ਕਿਸਾਨਾਂ ਦੇ ਸੰਘਰਸ਼ ਵਿਚ ਸਿੱਖ-ਮੁਸਲਿਮ ਭਾਈਚਾਰਾ ਵੀ ਕਿਸਾਨਾਂ ਦੇ ਨਾਲ ਡਟਿਆ

ਆਪਣੀਆਂ ਮੰਗਣ ਮਨਵਾਉਣ ਲਈ ਆਪਣੇ ਪੈਦਲ ਮਾਰਚ ਨਾਲ ਮਹਾਰਾਸ਼ਟਰ ਸਰਕਾਰ ਦੀਆਂ ਚੂਲਾਂ ਹਿਲਾ ਆਏ 30,000 ਕਿਸਾਨ ਮੰਗਾਂ ਦਾ ਹੱਲ ਨਜ਼ਰ ਆਉਣ ’ਤੇ ਹੁਣ ਘਰਾਂ ਨੂੰ ਪਰਤਣ ਲਈ ਤਿਆਰ ਹਨ। ਕਿਸਾਨਾਂ ਦੇ ਇਸ ਫ਼ੈਸਲੇ ਤੋਂ ਬਾਅਦ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਮੁੰਬਈ ਤੋਂ ਭੁਸਾਵਲ ਤਕ ਪਹੁੰਚਾਉਣ ਲਈ ਸੈਂਟਰਲ ਰੇਲਵੇ ਵੱਲੋਂ ਵਿਸ਼ੇਸ਼ ਰੇਲਾਂ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ।ਘਟਨਾਕ੍ਰਮ ਤੋਂ ਖੁਸ਼ ਸੀਪੀਐਮ ਆਗੂ ਯੇਚੁਰੀ ਨੇ ਕਿਸਾਨਾਂ ਨੂੰ ‘ਭਾਰਤ ਦੇ ਨਵੇਂ ਜਵਾਨ’ ਕਰਾਰ ਦਿੱਤਾ ਜਿਹੜੇ ਮੰਗਾਂ ਨਾ ਮੰਨੇ ਜਾਣ ’ਤੇ ਸਰਕਾਰਾਂ ਨੂੰ ਉਖਾੜ ਸਕਦੇ ਹਨ। ਪਰ ਇਸ ਸਾਰੇ ਘਟਨਾਕ੍ਰਮ ਵਿਚ ਇੱਕ ਗੱਲ ਬੜੀ ਨੋਟ ਕਰਨ ਵਾਲੀ ਸੀ ਕਿ ਨਾਸਿਕ ਤੋਂ ਪੈਦਲ ਮੁੰਬਈ ਪੁੱਜੇ ਇਨ੍ਹਾਂ ਕਿਸਾਨਾਂ ਦਾ ਸ਼ਹਿਰ ਵਾਸੀਆਂ ਨੇ ਕੁਝ ਇਸ ਤਰ੍ਹਾਂ ਸਵਾਗਤ ਕੀਤਾ। ਸੰਸਥਾ ਖ਼ਾਲਸਾ ਏਡ ਵੱਲੋਂ ਕਿਸਾਨਾਂ ਲਈ ਲੰਗਰ ਤੇ ਜਲ ਦੀ ਸੇਵਾ ਕੀਤੀ ਗਈ।ਇਸ ਤੋਂ ਇਲਾਵਾ ਕਈ ਹੋਰਨਾਂ ਸੰਸਥਾਵਾਂ ਨੇ ਵੀ ਕਿਸਾਨਾਂ ਨੂੰ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾਇਆ। ਮੁਸਲਿਮ ਵੀਰਾਂ ਨੇ ਵੀ ਕਿਸਾਨਾਂ ਦੀ ਹਮਾਇਤ ਵਿਚ ਚਾਹ-ਪਾਣੀ ਆਦਿ ਦੀ ਸੇਵਾ ਕੀਤੀ। ਮਨੁੱਖਤਾ ਦੀ ਸੇਵਾ ਤੋਂ ਆਮ ਸ਼ਹਿਰੀ ਵੀ ਪਿੱਛੇ ਨਹੀਂ ਹਟੇ। ਉਨ੍ਹਾਂ ਵੀ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ।ਸਾਊਥ ਦੇ ਸਟਾਰ ਚਿਰੰਜੀਵੀ ਦੀ ਪਿੱਛੇ ਜਿਹੇ ਫਿਲਮ ਆਈ ਸੀ ਕੈਦੀ ਨੰਬਰ-150,ਉਸ ਚ ਵੀ ਉਸਨੇ ਕਿਸਾਨਾਂ ਦੇ ਮਾਮਲੇ ਨੂੰ ਪਰਦੇ ਤੇ ਦਿਖਾਇਆ ਸੀ। ਫਿਲਮ ਵੀ ਬਹੁਤ ਚੱਲੀ ਸੀ। ਉਸ ਚ ਵੀ ਪਹਿਲਾਂ ਲੋਕ ਕਿਸਾਨਾਂ ਦੇ ਖਿਲਾਫ ਹੁੰਦੇ ਪਰ ਜਦੋਂ ਅਸਲੀਅਤ ਸਾਹਮਣੇ ਆਉਂਦੀ ਤਾਂ ਪੂਰਾ ਸ਼ਹਿਰ ਕਿਸਾਨਾਂ ਦੇ ਹੱਕ ਵਿਚ ਹੋ ਜਾਂਦਾ ਹੈ। ਕੁਝ ਅਜਿਹਾ ਹੀ ਅਸਲੀਅਤ ਵਿਚ ਵੀ ਹੋਇਆ ਹੈ। ਜਦੋ ਨਾਸਿਕ ਤੋਂ ਤੁਰੇ ਇਹ ਕਿਸਾਨ ਦਿੱਲੀ ਦੇ ਕਿਲੇ ਨੂੰ ਵੀ ਢਾਹ ਗਏ ਹਨ।