ਕੇ.ਪੀ.ਐੱਸ ਗਿੱਲ ਦੇ ਬੀਬੀ ਪਰਮਜੀਤ ਖਾਲੜਾ ਨੇ ਖੋਲ੍ਹੇ ਰਾਜ਼..!

1984 ਵਿਚ ਜਦੋਂ ਸ਼੍ਰੀ ਹਰਿਮੰਦਿਰ ਸਾਹਿਬ ਤੇ ਅਟੈਕ ਹੋਇਆ ਤਾਂ ਉਸ ਵਿਚ ਅਨੇਕਾਂ ਹੀ ਸਿੱਖ ਨੌਜਵਾਨ,ਬੀਬੀਆਂ, ਮਾਤਾਵਾਂ ਭੈਣਾਂ ਨੂੰ ਪੁਲਿਸ ਨੇ ਮੌਤ ਦੇ ਘਾਟ ਉਤਾਰ ਦਿੱਤਾ ਤੇ 1984 ਦੇ ਹਮਲੇ ਤੋਂ ਬਾਅਦ ਵੀ ਇਹ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਤੇ ਪੁਲਿਸ ਵੱਲੋਂ ਬਹੁਤ ਨੌਜਵਾਨ ਮਾਰੇ ਗਏ। ਹਾਲਾਂਕਿ ਨੌਜਵਾਨਾਂ ਉੱਪਰ ਝੂਠੇ ਮੁਕੱਦਮੇ ਪਾ ਕੇ ਉਹਨਾਂ ਨੂੰ ਚੁੱਕਿਆ ਜਾਂਦਾ ਸੀ ਤੇ ਅੰਨ੍ਹਾਂ ਕਹਿਰ ਢਾਹ ਕੇ ਅਤੇ ਹੱਢ ਤੋੜ ਤਸੀਹੇ ਦੇ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਇਹ ਸਾਰਾ ਅੱਤਿਆਚਾਰ ਉਸ ਸਮੇਂ ਪੰਜਾਬ ਪੁਲਿਸ ਵੱਲੋਂ ਕੀਤਾ ਜਾਂਦਾ ਸੀ ਕਿਉਂਕਿ ਪੰਜਾਬ ਪੁਲਿਸ ਦੇ ਕੁੱਝ ਸੀਨੀਅਰ ਅਫ਼ਸਰ ਜੋ ਕਿ ਸਰਕਾਰਾਂ ਤੋਂ ਫੀਤੀਆਂ ਲਵਾਉਣ ਦੇ ਲਾਲਚ ਵਿਚ ਅਜਿਹਾ ਕਰਦੇ ਸਨ। ਉਸ ਸਮੇਂ ਦੀ ਇਹ ਦਾਸਤਾਨ ਸੁਣ ਕੇ ਅੱਜ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ ਕਿਉਂਕਿ ਪੰਜਾਬ ਪੁਲਿਸ ਨੇ ਹੀ ਇਹ ਅੱਤਿਆਚਾਰ ਸਿੱਖ ਨੌਜਵਾਨਾਂ ਤੇ ਕੀਤਾ ਤੇ ਉਹਨਾਂ ਨੂੰ ਸ਼ਰੇਆਮ ਬੇਗੁਨਾਹਾਂ ਹੀ ਗੋਲੀ ਮਾਰ ਦਿੱਤੀ ਜਾਂਦੀ ਸੀ ਤੇ ਕਈ ਸਿੱਖ ਨੌਜਵਾਨਾਂ ਤੇ ਝੂਠੇ ਨਸ਼ੇ ਜਾਂ ਹੋਰ ਮੁਕੱਦਮੇ ਪਾ ਕੇ ਉਹਨਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਜਾਂਦਾ ਸੀ। ਉਸ ਸਮੇਂ ਦੇ ਪੁਲਿਸ ਅਫ਼ਸਰ ਕੇ.ਪੀ.ਐਸ ਗਿੱਲ ਨੇ ਨੌਜਵਾਨਾਂ ਤੇ ਅੰਨ੍ਹਾਂ ਅੱਤਿਆਚਾਰ ਕੀਤਾ ਤੇ ਇਹ ਸਭ ਕੁੱਝ ਕੇ.ਪੀ.ਐਸ ਗਿੱਲ ਦੇ ਹੀ ਅੰਡਰ ਹੋਇਆ ਤੇ ਉਸ ਖੌਫਨਾਕ ਦੁਸ਼ਟ ਵਿਅਕਤੀ ਨੇ ਹੀ ਨੌਜਵਾਨਾਂ ਨੂੰ ਘਰਾਂ ਵਿਚੋਂ ਸ਼ਰੇਆਮ ਚੁੱਕ ਕੇ ਮਰਵਾਇਆ ਤੇ ਉਹਨਾਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਵੀ ਪਰਿਵਾਰ ਨੂੰ ਨਹੀਂ ਦਿੱਤੀਆਂ। ਬਲਕਿ ਕਈਆਂ ਨੂੰ ਨਹਿਰਾਂ ਵਿਚ ਸੁੱਟ ਦਿੱਤਾ ਜਾਂਦਾ ਸੀ ਤੇ ਕਈਆਂ ਦਾ ਸਸਕਾਰ ਕਰ ਦਿੱਤਾ ਜਾਂਦਾ ਸੀ। ਹਾਲਾਂਕਿ ਇਹ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਮੰਦਿਰਾਂ ਵਿਚ ਸਾੜ ਦਿੱਤਾ ਜਾਂਦਾ ਸੀ। ਉਸ ਸਮੇਂ ਦਾ ਜਿੰਦਾ ਦਿਲ ਇਨਸਾਨ ਭਾਈ ਜਸਵੰਤ ਸਿੰਘ ਖਾਲੜਾ ਜਿਸਨੇ ਇਹ ਅੰਨ੍ਹਾਂ ਤਸ਼ੱਦਤ ਦੇਖ ਕੇ ਪੁਲਿਸ ਨੂੰ ਆਪਣੇ ਸ਼ਿਕੰਜੇ ਵਿਚ ਉਲਝਾਇਆ ਤੇ ਉਹਨਾਂ ਨੌਜਵਾਨਾਂ ਦਾ ਜਿੰਨਾਂ ਨੂੰ ਜਿੰਦਾ ਮੰਦਿਰ ਦੇ ਵਿਚ ਮਾਰ ਕੇ ਸਸਕਾਰ ਕਰ ਦਿੱਤਾ ਗਿਆ ਉਹਨਾਂ ਦਾ ਰਿਕਾਰਡ ਬਣਾਇਆ। ਕਰੀਬ ਉਹਨਾਂ ਨੇ 25000 ਗੁੰਮਸ਼ੁਦਾ ਨੌਜਵਾਨਾਂ ਦੀ ਲਿਸਟ ਬਣਾਈ, ਤੇ ਇਹ ਸਭ ਰਾਜ ਭਾਈ ਜਸਵੰਤ ਸਿੰਘ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਖੋਲ੍ਹਿਆ। ਦੇਖੋ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ।

Leave a Reply

Your email address will not be published. Required fields are marked *