You dont have javascript enabled! Please download Google Chrome!

ਖਾਲਸਾ ਕਾਲਜ ਵਾਲਾ ਚੰਗਿਆੜਾ ਕਿਵੇਂ ਬਣਿਆ ਖਾੜਕੂ ਸਿੰਘ ਭਾਈ ਜਿੰਦਾ …

ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿਚ ਆਪਣੀ 545 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਗਗਨ ‘ਤੇ ਹਜ਼ਾਰਾਂ ਨਹੀਂ, ਲੱਖਾਂ ਖ਼ਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫ਼ੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿਚ ਹੱਕ-ਸੱਚ-ਇਨਸਾਫ਼ ਦੇ ਹਰ ਪਾਂਧੀ ਨੂੰ ਰੌਸ਼ਨੀ ਭਰਪੂਰ, ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਡਗਰ ‘ਤੇ ਤੁਰਨ ਵਿਚ ਅਗਵਾਈ ਤੇ ਹੌਸਲਾ ਬਖ਼ਸ਼ਦੇ ਹਨ। ਗੁਰੂ ਕਲਗ਼ੀਧਰ ਦੇ ਵਰੋਸਾਏ ਖ਼ਾਲਸਾ ਪੰਥ ਦੇ ਦੋ ਲਾਡਲੇ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਲਾਸਾਨੀ ਸ਼ਹਾਦਤ ਨਾਲ ਖ਼ਾਲਸਾਈ ਗਗਨ ਨੂੰ ਤਾਂ ਲਟ-ਲਟ ਰੌਸ਼ਨ ਕੀਤਾ ਹੀ ਹੈ ਪਰ ਨਾਲ ਹੀ ਉਹ ਅਜੋਕੇ ਖ਼ਾਲਿਸਤਾਨੀ ਸੰਗਰਾਮ ਦੇ ਮੁੱਖ ਕੇਂਦਰ ਬਿੰਦੂ ਵੀ ਹੋ ਨਿੱਬੜੇ ਹਨ।
ਲੱਖਾਂ ਫ਼ੌਜਾਂ ਦੀ ਕਮਾਂਡ ਕਰਨ ਵਾਲਾ ਅਕਾਲ ਤਖ਼ਤ ਸਾਹਿਬ ‘ਤੇ ਹਮਲਾਵਰ ਜਨਰਲ ਵੈਦਿਆ ਤਾਂ ਇਤਿਹਾਸ ਦੇ ਘੱਟੇ ਵਿਚ ਗੁਆਚ ਗਿਆ ਹੈ ਪਰ ਭਾਈ ਜਿੰਦਾ ਤੇ ਭਾਈ ਸੁੱਖਾ ਖ਼ਾਲਿਸਤਾਨੀ ਫ਼ੌਜਾਂ ਦੇ ਸਦੀਵੀ ਜਰਨੈਲ ਸਥਾਪਤ ਹੋ ਗਏ ਹਨ, ਜਿਨ੍ਹਾਂ ਦੀ ਬਹਾਦਰੀ ਤੇ ਨਿਰਭੈਤਾ ਦਾ ਲੋਹਾ ਦੁਸ਼ਮਣ ਨੇ ਵੀ ਮੰਨਿਆ ਹੈ। ਖਾਲਸਾ ਕਾਲਜ ਵਾਲਾ ਚੰਗਿਆੜਾ ਕਿਵੇਂ ਬਣਿਆ ਭਾਈ ਜਿੰਦਾ | Bhai Harjinder Singh Jinda | Khalsa College Amritsar..ਭਾਈ ਹਰਜਿੰਦਰ ਸਿੰਘ ਜਿੰਦੇ ਨੂੰ ਕੌਣ ਨਹੀਂ ਜਾਣਦਾ। ਜਿੰਦੇ-ਸੁੱਖੇ ਦੀ ਜੋੜੀ ਨੇ ਸਿੱਖ ਇਤਿਹਾਸ ਦੀਆਂ ਪੁਰਾਤਨ ਜੋੜੀਆਂ ਬਾਬਾ ਅਜੀਤ ਸਿੰਘ-ਜੁਝਾਰ ਸਿੰਘ,ਬਾਬਾ ਜ਼ੋਰਾਵਰ ਸਿੰਘ-ਬਾਬਾ ਫਤਿਹ ਸਿੰਘ,ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਵਾਂਗ ਸਿੱਖ ਇਤਿਹਾਸ ਵਿਚ ਅਜਿਹੇ ਕਾਰਨਾਮੇ ਕੀਤੇ ਜੋ ਸਦਾ ਯਾਦ ਰਹਿਣਗੇ। ਜੰਗ ਦੇ ਮੈਦਾਨ ਵਿਚ ਬੱਬਰ ਸ਼ੇਰ ਦੀ ਗਰਜ ਰੱਖਣ ਵਾਲੇ ਇਨ੍ਹਾਂ ਸੂਰਮਿਆਂ ਨੇ ਫਾਂਸੀ ਦੇ ਰੱਸੇ ਨੂੰ ਗਲ ‘ਚ ਪਾਉਣ ਤੱਕ ਦਾ ਸਫ਼ਰ ਸੰਤ-ਤਾਈ ਦੀ ਉੱਚ ਆਤਮਿਕ ਅਵਸਥਾ ਵਿਚ ਵਿਚਰਦਿਆਂ ਤਹਿ ਕੀਤਾ। ਇਹਨਾਂ ਦੋ ਜਾਗਦੀਆਂ ਰੂਹਾਂ ਵਾਲਿਆਂ ਨੂੰ ਮੌਤ ਲਾੜੀ ਵਿਆਹੁਣ ਦੇ ਖ਼ਿਆਲ ਨੇ ਅਨੰਦਮਈ ਅਵਸਥਾ ਵਿਚ ਪਹੁੰਚਾ ਦਿੱਤਾ। Image result for bhai jindaਦਗ ਦਗ ਭਖਦੇ ਚਿਹਰਿਆਂ ਦੇ ਤੇਜੱਸਵੀ ਜਲਾਲ ਸਾਹਮਣੇ ਮੌਤ ਨੂੰ ਵੀ ਦੰਦਲ ਪੈ ਗਈ ਹੋਵੇਗੀ। ਪਰ ਨਿਰਮਾਣਤਾ ਦੇ ਪੁੰਜ ਵੀਰਿਆਂ ਨੇ ਜਲਾਦ ਨੂੰ ਵੀ ਗਲ ਨਾਲ ਲਾ ਕੇ ਵਧਾਈ ਦਿੱਤੀ ਕਿਉਂਕਿ ਮੌਤ ਨਾਲ ਅਨੰਦ ਪੜ੍ਹਾਉਣ ਦੀ ਰਸਮ ਤਾਂ ਉਹ ਹੀ ਅਦਾ ਕਰ ਰਿਹਾ ਸੀ। ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਗਜਾਉਂਦਿਆਂ ਫਾਂਸੀ ਦੇ ਰੱਸਿਆਂ ‘ਤੇ ਝੂਟਾ ਲੈ ਰਹੇ ਭਾਈ ਸੁੱਖਾ-ਜਿੰਦਾ ਨੂੰ ਮਾਨੋ ਦਸਮੇਸ਼ ਪਿਤਾ ਆਪ ਲੋਰੀਆਂ ਦੇ ਰਹੇ ਸਨ। ਅੱਜ ਅਸੀਂ ਇੱਕ ਵਾਰਤਾ ਆਪਜੀ ਨਾਲ ਸਾਂਝੀ ਕਰਨੇ ਲੱਗੇ ਹਾਂ ਜੋ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਜੀਵਨ ਨਾਲ ਸਬੰਧਿਤ ਹੈ। ਭਾਈ ਹਰਜਿੰਦਰ ਸਿੰਘ ਜਿੰਦਾ ਦੇ ਕਹਿਣ ਅਨੁਸਾਰ ਉਹ ਵੀ ਕਾਲਜ ਸਮੇਂ ਵਿੱਚ ਹਮੇਸ਼ਾਂ ਲੜਾਈ-ਝੱਗੜੇ ਕਰਦਾ ਹੁੰਦਾ ਸੀ। ਭਾਈ ਜਿੰਦੇ ਅਨੁਸਾਰ ‘ਸੰਤ ਭਿੰਡਰਾਵਾਲਿਆਂ ਨੇ ਮੇਰੀ ਵੱਖੀ ਵਿੱਚ ੲਿੱਕੋ ਤੀਰ ਮਾਰ ਕੇ ਮੇਰੀ ਸੋਚ ਵੀ ਤੀਰ ਵਾਂਗ ਸਿੱਧੀ ਕਰ ਦਿੱਤੀ। ਜਦੋ ਮੈ ‘ਖਾਲਸਾ ਕਾਲਜ ਅੰਮ੍ਰਿਤਸਰ’ ਵਿੱਚ ਪੜਦਾ ਸੀ ਤਾਂ ਕਾਲਜ਼ ਦੀਆਂ ਲੜਾਈਆਂ ਵਿੱਚ ਮੇਰਾ ਨਾਮ ਸਭ ਤੋ ਪਹਿਲੇ ਨੰਬਰ ਤੇ ਹੁੰਦਾ ਸੀ।ਮੈ ਹਰ ਰੋਜ਼ ਪ੍ਰਿੰਸੀਪਲ ਨੂੰ ਸਤਿ ਸ੍ਰੀ ਅਕਾਲ ਬੁਲਾਉਣ ਕਰਕੇ ਨਿਗਾ ਵਿੱਚ ਸੀ।Image result for bhai jindaਜਿਸ ਕਰਕੇ ਪ੍ਰਿੰਸੀਪਾਲ ਮੈਨੂੰ ਬਹੁਤ ਭੋਲਾ ਤੇ ਸ਼ਰੀਫ ਸਮਝਦਾ ਸੀ, ਪਰ ਮੇਰੇ ਨਾਮ ਨਹੀ ਸੀ ਪਤਾ ਤੇ ਮੇਰੇ ਨਾਮ ਕਰਕੇ ਸਾਰਾ ਸਟਾਫ ਮੈਨੂੰ ਲੜਾਈ ਝੱਗੜੇ ਕਰਨ ਵਾਲਾ ਸਮਝਦੇ ਸੀ।’ ੲਿਕ ਵਾਰੀ ਕਾਲਜ ਵਿੱਚ ਦੋ ਧਿਰਾਂ ਦੀ ਆਪਸ ਵਿੱਚ ਬਹੁਤ ਲੜਾਈ ਹੋਈ ਤੇ ਲੜਾਈ ਵਾਲੀ ਗੱਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਤੱਕ ਚਲੇ ਗਈ। ਸੰਤਾਂ ਨੇ ਭਾਈ ਅਮਰੀਕ ਸਿੰਘ ਰਾਹੀ ਦੋਵੇ ਧਿਰਾਂ ਨੂੰ ਆਪਣੇ ਕੋਲ ਦਰਬਾਰ ਸਾਹਿਬ ਬੁਲਾ ਲਿਆ ਤੇ ਮੈਂ ਕੇਸ ਕਤਲ ਕਰਵਾੲੇ ਹੋਣ ਕਰਕੇ ਡਰਦਾ ਮਾਰਾ ਸਾਰਿਆਂ ਤੋ ਮਗਰ ਥੱਲੇ ਮੂੰਹ ਕਰਕੇ ਬੈਠ ਗਿਆ ਕਿਉਂਕਿ ਮੈ ਸੁਣਿਆ ਸੀ ਕਿ ਸੰਤ ਜੀ ਤੀਰ ਨਾਲ ਕੁੱਟਦੇ ਆ। ਫਿਰ ਸੰਤ ਜੀ ਆ ਗਏ ਤੇ ਫਤਿਹ ਤੋ ਬਾਅਦ ਸਾਰੀ ਗੱਲ ਦੋਵਾਂ ਧਿਰਾ ਦੀ ਸੁਣੀ ਤਾਂ ਮੇਰਾ ਨਾਮ ਸਾਹਮਣੇ ਆਇਆ ਤਾਂ ਸੰਤ ਜੀ ਨੇ ਕਿਹਾ ‘ਤੇਰਾ ਨਾਮ ਜਿੰਦਾ ਹੈ,ਸੁਣਿਆਂ ਤੂੰ ਬਹੁਤ ਲੜਦਾ ਐਂ,ਕਦੇ ਧਰਮ ਵਾਸਤੇ ਵੀ ਲੜਿਆ ਐ ?? ਮੈਂ ਚੁੱਪ ਰਿਹਾ ਤਾਂ ਸੰਤਾਂ ਨੇ ਆ ਕੇ ਜੋਰ ਦੇਣੀ ਮੇਰੀ ਵੱਖੀ ਵਿੱਚ ਤੀਰ ਮਾਰਿਆ ਤੇ ਮੈਂ ਦੁਹਰਾ ਹੋ ਗਿਆ। ਫਿਰ ਮੈਨੂੰ ਸੰਤਾਂ ਨੇ ਕਲਾਵੇ ਵਿੱਚ ਲੈ ਕਿ ਕਿਹਾ ‘ਤੂੰ ਸ਼ੇਰ ਐਂ,ਤੇਰੇ ਤੋਂ ਬਹੁਤ ਵੱਡੇ ਕੰਮ ਲੈਣੇ ਆਂ। ਬਸ ਮੈਨੂੰ ਨਹੀਂ ਪਤਾ ਲੱਗਾ ਪਰ ਸੰਤਾਂ ਦੇ ਤੀਰ ਨੇ ਮੇਰੀ ਸੋਚ ਵੀ ਧਰਮ ਖਾਤਰ ਮਰ ਮਿਟਣ ਲਈ ਤੀਰ ਵਰਗੀ ਸਿੱਧੀ ਕਰ ਦਿੱਤੀ। ਫਿਰ ਮੈਂ ਉਸ ਦਿਨ ਤੋਂ ਲੜਾਈ ਝਗੜੇ ਛੱਡ ਕੇ ਕੌਮ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਇਹ ਸੀ ਖਾਲਸਾ ਕਾਲਜ ਵਾਲੇ ਚੰਗਿਆੜੇ ਦੀ ‘ਚੰਗਿਆੜੇ ਬਦਮਾਸ਼’ ਤੋਂ ‘ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ’ ਬਣਨ ਦੀ ਕਹਾਣੀ ਜੋ ਸਿੱਖ ਇਤਿਹਾਸ ਵਿਂਚ ਧਰੂ ਤਾਰੇ ਵਾਂਗ ਚਮਕਦੀ ਰਹੂਗੀ। ਭਾਈ ਜਿੰਦੇ ਨੇ ਸ੍ਰੀ ਅਕਾਲ ਤਖ਼ਤ ਢਾਹੁਣ ਵਾਲੇ ਭਾਰਤੀ ਫੌਜ ਦੇ ਮੁਖੀ ਜਨਰਲ ਵੈਦਿਆ ਨੂੰ ਪੂਨੇ ਜਾ ਕੇ ਸੋਧਾ ਲਾਇਆ ਸੀ ਤੇ ਉਹਨਾਂ ਨਾਲ ਭਾਈ ਸੁਖਦੇਵ ਸਿੰਘ ਸੁੱਖਾ ਨੇ ਸੇਵਾ ਕੀਤੀ ਸੀ।

error: Alert: Content is protected !!