ਕੋਈ ਦੁਕਾਨਦਾਰ ਠੱਗੀ ਕਰੇ ਤਾਂ ਆਪਣੇ ਫ਼ੋਨ ਤੋਂ ਹੀ ਇਸ ਤਰ੍ਹਾਂ ਕਰੋ ਸ਼ਿਕਾਇਤ…

ਇਕ ਉਪਭੋਗਤਾ ਦੇ ਤੌਰ ‘ਤੇ ਤੁਹਾਨੂੰ ਜੇਕਰ ਕਿਸੇ ਬਰਾਂਡ, ਪ੍ਰੋਡਕਟ ਅਤੇ ਸਰਵਿਸ ਨਾਲ ਸ਼ਿਕਾਇਤ ਹੈ ਤਾਂ ਤੁਸੀਂ ਉਪਭੋਗਤਾ ਕੋਰਟ ‘ਚ ਸ਼ਿਕਾਇਤ ਕਰ ਸਕਦੇ ਹੋ। ਵੱਖ – ਵੱਖ ਮੁੱਦੇ ਦੇ ਹਿਸਾਬ ਨਾਲ ਸ਼ਿਕਾਇਤ ਕੋਰਟ ‘ਚ ਫ਼ਾਇਲ ਕੀਤੀਆਂ ਜਾਂਦੀਆਂ ਹਨ। ਤੁਸੀਂ ਅਪਣੇ ਸਮਾਰਟਫ਼ੋਨ ਦੇ ਜ਼ਰੀਏ ਹੀ ਸੈਕਿੰਡਜ਼ ‘ਚ ਉਪਭੋਗਤਾ ਆਨਲਾਇਨ ਰਿਸੋਰਸ ਐਂਡ ਇੰਪਾਵਰਮੇਂਟ (Core Centre) ‘ਚ ਆਨਲਾਇਨ ਵੀ ਸ਼ਿਕਾਇਤ ਦਰਜ ਕਰਾ ਸਕਦੇ ਹੋ। ਸਰਕਾਰੀ ਉਪਭੋਗਤਾ ਆਨਲਾਇਨ ਰਿਸੋਰਸ ਐਂਡ ਇੰਪਾਵਰਮੇਂਟ ਸੈਂਟਰ (https://corecentre.org/) ਤੋਂ ਪੋਰਟਲ ਚਲਦੀ ਹੈ। ਇੱਥੇ ਸ਼ਿਕਾਇਤ ਕਰਨ ਲਈ ਕਿਸੇ ਵੀ ਉਪਭੋਗਤਾ ਨੂੰ ਸੱਭ ਤੋਂ ਪਹਿਲਾਂ ਅਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਆਨਲਾਇਨ ਰਜਿਸਟਰੇਸ਼ਨ ਫ਼ਾਰਮ ਭਰਨਾ ਹੋਵੇਗਾ। ਇਸ ‘ਚ ਨਾਂਅ, ਈਮੇਲ, ਪਤਾ ਅਤੇ ਫ਼ੋਨ ਨੰਬਰ ਭਰਨਾ ਹੋਵੇਗਾ। ਇਸ ਨਾਲ ਯੂਜ਼ਰ ਆਈਡੀ ਅਤੇ ਪਾਸਵਰਡ ਬਣ ਜਾਵੇਗਾ। ਤੁਸੀਂ ਕਿਸੇ ਵੀ ਰਜਿਸਟਰਡ ਬਰਾਂਡ ਜਾਂ ਸਰਵਿਸ ਪ੍ਰੋਵਾਇਡ ਦੇ ਵਿਰੁੱਧ ਸ਼ਿਕਾਇਤ ਕਰ ਸਕਦੇ ਹੋ। ਵੈੱਬਸਾਈਟ ‘ਤੇ ਤੁਹਾਨੂੰ ਅਜਿਹੇ ਭਾਗ ਅਤੇ ਬਰਾਂਡਸ ਦੀ ਜਾਣਕਾਰੀ ਵੀ ਮਿਲ ਜਾਵੇਗੀ ਜੋ ਡਿਪਾਰਟਮੈਂਟ ਆਫ਼ ਕੰਜ਼ਿਊਮਰ ਅਫੇਅਰਜ਼ ਨਾਲ ਰਜਿਸਟਰਡ ਹਨ। ਜਿਸ ਦੇ ਵਿਰੁੱਧ ਸ਼ਿਕਾਇਤ ਕੀਤੀ ਜਾ ਰਹੀ ਹੈ ਉਸ ਦੀ ਡੀਟੇਲ, ਸ਼ਿਕਾਇਤ ਨਾਲ ਸਬੰਧਿਤ ਦਸਤਾਵੇਜ਼ਾਂ ਨੂੰ ਵੀ ਸ਼ਿਕਾਇਤ ਕਰਤਾ ਨੂੰ ਆਨਲਾਇਨ ਅਪਲੋਡ ਕਰ ਭੇਜਣੇ ਹੁੰਦੇ ਹਨ।ਸ਼ਿਕਾਇਤ ਜਮ੍ਹਾਂ ਹੁੰਦੇ ਹੀ ਇਕ ਆਟੋਮੈਟਿਕ ਨੰਬਰ ਜਨਰੇਟ ਹੁੰਦਾ ਹੈ। ਇਹ ਸ਼ਿਕਾਇਤ ਕਰਤਾ ਨੂੰ ਅਸਾਈਨ ਕੀਤਾ ਜਾਂਦਾ ਹੈ। ਇਸ ਨੰਬਰ ਦੇ ਜ਼ਰੀਏ ਸ਼ਿਕਾਇਤ ਦੀ ਸਥਿਤੀ ਦਾ ਪਤਾ ਕੀਤਾ ਜਾ ਸਕਦਾ ਹੈ। ਸ਼ਿਕਾਇਤ ਕਰਤਾ ਇਕ ਤੋਂ ਜ਼ਿਆਦਾ ਸ਼ਿਕਾਇਤਾਂ ਵੀ ਕਰ ਸਕਦਾ ਹੈ ਅਤੇ ਇਨ੍ਹਾਂ ਦਾ ਸਟੇਟਸ ਵੀ ਟ੍ਰੈਕ ਕਰ ਸਕਦਾ ਹੈ।ਮੈਸੇਜ ਭੇਜ ਕੇ ਵੀ ਕਰ ਸਕਦੇ ਹੋ ਸ਼ਿਕਾਇਤ-ਤੁਸੀਂ ਇਸ ਵੈੱਬਸਾਈਟ ‘ਤੇ ਮੈਸੇਜ ਕਰ ਕੇ ਵੀ ਸ਼ਿਕਾਇਤ ਕਰ ਸਕਦੇ ਹੋ। ਵੈੱਬਸਾਈਟ ਤਿੰਨ ਤਰ੍ਹਾਂ ਨਾਲ ਸ਼ਿਕਾਇਤ ਕਰਨ ਦਾ ਆਪਸ਼ਨ ਦਿੰਦੀ ਹੈ। ਪਹਿਲਾ ਆਨਲਾਇਨ, ਦੂਜੇ ਮੈਸੇਜ ਦੇ ਜ਼ਰੀਏ ਅਤੇ ਤੀਜਾ, ਹਾਰਡ ਕਾਪੀ ਭੇਜ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ।