You dont have javascript enabled! Please download Google Chrome!

ਕਬਾੜ ਤੋਂ ਬਣਾ ਦਿੱਤਾ ਚੋਰ ਫੜਣ ਵਾਲਾ ਯੰਤਰ..12ਵੀਂ ਪਾਸ ‘ਇੰਜੀਨੀਅਰ’ ਦਾ ਕਮਾਲ …

ਕਹਿੰਦੇ ਨੇ ਕਿ ਲੋੜ, ਕਾਢ ਦੀ ਮਾਂ ਹੁੰਦੀ ਐ …ਤੇ ਜੇਕਰ ਲੋੜ ਕਿਸੇ ਪੰਜਾਬੀ ਦੀ ਹੋਵੇ ਤਾਂ ਫਿਰ ਕਾਢ ਨਿਕਲਣੀ ਲਾਜ਼ਮੀ ਐ…ਪੰਜਾਬ ‘ਚ ਹੁਨਰ ਦੀ ਕਮੀ ਨਹੀਂ..ਕਹਿੰਦੇ ਹਨ ਕਿ ਲੋੜ, ਕਾਢ ਦੀ ਮਾਂ ਹੁੰਦੀ ਹੈ ਅਤੇ ਜੇਕਰ ਲੋੜ ਕਿਸੇ ਪੰਜਾਬੀ ਦੀ ਹੋਵੇ ਤਾਂ ਫਿਰ ਕਾਢ ਨਿਕਲਣੀ ਲਾਜ਼ਮੀ ਹੈ। ਪੰਜਾਬ ‘ਚ ਹੁਨਰ ਦੀ ਕੋਈ ਕਮੀ ਨਹੀਂ ਹੈ, ਇਸ ਦੀ ਜਿਉਂਦੀ ਜਾਗਦੀ ਮਿਸਾਲ ਮੁਕਤਸਰ ਦੇ ਪਿੰਡ ਸੀਰਵਾਲੀ ਦੇ 12ਵੀਂ ਪਾਸ ਕਿਸਾਨ ਰਾਜਵਿੰਦਰ ਸਿੰਘ ਨੇ ਪੇਸ਼ ਕੀਤੀ ਹੈ। ਰਾਜਵਿੰਦਰ ਨੇ ਚੋਰ ਫੜਣ ਵਾਲਾ ਇਕ ਯੰਤਰ ਬਣਾਇਆ ਹੈ। ਕਬਾੜ ਦੇ ਸਾਮਾਨ ਤੋਂ ਤਿਆਰ ਇਹ ਯੰਤਰ ਬਣਾ ਕੇ ਰਾਜਵਿੰਦਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਰਾਜਵਿੰਦਰ ਮੁਤਾਬਕ ਇਸ ਯੰਤਰ ਨੂੰ ਦੁਕਾਨ, ਮੋਟਰ ਤੇ ਘਰ ‘ਚ ਲਗਾਇਆ ਜਾ ਸਕਦਾ ਹੈ, ਜੋ 15 ਫੁੱਟ ਦੇ ਘੇਰੇ ‘ਚ ਕਿਸੇ ਅਣਜਾਣ ਵਿਅਕਤੀ ਦੇ ਆਉਣ ‘ਤੇ ਮਾਲਕ ਦੇ ਫੋਨ ‘ਤੇ ਕਾਲ ਕਰ ਕੇ ਇਸ ਬਾਰੇ ਜਾਣਕਾਰੀ ਦੇ ਦੇਵੇਗਾ।
ਦਰਅਸਲ, ਖੇਤਾਂ ‘ਚੋਂ ਆਏ ਦਿਨ ਚੋਰੀ ਹੁੰਦੀਆਂ ਮੋਟਰਾਂ ਤੋਂ ਰਾਜਵਿੰਦਰ ਨੂੰ ਇਹ ਯੰਤਰ ਬਣਾਉਣ ਦਾ ਵਿਚਾਰ ਸੁੱਝਿਆ ਸੀ। ਇਸ ਯੰਤਰ ਨੂੰ ਬਣਾਉਣ ਲਈ 6 ਮਹੀਨਿਆਂ ਦਾ ਸਮਾਂ ਲੱਗਾ ਤੇ 3 ਹਜ਼ਾਰ ਰੁਪਏ ਦੇ ਕਰੀਬ ਖਰਚਾ ਆਇਆ। ਇਸ ਤੋਂ ਪਹਿਲਾਂ ਰਾਜਵਿੰਦਰ ਮਿਸਕਾਲ ਨਾਲ ਮੋਟਰ ਵੀ ਚਲਾ ਚੁੱਕਾ ਹੈ। ਇਸ ਦੌਰਾਨ ਰਾਜਵਿੰਦਰ ਨੇ ਕਿਹਾ ਕਿ ਜੇਕਰ ਉਸ ਨੂੰ ਚੰਗਾ ਪਲੇਟਫਾਰਮ ਮਿਲੇ ਤਾਂ ਉਹ ਕਾਫੀ ਕੁਝ ਕਰ ਸਕਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਪੁੱਤਰ ਦੀ ਇਸ ਕਾਢ ਤੋਂ ਉਸ ਦੇ ਪਰਿਵਾਰ ਵਾਲੇ ਕਾਫੀ ਖੁਸ਼ ਹਨ। ਉਸ ਨੇ ਪਿਤਾ ਨੇ ਕਿਹਾ ਕਿ ਰਾਜਵਿੰਦਰ ਬਚਪਨ ਤੋਂ ਹੀ ਖਿਡੌਣਿਆਂ ਦੇ ਪੁਰਜਿਆਂ ਦਾ ਜੋੜ-ਤੋੜ ਕਰਦਾ ਰਿਹਾ ਸੀ। ਸਾਨੂੰ ਅੱਜ ਲੋੜ ਹੈ ਅਜਿਹੇ ਹੁਨਰ ਨੂੰ ਪਛਾਣ ਕੇ ਰਾਜਵਿੰਦਰ ਵਰਗੇ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਦੇਣ ਦੀ, ਤਾਂ ਜੋ ਉਹ ਆਪਣੇ ਹੁਨਰ ਨੂੰ ਹੋਰ ਵੀ ਨਿਖਾਰ ਕੇ ਕੁਝ ਨਵਾਂ ਕਰ ਸਕਣ।

Leave a Reply

Your email address will not be published. Required fields are marked *

error: Alert: Content is protected !!