ਗਾਂਧੀ ਤੇ ਨਹਿਰੂ ਨੇ ਸ਼ਹੀਦ ਊਧਮ ਸਿੰਘ ਬਾਰੇ ਕੀ ਕਿਹਾ ਸੀ ਧਿਆਨ ਨਾਲ ਸੁਣੋ…

1940 ਵਿੱਚ ਅੱਜ ਦੇ ਦਿਨ ਸਰਦਾਰ ਊਧਮ ਸਿੰਘ ਨੇ ਜਰਨਲ ਅਡਵਾਇਰ ਨੂੰ ਮਾਰਿਆ ਸੀ ਹੈਰਾਨੀ ਦੀ ਗੱਲ ਕੇ ਮਹਾਤਮਾ ਗਾਂਧੀ ਤੇ ਨਹਿਰੂ ਵਰਗੇ ਲੀਡਰਾਂ ਨੇ ਇਸ ਮਹਾਨ ਕਾਰਨਾਮੇ ਦੀ ਨਿੰਦਾ ਕੀਤੀ। ਸਿਰਫ ਸੁਭਾਸ਼ ਚੰਦਰ ਬੋਸ ਨੇ ਇਸ ਦੀ ਪ੍ਰਸੰਸਾ ਕੀਤੀ ਸੀ। ਹੁਣ ਤੁਸੀ ਸੋਚ ਲਵੋ ਕਿ ਗਦਾਰ ਕੌਣ ਸਨ। ਵੈਸੇ ਵੀ ਬਾਹਮਣ-ਬਣਿਆ ਦੀ ਇਹ ਜੋੜੀ ਹਮੇਸ਼ਾ ਪੰਜਾਬ ਅਤੇ ਸਿੱਖ ਵਿਰੋਧੀ ਹੀ ਰਹੀ ਹੈ। ਗਾਂਧੀ ਇਕ ਆਮ ਫ਼ਿਰਕਾਪ੍ਰਸਤ ‘ਹਿੰਦੂ’ ਸੀ। ਉਸ ਦੀ ਸੋਚ ਇਕ ਆਮ ਬਾਣੀਏ ਹਿੰਦੂ ਵਾਲੀ ਸੀ। ਹਾਲਾਂ ਕਿ ਉਹ ਦਿਲੋਂ ਧਾਰਮਿਕ ਨਹੀਂ ਸੀ। ਉਹ ਇੰਗਲੈਂਡ ਰਹਿੰਦਿਆਂ ਸ਼ਰਾਬ ਅਤੇ ਗਾਂ ਦਾ ਮਾਸ ਤਕ ਖਾ ਚੁਕਾ ਸੀ। ਉਹ ਸ਼ਾਇਦ ਕਾਮੀ ਵੀ ਸੀ। ਜਿਹੜਾ ਸ਼ਖ਼ਸ ਮਾਂ-ਬਾਪ ਦੇ ਮਰਨ ਦੇ ਪਲਾਂ ਵਿਚ ਪਤਨੀ ਨਾਲ ਭੋਗ ਕਰ ਰਿਹਾ ਹੋਵੇ ਉਸ ਵਿਚ ਪਰਵਾਰ ਵਾਸਤੇ ਕਿੰਨਾ ਕੂ ਪਿਆਰ/ਜਜ਼ਬਾਤ ਹੋ ਸਕਦਾ ਹੈ, ਇਸ ਗੱਲ ਦਾ ਅੰਦਾਜ਼ਾ ਸੌਖਿਆਂ ਹੀ ਲਾਇਆ ਜਾ ਸਕਦਾ ਹੈ।
ਪਰ ਉਹ ਧਾਰਮਿਕ ਨਾ ਹੋਣ ਦੇ ਬਾਵਜੂਦ ਫ਼ਿਰਕੂ ਜ਼ਰੂਰ ਸੀ। ਉਹ ਮੁਸਲਮਾਨਾਂ ਅਤੇ ਖ਼ਾਸ ਕਰ ਕੇ ਸਿੱਖਾਂ ਨੂੰ ਦਿਲੋਂ ਨਫ਼ਰਤ ਕਰਦਾ ਸੀ। ਉਹ ਤਾਂ 1920ਵਿਆਂ ਵਿਚ ਵੀ “ਰਾਮ ਰਾਜ” ਦੀਆਂ ਗੱਲਾਂ ਕਰਦਾ ਹੁੰਦਾ ਸੀ। 1923 ਵਿਚ ਜਦ ਉਸ ਨੇ ਤਕਲੀ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਉਸ ਨੇ ਇਹ ਪ੍ਰਚਾਰ ਵੀ ਕੀਤਾ ਕਿ ਤਕਲੀ ਵਿਚੋਂ ਨਿਕਲਣ ਵਾਲੇ ਹਰ ਧਾਗੇ ਤੇ ਰਾਮ ਤੇ ਕ੍ਰਿਸ਼ਨ ਦੀ ਮੁਹਰ ਹੋਣੀ ਚਾਹੀਦੀ ਹੈ।ਪਹਿਲਾਂ 1921 ਵਿਚ ਨਾਨਕਾਣਾ ਸਾਹਿਬ ਦੇ ਕਤਲੇਆਮ ਬਾਰੇ ਵੀ ਗਾਂਧੀ ਦਾ ਸਲੂਕ ਤਕਰੀਬਨ ਐਂਟੀ-ਸਿੱਖ ਸੀ। ਉਸ ਦੇ ਬਿਆਨਾਂ ਵਿਚੋਂ ਸ਼ਰੇਆਮ ਮਹੰਤਾਂ ਨਾਲ ਹਮਦਰਦੀ ਦਾ ਇਸ਼ਾਰਾ ਨਜ਼ਰ ਆਉਂਦਾ ਸੀ। ਉਸ ਨੇ ਤਾਂ ਇਹ ਕੋਸ਼ਿਸ਼ ਵੀ ਕੀਤੀ ਸੀ ਕਿ ਸਿੱਖ ਗੁਰਦੁਆਰਾ ਸੁਧਾਰ ਲਹਿਰ ਬੰਦ ਕਰ ਦੇਣ ਅਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਹੀ ਹਿੱਸਾ ਪਾਉਣ।ਗਾਂਧੀ ਹਮੇਸ਼ਾ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਇਕ ਅੰਗ ਕਿਹਾ ਕਰਦਾ ਸੀ। ਸਿੱਖ ਆਗੂਆਂ ਨੇ ਉਸ ਨੂੰ ਮਿਲ ਕੇ ਵੀ ਤੇ ਬਿਆਨਾਂ ਰਾਹੀਂ ਵੀ (ਤੇ ਇਕੱਠਾਂ ਤੇ ਮੀਟਿੰਗਾਂ ਵਿਚ ਵੀ) ਉਸ ਨੂੰ ਅਜਿਹਾ ਕਹਿਣ ਤੋਂ ਰੋਕਿਆ ਸੀ। ਉਸ ਨੇ 9 ਅਪ੍ਰੈਲ 1925 ਦੇ ‘ਯੰਗ ਇੰਡੀਆ ਵਿਚ ਇਕ ਲੇਖ ਲਿਖ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹਿੰਦੂ ਧਰਮ ਦਾ ਰੱਖਿਅਕ ਪਰ ਇਕ ਭੁੱਲੜ ਦੇਸ਼ ਭਗਤ ਕਿਹਾ।