You dont have javascript enabled! Please download Google Chrome!

ਕੀ ਤਹਾਨੂੰ ਪਤਾ ਕਿਵੇਂ ਮੋੜਿਆ ਜਾਂਦਾ ਰੇਲ ਦਾ ਇੰਜਣ ?? How Train Engine U-Turn ??

ਸਭ ਤੋਂ ਪਹਿਲਾਂ ਸੰਨ 1769 ਵਿੱਚ ਫਰਾਂਸ ਦੀ ਸੈਨਾ ਦੇ ਇਕ ਵਿਗਿਆਨੀ ਨਿਕੋਲਸ ਜੋਸੇਫ ਕੁਗਰੋ ਨੇ ਭਾਫ ਨਾਲ ਚੱਲਣ ਵਾਲੀ ਇਕ ਗੱਡੀ ਤਿਆਰ ਕੀਤੀ। 3.6 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲਣ ਵਾਲੀ ਇਹ ਇਕ ਤੋਪਗੱਡੀ ਸੀ, ਇਹਦਾ ਵੱਧ ਖਰਚ ਹੋਣ ਕਾਰਨ ਅਤੇ ਇਕ ਪਹੀਆ ਟੁੱਟਣ ਕਾਰਨ ਇਹ ਉਲਟ ਗਈ। ਇਸ ਵਿਗਿਆਨੀ ਨੇ ਦੂਸਰੀ ਭਾਫ ਗੱਡੀ ਬਣਾਈ ਜੋ ਅਜੇ ਵੀ ਪੈਰਿਸ ਦੇ ਕਲਾ ਅਜਾਇਬਘਰ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ।
ਸਾਲ 1970 ਵਿੱਚ ਇਕ ਅਮਰੀਕੀ ਇੰਜੀਨੀਅਰ ਓਲਿਵਰ ਇਵਾਨਸ ਨੇ ਭਾਫ਼ ਨਾਲ ਚੱਲਣ ਵਾਲੀ ਇਕ ਗੱਡੀ ਤਿਆਰ ਕੀਤੀ, ਪਰ ਉਸ ਦਾ ਪ੍ਰਯੋਗ ਅਸਫਲ ਰਿਹਾ। ਸੰਨ 1786 ਵਿੱਚ ਏਡਿਲਬਰਗ ਦੇ ਵਿਲਿਅਮ ਸਾਇਮਿੰਗਟਨ ਦਾ ਭਾਫ਼ ਨਾਲ ਚੱਲਣ ਵਾਲਾ ਇੰਜਣ ਵੀ ਸਫਲ ਨਹੀਂ ਹੋ ਸਕਿਆ। ਇਸੇ ਸਮੇਂ ਗੈਸਬੱਤੀ ਦੇ ਖੋਜੀ ਵਿਲਿਅਮ ਮਾਰਡੋਕ ਨੇ ਵੀ ਭਾਫ਼ ਨਾਲ ਚੱਲਣ ਵਾਲੀ ਇਕ ਗੱਡੀ ਬਣਾਈ ਪਰ ਉਹ ਵੀ ਕਾਮਯਾਬ ਨਹੀਂ ਹੋਈ। ਸੰਨ 1790 ਵਿੱਚ ਕੋਰਨਿਸ ਦੇ ਇਕ ਨੌਜਵਾਨ ਇੰਜੀਨੀਅਰ ਰਿਚਰਡ ਟ੍ਰੇਵਿਥਿਕ ਨੇ ਆਪਣੀ ਵਰਕਸ਼ਾਪ ਵਿੱਚ ਭਾਫ਼ ਨਾਲ ਚੱਲਣ ਵਾਲੇ ਕੁਝ ਇੰਜਣਾਂ ਦੇ ਮਾਡਲ ਤਿਆਰ ਕੀਤੇ। ਟ੍ਰੇਵਿਥਿਕ ਸੜਕ ਆਵਾਜਾਈ ਲਈ ਇਕ ਸ਼ਾਨਦਾਰ ਇੰਜਣ ਗੱਡੀ ਬਣਾਉਣਾ ਚਾਹੁੰਦਾ ਸੀ। ਉਹ ਦਸ ਸਾਲ ਆਪਣੇ ਯਤਨ ਵਿੱਚ ਲੱਗਿਆ ਰਿਹਾ। ਅੰਤ ਸੰਨ 1801 ਵਿੱਚ ਉਸ ਨੂੰ ਲੋਹੇ ਦੀ ਇਕ ਵੱਡੀ ਇੰਜਣ ਗੱਡੀ ਬਣਾਉਣ ਵਿੱਚ ਸਫਲਤਾ ਮਿਲੀ। ਇਸ ਇੰਜਣ ਵਿੱਚ ਇਕ ਚਿਮਨੀ ਲੱਗੀ ਸੀ ਅਤੇ ਆਲੇ-ਦੁਆਲੇ ਸਵਾਰੀਆਂ ਦੇ ਬੈਠਣ ਦੀ ਥਾਂ ਸੀ। ਟ੍ਰੇਵਿਥਿਕ ਦੀ ਇੰਜਣ ਗੱਡੀ ਸੜਕ ’ਤੇ ਕੀਤੇ ਗਏ ਤਜਰਬੇ ਵਿੱਚ ਸਫਲ ਰਹੀ।ਉਸ ਨੇ ਸੰਨ 1803 ਵਿੱਚ ਦੂਸਰੀ ਭਾਫ਼ ਇੰਜਣ ਗੱਡੀ ਬਣਾਈ ਅਤੇ ਉਸ ਨੂੰ ਚਲਾ ਕੇ ਕਾਰਨਬਾਲ ਤੋਂ ਲੰਦਨ ਤੱਕ ਲੈ ਗਿਆ। ਇਸ ਯਾਤਰਾ ਵਿੱਚ ਇੰਜਣ ਦਾ ਕਚੂਮਰ ਨਿਕਲ ਗਿਆ ਸੀ। ਟ੍ਰੇਵਿਥਿਕ ਨੇ ਸੋਚਿਆ ਕਿ ਭਾਫ਼ ਇੰਜਣ ਗੱਡੀ ਨੂੰ ਸੜਕਾਂ ’ਤੇ ਨਹੀਂ ਚਲਾਇਆ ਜਾ ਸਕਦਾ। ਇਸ ਲਈ ਉਸ ਨੇ ਪਟੜੀ ’ਤੇ ਚੱਲਣ ਵਾਲੀ ਭਾਫ ਇੰਜਣ ਗੱਡੀ ਤਿਆਰ ਕੀਤੀ। ਟ੍ਰੇਵਿਥਿਕ ਦੀ ਪਟੜੀ ’ਤੇ ਚੱਲਣ ਵਾਲੀ ਭਾਫ਼ ਇੰਜਣ ਗੱਡੀ ਤਾਂ ਤਿਆਰ ਹੋ ਗਈ ਸਾਊਥ ਵੇਲਜ਼ ਵਿੱਚ ਪੇਂਟੀ ਡਾਰਾਨ ਲੋਹਾ ਕਾਰਖਾਨੇ ਦੀ ਆਪਣੀ ਇਕ ਘੋੜਿਆਂ ਨਾਲ ਖਿੱਚੀ ਜਾਣ ਵਾਲੀ ਟਰਾਮ ਹੈ ਜੋ ਕਾਰਡਿਆ ਤੱਕ ਜਾਂਦੀ ਹੈ। ਟ੍ਰੇਵਿਥਿਕ ਨੇ ਲੋਹਾ ਕਾਰਖਾਨੇ ਦੇ ਮਾਲਕ ਨਾਲ ਗੱਲ ਕੀਤੀ ਕਿ ਟਰਾਮ ਤੇ ਆਪਣੀ ਭਾਫ ਨਾਲ ਚੱਲਣ ਵਾਲੀ ਰੇਲਗੱਡੀ ਦੀ ਪਰਖ ਕਰਨਾ ਚਾਹੁੰਦਾ ਹੈ ਤੇ ਮਾਲਕ ਪਰਖਣ ਲਈ ਰਾਜ਼ੀ ਕਰ ਲਿਆ। ਮਿੱਥੇ ਸਮੇਂ ’ਤੇ ਭਾਫ਼ ਇੰਜਣ ਗੱਡੀ ਨੂੰ ਪਟੜੀ ’ਤੇ ਲਿਆਂਦਾ ਗਿਆ। Image result for trainਟ੍ਰੇਵਿਥਿਕ ਖੁਦ ਇਸ ਗੱਡੀ ਨੂੰ ਚਲਾ ਰਿਹਾ ਸੀ। ਉਸ ਦੀ ਪੰਜ ਡੱਬਿਆਂ ਵਾਲੀ ਗੱਡੀ ਨੇ ਦਸ ਟਨ ਲੋਹੇ ਅਤੇ ਸੱਤਰ ਸਵਾਰੀਆਂ ਦੇ ਨਾਲ ਦਸ ਮੀਲ ਲੰਬੀਆਂ ਪਟੜੀਆਂ ਦੀ ਯਾਤਰਾ ਦੋ ਘੰਟਿਆਂ ਵਿੱਚ ਪੂਰੀ ਕਰ ਲਈ। ਇਸ ਤਰ੍ਹਾਂ ਟ੍ਰੇਵਿਥਿਕ ਦੀ ਭਾਫ਼ ਇੰਜਣ ਗੱਡੀ ਵਿਸ਼ਵ ਦੀ ਪਹਿਲੀ ਰੇਲ ਗੱਡੀ ਬਣ ਗਈ।

error: Alert: Content is protected !!