You dont have javascript enabled! Please download Google Chrome!

ਕੌਣ ਸੀ Escobar-Amrit Maan ਨੇ ਜਿਸ ਬਾਰੇ ਗੀਤ ਗਾਇਆ ?? | Full Story | Pablo Escobar

ਤੁਸੀਂ ਅੰਮ੍ਰਿਤ ਮਾਨ ਦਾ ਗਾਣਾ ਸੁਣਿਆ ਹੋਣਾ ‘ਦੇਸੀ ਐਸਕੋਬਾਰ’। ਅਸਲ ਵਿਚ ਐਸਕੋਬਾਰ ਦਾ ਪੂਰਾ ਨਾਮ ਸੀ ‘Pablo Emilio Escobar Gaviria’ ਜੋ ਕਿ ਆਪਣੇ ਸਮੇਂ ਦੁਨੀਆ ਦੇ TOP10 ਸਭ ਤੋਂ ਅਮੀਰ ਲੋਕਾਂ ਵਿਚ ਸ਼ੁਮਾਰ ਸੀ। ਦੁਨੀਆਂ ਨੂੰ ਹਿਲਾਉਣ ਵਾਲੇ ਡਰੱਗ ਮਾਫ਼ੀਆ ‘ਪਾਬਲੋ ਐਸਕੋਬਾਰ’ ਦਾ ਜਨਮ 1 ਦਸੰਬਰ 1949 ਨੂੰ ਹੋਇਆ ਸੀ। ਉਸ ਦੀ ਜ਼ਿੰਦਗੀ ਬਹੁਤ ਨਾਟਕੀ ਸੀ ਅਤੇ ਇਸ ਕਾਰਨ ਉਸ ‘ਤੇ ਬਹੁਤ ਸਾਰੀਆਂ ਫਿਲਮਾਂ ਅਤੇ ਨਾਟਕ ਬਣੇ। ਅਖ਼ਬਾਰਾਂ ‘ਚ ਉਸ ਨੂੰ ‘ਕਿੰਗ ਆਫ ਕੋਕੇਨ’ ਕਿਹਾ ਜਾਂਦਾ ਸੀ। ਉਸਦਾ ਜਨਮ ਅਮਰੀਕਾ ਦੇ ਕੋਲੰਬੀਆ ‘ਚ ਹੋਇਆ। ਉਸ ਦੇ ਪਿਤਾ ਕਿਸਾਨ ਸਨ ਅਤੇ ਮਾਤਾ ਇੱਕ ਅਧਿਆਪਕ ਸੀ। ਵਿਕਾਸਸ਼ੀਲ ਦੇਸ ਦੇ ਮੱਧ ਵਰਗ ਦੇ ਪਰਿਵਾਰ ‘ਚ ਜਨਮ ਲੈਣ ਵਾਲਾ ਪਾਬਲੋ 90 ਦੇ ਦਹਾਕੇ ‘ਚ ਕਰੀਬ 30 ਬਿਲੀਅਨ ਅਮਰੀਕੀ ਡਾਲਰ ਕਮਾ ਰਿਹਾ ਸੀ। ਜਿਸ ਨਾਲ ਉਹ ਉਸ ਵੇਲੇ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ‘ਚ 7ਵੇਂ ਨੰਬਰ ‘ਤੇ ਸੀ। ਦੁਨੀਆਂ ਨੂੰ ਹਿਲਾਉਣ ਵਾਲੇ ਡਰੱਗ ਮਾਫ਼ੀਆ ਪਾਬਲੋ ਐਸਕੋਬਾਰ ਅੱਜ ਦੇ ਦਿਨ ਹੀ ਪੈਦਾ ਹੋਇਆ ਸੀ। ਆਪਣੇ ਵੇਲੇ ‘ਚ ਉਹ ਦੁਨੀਆਂ ਦੇ 10 ਅਮੀਰ ਲੋਕਾਂ ‘ਚ ਸ਼ੁਮਾਰ ਹੁੰਦਾ ਸੀ। ਉਸ ਦੀ ਜ਼ਿੰਦਗੀ ਬਹੁਤ ਨਾਟਕੀ ਸੀ ਅਤੇ ਇਸ ਕਾਰਨ ਉਸ ‘ਤੇ ਬਹੁਤ ਸਾਰੀਆਂ ਫਿਲਮਾਂ ਅਤੇ ਨਾਟਕ ਬਣੇ। ਜੋ ਉੱਤਰੀ ਕੋਰੀਆ ਸਣੇ ਦੁਨੀਆਂ ਭਰ ਵਿੱਚ ਕਾਫ਼ੀ ਪ੍ਰਸਿੱਧ ਹੋਇਆ। ਅਖ਼ਬਾਰਾਂ ‘ਚ ਉਸ ਨੂੰ ‘ਕਿੰਗ ਆਫ ਕੋਕੇਨ’ ਕਿਹਾ ਜਾਂਦਾ ਸੀ। ਮੈਡੇਲੀਨ ਸੂਬੇ ‘ਚ ਉਸ ਦੇ ਗਿਰੋਹ ‘ਤੇ ਇਲਜ਼ਾਮ ਲੱਗਦੇ ਰਹੇ ਕਿ ਅਮਰੀਕਾ ‘ਚ 80 ਫੀਸਦ ਕੋਕੇਨ ਇਸ ਵੱਲੋਂ ਸਪਲਾਈ ਕੀਤਾ ਜਾਂਦਾ ਹੈ।
1. ਅਧਿਆਪਕ ਦੇ ਮੁੰਡੇ ਤੋਂ ਅਮੀਰ ਗੈਂਗਸਟਰ ਤੱਕ ਦਾ ਸਫ਼ਰ…. ਪਾਬਲੋ ਦਾ ਜਨਮ 1 ਦਸੰਬਰ 1949 ਨੂੰ ਦੱਖਣੀ ਅਮਰੀਕਾ ਦੇ ਕੋਲੰਬੀਆ ‘ਚ ਹੋਇਆ। ਉਸ ਦੇ ਪਿਤਾ ਕਿਸਾਨ ਸਨ ਅਤੇ ਮਾਤਾ ਇੱਕ ਅਧਿਆਪਕ ਸੀ। ਵਿਕਾਸਸ਼ੀਲ ਦੇਸ ਦੇ ਮੱਧ ਵਰਗ ਦੇ ਪਰਿਵਾਰ ‘ਚ ਜਨਮ ਲੈਣ ਵਾਲਾ ਪਾਬਲੋ 90 ਦੇ ਦਹਾਕੇ ‘ਚ ਕਰੀਬ 30 ਬਿਲੀਅਨ ਅਮਰੀਕੀ ਡਾਲਰ ਕਮਾ ਰਿਹਾ ਸੀ। ਜਿਸ ਨਾਲ ਉਹ ਉਸ ਵੇਲੇ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ‘ਚ 7ਵੇਂ ਨੰਬਰ ‘ਤੇ ਸੀ। 2.ਡਰੱਗ ਲਈ ਸਮੁੰਦਰੀ ਜਹਾਜ਼ਾਂ ਦੀ ਵਰਤੋਂ … ‘ਅਕਾਉਂਟੈਂਟ ਸਟੋਰੀ’ ਨਾਂ ਦੀ ਕਿਤਾਬ ‘ਚ ਦੱਸਿਆ ਗਿਆ ਹੈ ਕਿ ਪਾਬਲੋ ਨੇ ਕੋਲੰਬੀਆਂ ‘ਤੇ ਪਨਾਮਾ ਵਿਚਾਲੇ ਡਰੱਗ ਦੇ ਧੰਦੇ ਦੇ ਵਿਸਥਾਰ ਲਈ ਜਹਾਜ਼ਾਂ ਦੀ ਵਰਤੋਂ ਕੀਤੀ। ਉਸ ਨੇ ਬਾਅਦ ਵਿੱਚ 15 ਵੱਡੇ ਜਹਾਜ਼ ਅਤੇ 6 ਹੈਲੀਕਾਪਟਰ ਖਰੀਦੇ। ਉਹ ਹਰ ਮਹੀਨੇ ਤਕਰੀਬਨ 70 ਤੋਂ 80 ਟਨ ਕੋਕੇਨ ਕੋਲੰਬੀਆ ਤੋਂ ਅਮਰੀਕਾ ਭੇਜਦਾ ਸੀ।
ਕਿਤਾਬ ‘ਚ ਦਾਅਵਾ ਕੀਤਾ ਗਿਆ ਹੈ ਕਿ ਪਾਬਲੋ ਸਮੁੰਦਰ ਦੇ ਨਾਲ-ਨਾਲ 2 ਛੋਟੀਆਂ ਸਬਮਰੀਨਾਂ ਦੀ ਵੀ ਵਰਤੋਂ ਕਰਦਾ ਸੀ। ਉਸ ਨੇ ਆਪਣੇ ਮਹਿਲ ‘ਚ ਚਿੜੀਆ ਘਰ ਬਣਾਇਆ ਸੀ।

error: Alert: Content is protected !!