You dont have javascript enabled! Please download Google Chrome!

ਕੀ ਬਰਗਾੜੀ ਦਾ ਇਕੱਠ ਖਹਿਰਾ ਤੇ ਭਗਵੰਤ ਮਾਨ ਨੂੰ ਕਰੇਗਾ ਇਕੱਠੇ ?

ਪੰਜਾਬ ‘ਚ ਆਮ ਆਦਮੀ ਪਾਰਟੀ ਅੰਦਰ ਜਦੋਂ ਦਾ ਬਾਗੀ ਧੜਾ ਬਣਿਆ ਹੈ। ..ਉਦੋਂ ਤੋਂ ਇਕ ਗੱਲ ਜਿਹੜੀ ਬਿਲਕੁਲ ਵੀ ਕਲੀਅਰ ਨਹੀਂ ਹੋ ਸਕੀ ਹੈ ਉਹ ਹੈ ਕਿ ‘ਆਪ ‘ ਹਾਈਕਮਾਨ ‘ਤੇ ਬਾਗੀ ਧੜੇ ਵਿਚਕਾਰ ਕਿ ਸੈਟਲਮੈਂਟ ਹੋ ਰਹੀ ਹੈ। ..ਰੂਸੀਆਂ ਨੂੰ ਕੌਣ ਮਨਾ ਰਿਹਾ ਹੈ। ..ਬਸ ਕੁਜ ਕ ਦਿਨਾਂ ਬਾਅਦ, ਬਿਆਨ ਦੇ ਦਿੱਤਾ ਜਾਂਦਾ ਹੈ ਕਿ ਬਾਗੀ ਧੜੇ ਨੂੰ ਮਨਾਇਆ ਜਾਏਗਾ ਵਿਧਾਇਕ ਸੰਪਰਕ ‘ਚ ਹਨ। ..ਅਜਿਹਾ ਹੀ ਬਿਆਨ ਬਰਗਾੜੀ ਰੋਸ ਮਾਰਚ ‘ਚ ਹੋਏ ਇਕੱਠ ਤੋਂ ਬਾਅਦ ਵੀ ਆਇਆ ਹੈ ਇਸ ਬਾਰ ਬੋਲੇ ਨੇ ਭਗਵੰਤ ਮਾਨ। ..ਜਿੰਨਾ ਕਿਹਾ ਰੁੱਸਿਆਂ ਨੂੰ ਮਨਾਇਆ ਜਾਏਗਾ।
ਬਰਗਾੜੀ ਮੋਰਚਾ ਨੂੰ ਮਿਲੇ ਭਰਵੇਂ ਹੁੰਗਾਰੇ ਨੇ ਜਿੱਥੇ ਅਕਾਲੀ ਦਲ ਤੇ ਕਾਂਗਰਸ ਨੂੰ ਫਿਕਰਮੰਦ ਕੀਤਾ ਹੈ, ਉੱਥੇ ਹੀ ਆਮ ਆਦਮੀ ਪਾਰਟੀ ਵਿੱਚ ਨਵੀਂ ਆਸ ਜਗਾਈ ਹੈ। ਸੱਤ ਅਕਤੂਬਰ ਨੂੰ ਬਰਗਾੜੀ ਵਿੱਚ ਵੱਡਾ ਇਕੱਠ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਦਿਵਾਉਣ ਲਈ ਕੋਟਕਪੁਰਾ ਤੋਂ ਬਰਗਾੜੀ ਤੱਕ ਰੋਸ ਮਾਰਚ ਨੂੰ ਆਮ ਆਦਮੀ ਪਾਰਟੀ ਨੇ ਹਮਾਇਤ ਦਿੱਤੀ ਸੀ। ਇਸ ਇਕੱਠ ਲਈ ਬਾਗੀ ਸੁਖਪਾਲ ਖਹਿਰਾ ਧੜੇ ਨੇ ਕਾਫੀ ਜ਼ੋਰ ਲਾਇਆ ਸੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਵੀ ਪਹੁੰਚੇ ਸੀ।
ਪੰਜਾਬ ਦੇ ਲੋਕਾਂ ਵਿੱਚ ਅਕਾਲੀ ਦਲ ਤੇ ਕਾਂਗਰਸ ਲਈ ਤਿੱਖਾ ਰੋਸ ਵੇਖ ਪਾਟੋਧਾੜ ਹੋਈ ਆਮ ਆਦਮੀ ਪਾਰਟੀ ਨੂੰ ਨਵੀਂ ਆਸ ਜਾਗੀ ਹੈ। ਇਸ ਲਈ ਸੰਸਦ ਮੈਂਬਰ ਭਗਵੰਤ ਮਾਨ ਦੀ ਖਹਿਰਾ ਧੜੇ ਲਈ ਸੁਰ ਨਰਮ ਹੋ ਗਈ ਹੈ। ਉਨ੍ਹਾਂ ਕਿਹਾ ਹੈ ਕਿ ਉਹ ਸਾਰੇ ਰੁੱਸੇ ਲੀਡਰਾਂ ਨੂੰ ਖੁਦ ਮਨਾਉਣਗੇ। ਮਾਨ ਦਾ ਕਹਿਣਾ ਹੈ ਕਿ ਬਰਗਾੜੀ ਮੋਰਚਾ ਅਕਾਲੀ ਦਲ ਤੇ ਕਾਂਗਰਸ ਲਈ ਚੁਣੌਤੀ ਬਣ ਕੇ ਸਾਹਮਣੇ ਆਇਆ ਹੈ। ਲੋਕਾਂ ਨੇ ਆਪ ਮੁਹਾਰੇ ਹੀ ਲੱਖਾਂ ਦੀ ਗਿਣਤੀ ਵਿੱਚ ਪੁੱਜ ਕੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਦਿਖਾਈ ਹੈ।bhagwant mann will join hands with rebel
ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਉਹ ਖੁ਼ਦ ‘ਆਪ’ ਦੇ ਰੁੱਸੇ ਆਗੂਆਂ ਨੂੰ ਮਨਾਉਣ ਜਾਣਗੇ। ਲੋਕ ਸਭਾ ਦੀਆਂ ਚੋਣਾਂ ਪਾਰਟੀ ਦੇ ਸਾਰੇ ਆਗੂ ਇਕੱਠੇ ਹੋ ਕੇ ਲੜਨਗੇ। ਉਨ੍ਹਾਂ ਕਿਹਾ ਕਿ ਬਰਗਾੜੀ ਦਾ ਮੋਰਚਾ ਪੰਜਾਬ ਦੀਆਂ ਹੁਣ ਤੱਕ ਰਾਜ ਕਰਦੀਆਂ ਰਹੀਆਂ ਅਕਾਲੀ ਦਲ ਤੇ ਕਾਂਗਰਸ ਪਾਰਟੀਆਂ ਲਈ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਜੇ ਹੁਣ ਵੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਨੂੰ ਸਜ਼ਾ ਨਾ ਦਿਵਾਈ ਤਾਂ ਉਨ੍ਹਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।bhagwant mann will join hands with rebel
ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ 14 ਅਕਤੂਬਰ ਨੂੰ ਬਰਗਾੜੀ ਪੁੱਜਣ ਦੇ ਦਿੱਤੇ ਸੱਦੇ ’ਤੇ ਉਹ ਵੀ ਜਾਣਗੇ ਕਿਉਂਕਿ ਉਸ ਦਿਨ ਸ਼ਹੀਦ ਹੋਏ ਸਿੰਘਾਂ ਦੀਆਂ ਭੋਗ ਰਸਮਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ, ਡਾ. ਧਰਮਵੀਰ ਗਾਂਧੀ ਆਦਿ ਹੋਰ ਸਾਰੇ ਨਾਰਾਜ਼ ਆਗੂਆਂ ਨੂੰ ਮਨਾਉਣ ਲਈ ਉਹ ਖ਼ੁਦ ਜਾਣਗੇ ਜਦੋਂਕਿ ਸੁਖਪਾਲ ਸਿੰਘ ਖਹਿਰਾ ਬਾਰੇ ਉਨ੍ਹਾਂ ਕਿਹਾ ਕਿ ਉਹ ਤਾਂ ਸਾਡੇ ਹੀ ਹਨ, ਆਉਂਦੇ ਦਿਨਾਂ ਵਿੱਚ ਉਹ ਸੁਖਪਾਲ ਸਿੰਘ ਖਹਿਰਾ ਦੇ ਸਾਰੇ ਗੁੱਸੇ ਗਿਲੇ ਮਿਟਾ ਦੇਣਗੇ।

error: Alert: Content is protected !!