਹੈ ਨਾ ਕਿ ਮੌਤ ਤੋਂ ਬਾਅਦ ਦੇ ਡਰ ਨਾਲ ਲਹੂ ਸੁਕਾਈ ਜਾਣਾ।
ਦੂਜਾ ਪੱਖ ਮੌਤ ਦਾ ਇਹ ਹੈ ਕਿ ਜੇ ਇਹ ਨਾ ਹੋਵੇ ਤਾਂ ਸਾਡੇ ਦਾਦੇ ਪੜਦਾਦੇ ਲੱਕੜਦਾਦੇ ਤੇ ਪਤਾ ਨਹੀ ਕਿੰਨਾ ਕੁੱਝ ਹਾਲੇ ਇਸ ਧਰਤੀ ਉਪਰ ਹੀ ਹੋਣਾ ਸੀ ਤੇ ਤੁਸੀਂ ਸੋਚ ਸਕਦੇ ਹੋ ਕਿ ਅੱਜ ਸਾਡਾ ਕੀ ਹਾਲ ਹੋਣਾ ਸੀ। ਦੁਨੀਆਂ ਖਹਿ ਖਹਿ ਮਰ ਜਾਂਦੀ, ਰੋਟੀ ਦੇ ਟੁਕੜੇ ਟੁਕੜੇ ਪਿੱਛੇ ਮਨੁੱਖ ਮਨੁੱਖ ਦੇ ਟੁਕੜੇ ਕਰ ਮਾਰਦਾ, ਕੋਈ ਕਨੂੰਨ, ਕੌਈ ਰੂਲ ਇਸ ਧਰਤੀ ਤੇ ਨਾ ਹੁੰਦਾ ਅਤੇ ਇਹ ਧਰਤੀ ਯਕੀਨਨ ਮਨੁੱਖਾਂ ਦੀ ਨਹੀ ਪੱਸ਼ੂਆਂ ਦੀ ਹੀ ਹੁੰਦੀ।Image result for deadly stunt
ਗੁਰਬਾਣੀ ਮੈਨੂੰ ਬਾਰ-ਬਾਰ ਇਹੀ ਸਮਝਾਉਂਦੀ ਹੈ ਕਿ ਮੌਤ ਤੋਂ ਨਾ ਡਰ ਇਹ ਤਾਂ ਕੁਦਰਤ ਦੇ ਨਿਯਮਾਂ ਹੇਠ ਆਉਂਣੀ ਹੀ ਆਉਂਣੀ ਜੇ ਬੱਚਣਾ ਹੈ ਤਾਂ ਓਸ ਮੌਤ ਤੋਂ ਬੱਚ ਜੋ ਤੇਰੇ ਜਿਉਂਦਿਆਂ ਤੇਰੇ ਤੇ ਵਾਪਰਦੀ ਹੈ, ਤੇਰਾ ਆਪਾ ਮਾਰ ਦਿੰਦੀ ਹੈ, ਤੈਨੂੰ ਜ਼ਲੀਲ ਜਿੰਦਗੀ ਜਿਉਂਣ ਲਈ ਮਜਬੂਰ ਹੋਣਾ ਪੈਂਦਾ ਹੈ, ਲੁਕਾਈ ਦੀਆਂ ਲਾਹਨਤਾਂ ਨਿੱਤ ਤੇਰੇ ਉਪਰ ਪੈਂਦੀਆਂ ਹਨ, ਐਥੋਂ ਤੱਕ ਕਿ ਤੇਰੇ ਮਰੇ ਤੇ ਵੀ ਲੋਕ ਥੁੱਕਦੇ ਹਨ! ਤੇਰੀਆਂ ਕੱਬਰਾਂ ਤੱਕ ਨੂੰ ਲੋਕ ਠੁੱਡੇ ਮਾਰਦੇ ਹਨ। ਜੇ ਬੱਚਣਾ ਹੈ ਤਾਂ ਇਸ ਮੌਤ ਕੋਲੋਂ ਬੱਚ। ਜੇ ਕੋਈ ਕੁਸ਼ਤਾ ਖਾਣਾ ਹੈ ਤਾਂ ਇਸ ਜਿੰਦਗੀ ਨੂੰ ਬਚਾਉਂਣ ਦਾ ਖਾਹ। ਜੇ ਕੋਈ ਖੁਰਾਕ ਲੈਣੀ ਹੈ ਤਾਂ ਇਸ ਜਿੰਦਗੀ ਲਈ ਲੈ। ਇਹ ਮਰ ਗਈ ਤਾਂ ਦੇਹ ਨੂੰ ਕਿਸੇ ਕੀ ਕਰਨਾ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵੀਦਾਸ ਜੀ, ਗੁਰੁ ਸਹਿਬਾਨ ਅਤੇ ਹੋਰ ਗੁਰਸਿੱਖਾਂ ਨੂੰ ਕੀ ਅਸੀਂ ਦੇਹ ਕਰਕੇ ਯਾਦ ਕਰਦੇ ਹਾਂ? ਦੇਹਾਂ ਤਾਂ ਹੋਰ ਬਥੇਰੀਆਂ ਸਾਹ ਲੈ ਰਹੀਆਂ ਸਨ ਇਸ ਧਰਤੀ ਉਪਰ ਉਨ੍ਹਾ ਵੇਲੇ! ਵਧੀਆ, ਲਿੰਬੀਆਂ-ਪੋਚੀਆਂ ਦੇਹਾਂ, ਰਾਜਿਆਂ ਮਹਾਂਰਾਜਿਆਂ ਦੀਆਂ ਦੇਹਾਂ! ਦੇਹ ਦੇ ਹਿਸਾਬ ਕਿਥੇ ਭਗਤ ਨਾਮ ਦੇਵ ਕਬੀਰ ਜੀ ਵਰਗੇ ਤੇ ਕਿਥੇ ਓਸ ਵੇਲੇ ਦੇ ਰਾਜੇ ਮਹਾਰਾਜੇ! ਪਰ ਮਰਿਆ ਕੌਣ?

Leave a Reply

Your email address will not be published. Required fields are marked *

error: Alert: Content is protected !!