ਗੁਰੂ ਗੋਬਿੰਦ ਸਿੰਘ ਜੀ ਕਿਉਂ ਰੱਖਦੇ ਸਨ ਆਪਣੇ ਨਾਲ ਬਾਜ਼..!

ਗੁਰੂ ਗੋਬਿੰਦ ਸਿੰਘ ਜੀ ਦੇ ਹਰ ਕਦਮ ਪਿੱਛੇ ਕੌਮ ਦੇ ਲਈ ਕੌਮ ਦੀ ਭਲਾਈ ਦੇ ਲਈ ਕੋਈ ਨਾ ਕੋਈ ਸੰਦੇਸ਼ ਜਰੂਰ ਹੁੰਦਾ ਸੀ 1. ਬਾਜ਼ ਕਦੇ ਵੀ ਗੁਲਾਮੀ ਭਰੀ ਜ਼ਿੰਦਗੀ ਬਤੀਤ ਨਹੀਂ ਕਰਦਾ ਬਾਜ਼ ਬਹੁਤਾ ਚਿਰ ਪਿੰਜਰੇ ਵਿੱਚ ਵੀ ਨਹੀਂ ਰਹਿੰਦਾ ਉਹ ਪਿੰਜਰਾ ਤੋੜ ਉੱਡ ਜਾਵੇਗਾ, ਉਹ ਮਰ ਜਾਵੇਗਾ ਪਰ ਗੁਲਾਮ ਬਣ ਕੇ ਕਦੇ ਨਹੀਂ ਰਹੇਗਾ ਇਸੇ ਤਰਾਂ ਸਿੱਖ ਵੀ ਬਾਗੀ ਜਾਂ ਬਾਦਸ਼ਾਹ ਹੀ ਹੋਣਾ ਚਾਹੀਦਾ ਹੈ 2. ਬਾਜ਼ ਚਾਹੇ ਜਿੰਨਾ ਮਰਜ਼ੀ ਭੁੱਖਾ ਹੋਵੇ ਕਦੇ ਵੀ ਕਿਸੇ ਦੇ ਕੀਤੇ ਸ਼ਿਕਾਰ ਨੂੰ ਨਹੀਂ ਖਾਂਦਾ ਇਸੇ ਤਰਾਂ ਹਰ ਸਿੱਖ ਨੂੰ ਚਾਹੀਦਾ ਹੈ ਕਿ ਉਹ ਆਪਣੀ ਕਿਰਤ ਦੀ ਕਮਾਈ ਖਾਵੇ ਦੂਜੇ ਦੇ ਹੱਕ ਦੀ ਨਹੀਂ 3. ਬਾਜ਼ ਚਾਹੇ ਹਜ਼ਾਰ ਫੁੱਟ ਉੱਚਾ ਉੱਡ ਰਿਹਾ ਹੋਵੇ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਓਂਕਿ ਉਸਦੀ ਅੱਖ ਸਿਰਫ ਜ਼ਮੀਨ ਵੱਲ ਰਹਿੰਦੀ ਹੈ ਇਸੇ ਤਰਾਂ ਸਿੱਖਾਂ ਦਾ ਮੰਨ ਨੀਵਾਂ, ਮੱਤ ਉੱਚੀ।4.ਬਾਜ਼ ਦਾ ਤੁਸੀਂ ਕਦੇ ਵੀ ਆਲ੍ਹਣਾ ਨਹੀਂ ਵੇਖੋਗੇ ਕਿਓਂਕਿ ਬਾਜ਼ ਕਦੇ ਵੀ ਘਰ ਜਾਂ ਆਲ੍ਹਣਾ ਨਹੀਂ ਬਣਾਉਂਦਾ ਉਸੇ ਤਰਾਂ ਹਰ ਸਿੱਖ ਨੂੰ ਮਾਇਆ ਦੇ ਮੋਹ ਵਿੱਚ ਨਹੀਂ ਫਸਣਾ ਚਾਹੀਦਾ 5. ਬਾਜ਼ ਬਹੁਤ ਹੀ ਤੇਜ਼ ਹੁੰਦਾ ਹੈ ਉਹ ਕਿਸੇ ਵੀ ਕੰਮ ਵਿੱਚ ਆਲਸ ਨਹੀਂ ਕਰਦਾ। ਕਬੀਰ ਕਾਲਿ ਕਰੰਤਾ, ਅਬਹਿ ਕਰੁ; ਅਬ ਕਰਤਾ, ਸੁਇਤਾਲ ॥ ਕਬੀਰ, ਜਿਹੜਾ ਕੁਛ ਤੂੰ ਕਲ੍ਹ ਨੂੰ ਕਰਨਾ ਹੈ, ਉਸ ਨੂੰ ਹੁਣੇ ਹੀ ਕਰ ਅਤੇ ਜੋ ਹੁਣ ਕਰਨਾ ਹੈ, ਉਸ ਨੂੰ ਝਟਪਟ ਹੀ ਕਰ। 6. ਹੋਰ ਪੰਛੀਆਂ ਵਾਂਗ ਬਾਜ਼ ਹਵਾ ਦੇ ਨਾਲ ਨਾਲ ਨਹੀਂ ਉੱਡਦਾ ਉਹ ਆਪਣੀ ਮਰਜ਼ੀ ਨਾਲ ਹਵਾ ਦੇ ਉਲਟ ਉੱਡਦਾ ਹੈ। ਕਬੀਰ, ਜਿਸੁ ਮਰਨੇ ਤੇ ਜਗੁ ਡਰੈ; ਮੇਰੇ ਮਨਿ ਆਨੰਦੁ ॥
7. ਚਾਹੇ ਕੋਈ ਪੰਛੀ ਜਾਂ ਜਾਨਵਰ ਕਿੰਨਾ ਵੀ ਵੱਡਾ ਜਾਂ ਸ਼ਕਤੀਸ਼ਾਲੀ ਹੋਵੇ ਬਾਜ਼ ਕਦੇ ਵੀ ਉਸ ਤੋਂ ਨਹੀਂ ਦਰਦ ਅਤੇ ਉਸ ਅੱਗੇ ਹਾਰ ਨਹੀਂ ਮੰਨਦਾ। ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਿਤਾ ਜੀ ਨੂੰ ਕੋਟਿ ਕੋਟਿ ਪਰਣਾਮ , ਅੱਜ ਤੱਕ ਉਹਨਾਂ ਵਰਗਾ ਨਾ ਕੋਈ ਹੋ ਸਕਿਆ ਹੈ ਤੇ ਨਾ ਹੀ ਕੋਈ ਹੋਵੇਗਾ । ਗੁਰਮਤਿ ਵਿੱਚ ਕਦੇ ਵੀ ਜੇਕਰ ਕੋਈ ਸਰੀਰ ਨੂੰ ਕੈਦ ਕਰਦਾ ਹੈ ਤਾਂ ਉਸਨੂੰ ਗੁਲਾਮੀ ਨਹੀਂ ਕਿਹਾ ਗਿਆ ਸਗੋਂ ਗੁਲਾਮੀ ਉਸਨੂੰ ਕਿਹਾ ਗਿਆ ਹੈ ਜੋ ਆਪਣੇ ਜ਼ਮੀਰ ਵੇਚ ਦੇਵੇ ਆਪਣੀ ਜ਼ਮੀਰ ਅਗਲੇ ਦੇ ਕਦਮਾਂ ਵਿੱਚ ਧਰ ਦੇਵੇ, ਆਪਣੀ ਸੋਚ ਨੂੰ ਦੂਜੇ ਦੇ ਅਧੀਨ ਕਰ ਲਵੇ, ਭਾਵ ਮਾਨਸਿਕ ਤੌਰ ‘ਤੇ ਖਤਮ ਹੋ ਜਾਵੇ। ਗੁਰੂ ਸਾਹਿਬਾਨ ਸਮੇਂ ਭਾਂਵੇ ਰਾਜ ਮੁਗਲਾਂ ਦਾ ਸੀ, ਮੁਗਲ ਸਰਕਾਰਾਂ ਦੇ ਸ਼ਾਹੀ ਫੁਰਮਾਨ ਸਨ, ਮੁਗਲ ਸਰਕਾਰ ਦੇ ਦੇਸ਼ ਵਿੱਚ ਸਿੱਕੇ ਚੱਲਦੇ ਸਨ, ਔਰੰਗਜੇਬ, ਜਹਾਂਗੀਰ ਵਰਗੇ ਬਾਦਸਾਹ ਹੋਏ, ਪਰ ਗੁਲਾਮੀ ਨੂੰ ਗੁਰੂ ਸਾਹਿਬਾਂ ਨੇ ਪ੍ਰਵਾਨ ਨਹੀਂ ਕੀਤਾ। ਉਨ੍ਹਾਂ ਨੇ ਹਰ ਜ਼ੁਲਮ ਦਾ, ਬੁਰਾਈ ਦਾ ਵਿਰੋਧ ਕੀਤਾ, ਗੁਰੂ ਸਾਹਿਬਾਂ ਨੇ ਸਿਧਾਂਤ ਨੂੰ ਹੀ ਉੱਚਾ ਰੱਖਿਆ ਤੇ ਸਿਧਾਂਤ ਲਈ ਹੀ ਸ਼ਹਾਦਤਾਂ ਪਾਈਆਂ। ਗੁਰੂ ਸਾਹਿਬਾਨ ਤੋਂ ਬਾਅਦ ਸਿੱਖਾਂ ਨੇ ਜੰਗਲਾਂ ਵਿੱਚ ਰਹਿਣਾ ਪ੍ਰਵਾਨ ਕਰ ਲਿਆ, ਦਰਖਤਾਂ ਦੇ ਪੱਤੇ ਖਾਣੇ ਪਰਵਾਨ ਲਏ, ਠੰਡੀਆਂ ਰਾਤਾਂ ਵਿੱਚ ਗੁਜਰਨਾ ਪ੍ਰਵਾਨ ਕਰ ਲਿਆ, ਪਰ ਗੁਲਾਮੀ ਮਨਜ਼ੂਰ ਨਹੀਂ ਕੀਤੀ, ਆਪਣੇ ਅਕੀਦੇ ਤੋਂ ਦੂਰ ਨਹੀਂ ਹੋਏ।

Leave a Reply

Your email address will not be published. Required fields are marked *