You dont have javascript enabled! Please download Google Chrome!

ਕੁਦਰਤ ਦੀ ਭਾਰੀ ਮਾਰ ਦੇਖੋ ਗੜ੍ਹੇਮਾਰੀ ਨਾਲ ਕਿਸਾਨਾਂ ਦਾ ਕਿੰਨਾ ਵੱਡਾ ਨੁਕਸਾਨ ਹੋ ਗਿਆ ..

ਬੀਤੀ ਰਾਤ ਵੱਖ-ਵੱਖ ਥਾਈਂਂ  ਭਾਰੀ ਵਰਖਾ ਨਾਲ ਹੋਈ ਗਡ਼ੇਮਾਰੀ ਨੇ ਖੇਤਾਂ ਵਿਚ ਕਟਾਈ ਲਈ ਤਿਆਰ ਖਡ਼੍ਹੀ ਝੋਨੇ ਦੀ ਫਸਲ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਖਾਸ ਤੌਰ ’ਤੇ ਜ਼ਿਲਾ ਗੁਰਦਾਸਪੁਰ ਦੇ ਬਲਾਕ  ਫਤਿਹਗਡ਼੍ਹ ਚੂਡ਼ੀਆਂ, ਡੇਰਾ ਬਾਬਾ ਨਾਨਕ ਅਤੇ ਕਲਾਨੌਰ ਦੇ ਕਈ ਪਿੰਡਾਂ ਵਿਚ ਝੋਨੇ ਦੀ ਫਸਲ ਨੂੰ ਪੂਰੀ ਤਰ੍ਹਾਂ ਝੰਬ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਇਹ ਵਰਖਾ ਸਰਦੀਆਂ ਦੀਆਂ ਸਬਜ਼ੀਆਂ ਅਤੇ ਚਾਰੇ ਵਾਲੀਆਂ ਫਸਲਾਂ ਲਈ ਵੀ ਆਫਤ ਸਿੱਧ ਹੋਈ ਹੈ ਕਿਉਂਕਿ ਜਿਥੇ-ਜਿਥੇ ਗਡ਼ੇਮਾਰੀ ਹੋਈ ਹੈ, ਉਨ੍ਹਾਂ ਇਲਾਕਿਆਂ ’ਚ ਮੀਂਹ ਨੇ ਇਨ੍ਹਾਂ ਫਸਲਾਂ ਦੇ ਪੱਤੇ ਬੁਰੀ ਤਰ੍ਹਾਂ ਝਾਡ਼ ਦਿੱਤੇ ਹਨ।
ਜਾਣਕਾਰੀ ਅਨੁਸਾਰ ਅਜੇ ਤੱਕ ਬਹੁਤ ਮੁਸ਼ਕਲ ਨਾਲ 2 ਤੋਂ 3 ਫੀਸਦੀ ਝੋਨੇ ਦੀ ਕਟਾਈ ਹੀ ਹੋ ਸਕੀ ਹੈ ਕਿਉਂਕਿ ਪਿਛਲੇ ਦਿਨਾਂ  ’ਚ  ਹੋਏ ਭਾਰੀ ਮੀਂਹ ਕਾਰਨ ਪਹਿਲਾਂ ਹੀ ਝੋਨੇ ਦੀ ਫਸਲ  ਬਹੁਤ ਜ਼ਿਆਦਾ ਸਿੱਲ੍ਹੀ ਹੈ। ਇਸ ਕਾਰਨ ਕਿਸਾਨ ਫਸਲ ਦੇ ਚੰਗੀ ਤਰ੍ਹਾਂ ਪੱਕਣ ਦੀ ਉਡੀਕ ਵਿਚ ਸਨ ਜਿਨ੍ਹਾਂ ਵੱਲੋਂ ਅਜੇ ਤੱਕ ਝੋਨੇ ਦੀ ਕਟਾਈ ਨਹੀਂ ਕੀਤੀ ਜਾ ਰਹੀ ਸੀ ਪਰ ਹੁਣ ਜਦੋਂ  ਫਿਰ ਮੀਂਹ ਪੈ ਗਿਆ ਹੈ ਤਾਂ ਨਾ ਸਿਰਫ਼ ਫਸਲ ਦੀ ਪੈਦਾਵਾਰ ਅਤੇ ਗੁਣਵੱਤਾ ਪ੍ਰਭਾਵਿਤ ਹੋਵੇਗੀ, ਸਗੋਂ ਇਸ ਨਾਲ ਝੋਨੇ ਦੀ ਕਟਾਈ ਵੀ ਪੱਛਡ਼ ਜਾਵੇਗੀ। ਗੁਰਦਾਸਪੁਰ ਨੇਡ਼ਲੇ ਪਿੰਡ ਕੋਟ ਮੋਹਨ ਲਾਲ ਅਤੇ ਆਸ-ਪਾਸ ਦੇ ਇਲਾਕਿਅਾਂ ਅੰਦਰ ਕਈ ਖੇਤ ਅਜਿਹੇ ਹਨ ਜਿਥੇ ਫਸਲ ਦਾ ਨੁਕਸਾਨ 50 ਫੀਸਦੀ ਤੋਂ ਵੀ ਜ਼ਿਆਦਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਇਲਾਕੇ ਦੇ ਬਹੁਤ ਸਾਰੇ ਕਿਸਾਨਾਂ ਨੇ ਦੱਸਿਆ ਕਿ ਗਡ਼ੇਮਾਰੀ ਨੇ ਝੋਨੇ ਦੇ ਦਾਣੇ ਪੂਰੀ ਤਰ੍ਹਾਂ ਝਾਡ਼ ਦਿੱਤੇ ਹਨ ਅਤੇ ਹੁਣ ਖਾਲੀ ਸਿੱਟੇ ਹੀ ਖੇਤਾਂ ਵਿਚ ਖਡ਼੍ਹੇ ਰਹਿ ਗਏ ਹਨ। ਇਸੇ ਤਰ੍ਹਾਂ ਹਸਨਪੁਰ, ਗਜਨੀਪੁਰ, ਤਤਲੇ, ਮੰਗਲਸੈਨ, ਸ਼ੇਖੂਪੁਰ ਸਮੇਤ ਵੱਖ-ਵੱਖ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।premature garemari jhabi paddy
ਸਿੱਧਾ ਪੈਦਾਵਾਰ ’ਤੇ ਪਵੇਗਾ ਗਡ਼ੇਮਾਰੀ ਦਾ ਅਸਰ 
ਖੇਤੀ ਮਾਹਿਰਾਂ ਨੇ ਦੱਸਿਆ ਕਿ ਇਸ ਗਡ਼ੇਮਾਰੀ ਨਾਲ ਸਿੱਧੇ ਤੌਰ ’ਤੇ ਫਸਲ ਦੀ ਪੈਦਾਵਾਰ ਘੱਟ ਸਕਦੀ ਹੈ ਕਿਉਂਕਿ ਮੀਂਹ ਨਾਲ ਹਨੇਰੀ ਨਹੀਂ ਚੱਲੀ, ਜਿਸ ਕਰ ਕੇ ਫਸਲ ਖੇਤਾਂ ਵਿਚ ਖਡ਼੍ਹੀ ਹੈ ਪਰ ਗਡ਼ਿਆਂ ਨੇ ਫਸਲ ਦੇ ਦਾਣੇ ਝਾਡ਼ ਦਿੱਤੇ ਹਨ, ਜਿਸ ਕਾਰਨ ਆਮ ਤੌਰ ’ਤੇ ਖੇਤਾਂ ਵਿਚ 1 ਤੋਂ 1.5 ਕੁਇੰਟਲ ਤੱਕ ਝਾਡ਼ ਘਟਣ ਦੀ ਸੰਭਾਵਨਾ ਹੈ ਪਰ ਕੁਝ ਥਾਵਾਂ ’ਤੇ ਝਾਡ਼ ਵਿਚ 40 ਤੋਂ 50 ਫੀਸਦੀ ਗਿਰਾਵਟ ਵੀ ਆ ਸਕਦੀ ਹੈ।
