You dont have javascript enabled! Please download Google Chrome!

ਕਿਸਾਨ ਵਿਚਾਰਾ ਕੀ ਕਰੇ ਦੇਖੋ .. ਜਦ ਕੰਬਾਇਨ ਨੂੰ ਹੀ ਅੱਗ ਲੱਗ ਗੲੀ ..

ਪੰਜਾਬ ਦਾ ਇੱਕ ਅਜਿਹਾ ਜ਼ਿਲ੍ਹਾ ਪਠਾਨਕੋਟ ਹੈ ਜਿੱਥੇ ਕਿਸਾਨਾਂ ਨੇ ਦੋ ਸਾਲ ਵਿੱਚ ਇੱਕ ਵਾਰ ਵੀ ਪਰਾਲੀ ਨੂੰ ਅੱਗ ਨਾ ਲਾ ਕੇ ਕਰੋੜਾਂ ਦੀ ਕਮਾਈ ਕੀਤੀ ਹੈ। ਪਠਾਨਕੋਟ ਦੇ ਕਿਸਾਨ ਪਰਾਲੀ ਦੇ ਨਿਬੇੜੇ ਦੇ ਵੱਖ-ਵੱਖ ਢੰਗ ਵਰਤਦੇ ਹਨ, ਪਰ ਜ਼ਿਆਦਾਤਰ ਪਰਾਲੀ ਦੀ ਖਪਤ ਪਸ਼ੂਆਂ ਦੇ ਚਾਰੇ ਵਜੋਂ ਹੁੰਦੀ ਹੈ।
ਪਠਾਨਕੋਟ ਵਿੱਟ 27,000 ਹੈਕਟੇਅਰ ‘ਤੇ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। Image result for combine fireਹਰ ਸੀਜ਼ਨ ਵਿੱਚ 1.35 ਲੱਖ ਟਨ ਪਰਾਲੀ ਬਣਦੀ ਹੈ, ਜੋ ਜ਼ਿਲ੍ਹੇ ਦੇ ਇੱਕ ਲੱਖ ਤੋਂ ਜ਼ਿਆਦਾ ਪਸ਼ੂਆਂ ਦਾ ਚਾਰਾ ਬਣਦੀ ਹੈ। ਇਨ੍ਹਾਂ ਪਸ਼ੂਆਂ ਨੂੰ ਸੱਤ ਲੱਖ ਟਨ ਤੋਂ ਵੱਧ ਚਾਰੇ ਦੀ ਲੋੜ ਹੁੰਦੀ ਹੈ। ਜ਼ਿਲ੍ਹੇ ਵਿੱਚ ਪੈਦਾ ਹੋਣ ਵਾਲੀ ਪਰਾਲੀ ਆਸਾਨੀ ਨਾਲ ਵਰਤੀ ਜਾਂਦੀ ਹੈ।
ਪਿਛਲੇ ਸਾਲ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ 4,000 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਪਸ਼ੂ ਪਾਲਕਾਂ ਨੂੰ ਵੇਚਿਆ। ਇਸ ਹਿਸਾਬ ਨਾਲ ਜ਼ਿਲ੍ਹੇ ਦੇ ਕਿਸਾਨਾਂ ਨੂੰ ਕੁੱਲ 11 ਕਰੋੜ ਰੁਪਏ ਦੀ ਕਮਾਈ ਹੋਈ ਸੀ। ਪਠਾਨਕੋਟ ਦੀਆਂ 70 ਪੰਚਾਇਤਾਂ ਨੇ ਪਰਾਲੀ ਨਾ ਸਾੜਨ ਦਾ ਮਤਾ ਵੀ ਪਾਸ ਕੀਤਾ ਹੋਇਆ ਹੈ, ਜਿਸ ਦਾ ਸਕਾਰਾਤਮਕ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਬਲਾਕ ਖੇਤੀਬਾੜੀ ਅਧਿਕਾਰੀ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪਰਾਲੀ ਖੇਤ ਦੀ ਤਾਕਤ ਵਧਾਉਣ ਨਾਲ ਕਮਾਈ ਤੇ ਬਚਤ ਦਾ ਵਧੀਆ ਸਾਧਨ ਹੈ। ਉਨ੍ਹਾਂ ਕਿਹਾ ਕਿ ਪਰਾਲੀ ਵੇਚ ਕੇ ਕਿਸਾਨ ਜਿੱਥੇ ਕਮਾਈ ਕਰ ਸਕਦੇ ਹਨ, ਉੱਥੇ ਹੀ ਰਹਿੰਦ-ਖੂਹੰਦ ਖੇਤ ਵਿੱਚ ਹੀ ਮਿਲਾਉਣ ਨਾਲ ਪੋਟਾਸ਼ੀਅਮ, ਸਲਫ਼ਰ, ਫਾਸਫੋਰਸ ਜਿਹੇ ਪਦਾਰਥ ਮਿਲਦੇ ਹਨ ਤੇ ਰਸਾਇਣਿਕ ਖਾਦਾਂ ਦੀ ਵਰਤੋਂ ਵਿੱਚ ਕਮੀ ਆਉਂਦੀ ਹੈ।Image result for combine fire
ਖੇਤੀ ਮਾਹਰਾਂ ਅਤੇ ਹੋਰ ਖੋਜ ਸੰਸਥਾਵਾਂ ਜੋ ਕਿਸਾਨੀ ਨਾਲ ਜੁੜੀਆਂ ਹੋਈਆਂ ਹਨ ਦੇ ਸਰਵੇਖਣ ਅਨੁਸਾਰ ਪੰਜਾਬ ਦੀ ਕਿਸਾਨੀ ਉਪਰ ਪਿਛਲੇ ਦੋ ਦਹਾਕਿਆਂ ਤੋਂ ਕਰਜ਼ੇ ਦੀ ਪੰਡ ਵਿੱਚ ਵੀਹ ਗੁਣਾਂ ਵਾਧਾ ਹੋਇਆ ਹੈ। ਨੀਤੀ ਦੀ ਘਾਟ ਕਾਰਨ ਸਰਕਾਰਾਂ ਵੱਲੋਂ ਫਸਲਾਂ ਦੀ ਬੀਮਾਂ ਨੀਤੀ ਵੀ ਕਿਸੇ ਤਣ-ਪੱਤਣ ਨਹੀਂ ਲੱਗ ਸਕੀ ਹੈ। ਇਸੇ ਤਰਾਂ ਕਿਸਾਨੀ ਤੋਂ ਵਧ ਫੁੱਲ ਰਹੀ ਸ਼ਾਹੂਕਾਰੀ ਅਤੇ ਆੜਤ ਆਪਣੇ ਪੈਰ ਦਿਨ ਪ੍ਰਤੀ ਦਿਨ ਕਿਸਾਨੀ ਦੀ ਦੁਰਦਸ਼ਾ ਉਪਰ ਪੱਕਿਆਂ ਕਰਦੀ ਜਾ ਰਹੀ ਹੈ। ਜਿਹੜੇ ਖੇਤ ਮਜ਼ਦੂਰ ਹਨ ਉਹਨਾਂ ਦੇ ਕਰਜ਼ੇ ਦਾ ਤਾਂ ਅੱਜ ਤੱਕ ਕੋਈ ਸੰਸਥਾ ਪਤਾ ਹੀ ਨਹੀਂ ਲਾ ਸਕੀ ਹੈ। ਕਿਉਂਕਿ ਉਹਨਾਂ ਸਿਰ ਸਾਰਾ ਕਰਜ਼ਾ ਬੈਂਕਾਂ ਤੋਂ ਬਿਨਾ ਹੈ ਜੋ ਕਿ ਪੂਰੀ ਤਰਾਂ ਗੈਰ ਸਰਕਾਰੀ ਪ੍ਰਣਾਲੀ ਵਿੱਚ ਹੈ। Image result for punjab farmerਭਾਵੇਂ ਉਸਦੀ ਰਕਮ ਛੋਟੀ ਹੈ ਪਰ ਉਸਦਾ ਬੋਝ ਖੇਤ ਮਜ਼ਦੂਰਾਂ ਲਈ ਚੁੱਕਣਾ ਨਾ ਮੁਮਕਿਨ ਹੈ। ਮਸ਼ੀਨਰੀ ਕਰਨ ਦੇ ਵਧਣ ਨਾਲ ਅਤੇ ਪਾਣੀ ਦਾ ਧਰਾਤਲ ਨੀਵਾਂ ਹੋਣ ਕਾਰਨ ਡੂੰਘੇ ਬੋਰਾਂ ਦੀਆਂ ਲੋੜਾਂ ਨੇ ਵੀ ਇਸ ਕਰਜੇ ਦੇ ਬੋਝ ਵਿੱਚ ਕਈ ਗੁਣਾਂ ਵਾਧਾ ਕੀਤਾ ਹੈ। ਖੇਤ ਮਜ਼ਦੂਰੀ ਨੂੰ ਹੁਣ ਸਿਰਫ ਸਾਲ ਵਿੱਚ ਝੋਨੇ ਦੀ ਲਵਾਈ ਤੇ ਨਰਮੇਂ ਦੀ ਚੁਕਾਈ ਵੇਲੇ ਕੋਈ ਮਾੜਾ ਮੋਟਾ ਕੰਮ ਮਿਲਦਾ ਹੈ ਜਿਸ ਉਤੇ ਵੀ ਕਾਫੀ ਹੱਦ ਤੱਕ ਪ੍ਰਵਾਸੀ ਮਜ਼ਦੂਰਾਂ ਦਾ ਸਾਇਆ ਭਾਰੀ ਹੈ।
ਖੇਤ ਮਜ਼ਦੂਰੀ, ਜਿਸਦੀ ਬਾਲੀ ਵਾਰਿਸ ਨਾ ਸਰਕਾਰਾਂ ਤੇ ਕਿਸਾਨ ਜੱਥੇਬੰਦੀਆਂ ਹਨ, ਖੇਤੀ ਦੇ ਕੰਮ ਤੋਂ ਪਰੇ ਧੱਕੀ ਜਾ ਰਹੀ ਹੈ। ਇਹ ਖੁਦਕਸ਼ੀਆਂ ਵੱਲ ਨੂੰ ਵੱਧਦੀ ਜਾ ਰਹੀ ਹੈ। ਖੁਰਾਕ ਤੇ ਖੇਤੀ ਮਾਮਲਿਆਂ ਦੇ ਮਾਹਿਰ, ਖੇਤੀ ਆਮਦਨ ਬਾਰੇ ਆਪਣੀ ਸਰਵੇਖਣ ਵਿੱਚ ਭਾਰਤ ਦੇ ਸਤਾਰਾਂ ਰਾਜਾਂ ਦੇ ਕਿਸਾਨ ਪਰਿਵਾਰਾਂ ਦੀ ਸਲਾਨਾਂ ਔਸਤ ਆਮਦਨ ਵੀਹ ਹਜ਼ਾਰ ਰੁਪਿਆ ਦੱਸ ਰਹੇ ਹਨImage result for punjab farmer ਜੋ ਕਿ ਇੱਕ ਪਰਿਵਾਰ ਲਈ ਸਿਮਟ ਕੇ ੧੬੬੬ ਰੁਪਏ ਪ੍ਰਤੀ ਮਹੀਨਾ ਬਣਦੀ ਹੈ। ਜਦਕਿ ਸਰਕਾਰ ਦੇ ਸਭ ਤੋਂ ਹੇਠਲੇ ਦਰਜੇ ਦੇ ਕਰਮਚਾਰੀ ਦੀ ਪ੍ਰਤੀ ਮਹੀਨਾ ਘੱਟੋ-ਘੱਟ ਬੁਨਿਆਦੀ ਆਮਦਨ ਇਸ ਤੋਂ ਕਈ ਗੁਣਾਂ ਜ਼ਿਆਦਾ ਹੈ। ਇੰਨਾ ਕਾਰਨਾਂ ਕਰਕੇ ਛੋਟੀ ਕਿਸਾਨੀ ਤੇ ਖੇਤ ਮਜ਼ਦੂਰ ਪਿਛਲੇ ਦੋ ਦਹਾਕਿਆਂ ਦੌਰਾਨ ਕਿਸਾਨੀ ਵਿਚੋਂ ਨਿਕਲ ਚੁੱਕੇ ਹਨ ਤੇ ਹੋਰ ਦਿਹਾੜੀ ਨੁਮਾ ਧੰਦਿਆਂ ਵਿੱਚ ਪੈ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ।

error: Alert: Content is protected !!