ਕਿਸਾਨਾਂ ਨੇ ਦੱਸਿਆ ਕਿ ਸਰਦੀਆਂ ਲਈ ਬੀਜੀ ਗੋਭੀ ਸਮੇਤ ਹੋਰ ਸਬਜ਼ੀਆਂ ਦੇ ਪੱਤਿਆਂ ਨੂੰ ਵੀ ਗਡ਼ੇਮਾਰੀ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸੇ ਤਰ੍ਹਾਂ ਪਿਛਲੇ ਦਿਨੀਂ ਪਏ ਮੀਂਹ ਕਾਰਨ ਜਿਹਡ਼ੇ ਖੇਤਾਂ ਵਿਚ ਗੰਨੇ ਦੀ ਫਸਲ ਵਿਛ ਗਈ ਸੀ, ਉਨ੍ਹਾਂ ਖੇਤਾਂ ਵਿਚ ਵੀ ਗੰਨੇ ਦੀ ਫਸਲ ਨੂੰ ਹੋਰ ਨੁਕਸਾਨ ਪਹੁੰਚੇਗਾ। ਕੁਝ ਥਾਵਾਂ ’ਤੇ ਮੂੰਗੀ ਤੇ ਮਾਂਹ ਦੇ ਖੇਤ ਵੀ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਕਿਸਾਨ ਬੇਹੱਦ ਮਾਯੂਸ ਦਿਖਾਈ ਦੇ ਰਹੇ ਹਨ। ਮੰਡੀਆਂ ’ਚ ਖੱਜਲ-ਖੁਆਰੀ ਦਾ ਮੁੱਢ ਬੱਝਾ
ਪਹਿਲਾਂ ਹੀ ਮੰਡੀਆਂ ਵਿਚ ਆ ਰਹੇ ਝੋਨੇ ਵਿਚ ਸਿੱਲ੍ਹ ਦੀ ਮਾਤਰਾ 22 ਫੀਸਦੀ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਸੀ, ਜਿਸ ਕਾਰਨ ਕਿਸਾਨ ਅਜੇ ਫਸਲ ਦੀ ਕਟਾਈ ਵਿਚ ਦੇਰੀ ਕਰ ਰਹੇ ਸਨ ਪਰ ਹੁਣ ਮੁਡ਼  ਮੀਂਹ ਕਾਰਨ ਝੋਨੇ ਵਿਚ ਸਿੱਲ੍ਹ ਹੋਰ ਵਧਣ ਦੀ ਪੱਕੀ ਸੰਭਾਵਨਾ ਬਣ ਗਈ ਹੈ। ਇਸ ਕਾਰਨ ਮੰਡੀਆਂ ਵਿਚ ਕਿਸਾਨਾਂ ਦੀ ਖੱਜਲ-ਖੁਆਰੀ ਅਤੇ ਕੱਟ ਲੱਗਣ ਦਾ ਮੁੱਢ ਬੱਝ ਗਿਆ ਹੈ। premature garemari jhabi paddyਕਿਸਾਨਾਂ ਨੂੰ ਕਣਕ ਦੀ ਬੀਜਾਈ ਲੇਟ ਹੋਣ ਦਾ ਡਰ ਵੀ ਸਤਾ ਰਿਹਾ ਹੈ।  ਜ਼ਿਕਰਯੋਗ ਹੈ ਕਿ ਇਸ ਸਾਲ ਖੇਤਾਂ ਵਿਚ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਅਪੀਲਾਂ ਅਤੇ ਸਖਤੀ ਕਾਰਨ ਕਿਸਾਨ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹਨ ਕਿ ਜੇਕਰ ਕਟਾਈ ਲੇਟ ਹੁੰਦੀ ਹੈ ਤਾਂ ਅੱਗ ਲਾਏ ਬਿਨਾਂ ਪਰਾਲੀ ਨੂੰ ਸੰਭਾਲਣ ਅਤੇ ਖੇਤ ਤਿਆਰ ਕਰਨ ਮੌਕੇ ਹੋਰ ਦੇਰੀ ਹੋ ਜਾਵੇਗੀ, ਜਿਸ ਕਾਰਨ ਕਣਕ ਦੀ ਬੀਜਾਈ ਪੱਛਡ਼ ਸਕਦੀ ਹੈ।

error: Alert: Content is protected !!