You dont have javascript enabled! Please download Google Chrome!

ਇੰਡੋਨੇਸ਼ੀਆ ‘ਚ ਭੂਚਾਲ ਤੇ ਸੁਨਾਮੀ ਕਾਰਨ ਭਾਰੀ ਤਬਾਹੀ, 400 ਲੋਕਾਂ ਦੀ ਮੌਤ ..

ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਅਤੇ ਇਸ ਦੇ ਨੇੜਲੇ ਇਲਾਕੇ ‘ਚ ਭੂਚਾਲ ਅਤੇ ਸੁਨਾਮੀ ਆਉਣ ਮਗਰੋਂ ਲਗਭਗ 400 ਲੋਕਾਂ ਦੀ ਮੌਤ ਹੋ ਗਈ ਅਤੇ ਬਹੁਤ ਸਾਰੇ ਲੋਕ ਜ਼ਖਮੀ ਹਨ। ਹਸਪਤਾਲ ਦੇ ਇਕ ਅਧਿਕਾਰੀ ਨੇ ਇਕ ਟੀ. ਵੀ. ਚੈਨਲ ਨੂੰ ਜਾਣਕਾਰੀ ਦਿੱਤੀ। ਡਾਕਟਰ ਸੁਜੇਂਦਰ ਨੇ ਦੱਸਿਆ,”ਸਾਡੇ ਹਸਪਤਾਲ ‘ਚ ਕਈ ਲਾਸ਼ਾਂ ਰੱਖੀਆਂ ਗਈਆਂ ਹਨ। ਸਾਨੂੰ ਕਈ ਲੋਕਾਂ ਦੇ ਇਲਾਜ ਲਈ ਮਾਹਿਰਾਂ ਦੀ ਜ਼ਰੂਰਤ ਪਵੇਗੀ।” ਤੁਹਾਨੂੰ ਦੱਸ ਦਈਏ ਕਿ ਇੱਥੇ ਬੀਤੇ ਦਿਨ 7.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।PunjabKesariਇਸ ਤੋਂ ਬਾਅਦ ਸੁਨਾਮੀ ਆਈ ਅਤੇ ਸੁਨਾਮੀ ਦੀਆਂ 5 ਫੁੱਟ ਉੱਚੀਆਂ ਲਹਿਰਾਂ ‘ਚ ਕਈ ਘਰ ਅਤੇ ਲੋਕ ਰੁੜ੍ਹ ਗਏ। ਬਹੁਤ ਸਾਰੇ ਲੋਕ ਬੇਘਰ ਹੋ ਗਏ ਹਨ ਅਤੇ ਫਿਲਹਾਲ ਇਨ੍ਹਾਂ ਨੂੰ ਕੈਂਪਾਂ ‘ਚ ਸ਼ਰਣ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇੱਥੇ ਆਏ ਭੂਚਾਲ ਦਾ ਕੇਂਦਰ ਪਾਲੂ ਸ਼ਹਿਰ ਤੋਂ 78 ਕਿਲੋਮੀਟਰ ਦੀ ਦੂਰੀ ‘ਤੇ ਸੀ। ਇਹ ਮੱਧ ਸੁਲਾਵੇਸੀ ਸੂਬੇ ਦੀ ਰਾਜਧਾਨੀ ਹੈ। ਭੂਚਾਲ ਦੀ ਤੀਬਰਤਾ ਇੰਨੀ ਵਧੇਰੇ ਸੀ ਕਿ ਇਸ ਦਾ ਪ੍ਰਭਾਵ ਦੂਰ-ਦੂਰ ਤਕ ਪਿਆ।
PunjabKesari
ਪਾਲੂ ਦੇ ਦੱਖਣ ‘ਚ ਤਕਰੀਬਨ 175 ਕਿਲੋਮੀਟਰ ਦੀ ਦੂਰੀ ‘ਤੇ ਤੋਰਾਜਾ ਦੀ ਨਿਵਾਸੀ ਲੀਸਾ ਸੋਬਾ ਪਾਲੋਨ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਆਖਰੀ ਝਟਕਾ ਬਹੁਤ ਤੇਜ਼ ਸੀ। ਇੰਡੋਨੇਸ਼ੀਆ ਦੀ ਭੂਗੋਲਿਕ ਸਥਿਤੀ ਕਾਰਨ ਇੱਥੇ ਭੂਚਾਲ ਦਾ ਖਤਰਾ ਹਰ ਸਮੇਂ ਬਣਿਆ ਰਹਿੰਦਾ ਹੈ। ਦਸੰਬਰ 2004 ‘ਚ ਪੱਛਮੀ ਇੰਡੋਨੇਸ਼ੀਆ ਦੇ ਸੁਮਾਰਾ ‘ਚ 9.3 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ‘ਚ 2,20,000 ਲੋਕ ਮਾਰੇ ਗਏ ਸਨ।tsunami after earthquake in Indonesia, death toll rises to 384
ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਵਿੱਚ ਸ਼ੁੱਕਰਵਾਰ ਨੂੰ ਆਏ 7.5 ਦੀ ਤੀਬਰਤਾ ਵਾਲੇ ਜ਼ਬਰਦਸਤ ਭੂਚਾਲ ਤੋਂ ਬਾਅਦ ਉੱਠੀ ਸੁਨਾਮੀ ਨੇ ਦੇਸ਼ ਵਿੱਚ ਭਾਰੀ ਤਬਾਹੀ ਲਿਆਂਦੀ ਹੈ। ਸੁਨਾਮੀ ਕਾਰਨ ਹੁਣ ਤਕ 384 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ ਹਨ। ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ ਤੇ ਕਾਫੀ ਲੋਕ ਬੇਘਰ ਹੋ ਗਏ। ਬੇਘਰ ਹੋਏ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਠਾਹਰ ਦਿੱਤੀ ਗਈ ਹੈ। ਭੂਚਾਲ ਤੇ ਸੁਨਾਮੀ ਕਾਰਨ ਬਿਜਲੀ ਤੇ ਸੰਚਾਰ ਸੇਵਾਵਾਂ ਠੱਪ ਹੋ ਗਈਆਂ ਹਨ।
ਇੰਡੋਨੇਸ਼ੀਆ ਦੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਸੁਤਪੋ ਪੁਰਵੋ ਨੁਗਰੋਹੂ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਸੁਨਾਮੀ ਕਾਰਨ ਮੌਤਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਅਮਰੀਕੀ ਭੂਗਰਭ ਸਰਵੇਖਣ ਮੁਤਾਬਕ ਪਾਲੂ ਦੇ ਉੱਤਰ ਵਿੱਚ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਕੁਦਰਤੀ ਆਫ਼ਤ ਨੇ ਦਸਤਕ ਦਿੱਤੀ। ਨੁਗਰੋਹੂ ਨੇ ਦੱਸਿਆ ਕਿ ਸੁਨਾਮੀ ਦੀਆਂ ਲਹਿਰਾਂ ਤਿੰਨ-ਤਿੰਨ ਮੀਟਰ ਤਕ ਉੱਚੀਆਂ ਸਨ। ਭੂਚਾਲ ਤੇ ਸੁਨਾਮੀ ਤੋਂ ਬਾਅਦ ਪਾਲੂ ਦਾ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੁਨੀਆ ਦੇ ਅਜਿਹੇ ਖੇਤਰਾਂ ਵਿੱਚੋਂ ਇੱਕ ਹੈ ਜਿੱਥੇ ਸਭ ਤੋਂ ਵੱਧ ਭੂਚਾਲ ਆਉਂਦੇ ਹਨ। ਇਸੇ ਸਾਲ ਦੀ ਸ਼ੁਰੂਆਤ ਵਿੱਚ ਆਏ ਭੂਚਾਲ ਵਿੱਚ ਵੀ 550 ਲੋਕਾਂ ਦੀ ਮੌਤ ਹੋ ਗਈ ਸੀ ਤੇ ਤਕਰੀਬਨ 1,500 ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ 4,00,000 ਲੋਕ ਬੇਘਰ ਹੋ ਗਏ ਸਨ।
ਸਾਲ 2004 ਵਿੱਚ ਦੇਸ਼ ਦੇ ਸੁਮਾਤਰਾ ਵਿੱਚ ਇੱਥੋਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਤੇ ਦੁਨੀਆ ਵਿੱਚ ਤੀਜਾ ਸਭ ਤੋਂ ਖ਼ਤਰਨਾਕ ਭੂਚਾਲ ਆਇਆ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 9.1 ਦਰਜ ਕੀਤੀ ਗਈ ਸੀ। ਇਸ ਦੌਰਾਨ 2,20,000 ਲੋਕਾਂ ਦੀ ਮੌਤ ਹੋ ਗਈ ਸੀ।

Leave a Reply

Your email address will not be published. Required fields are marked *

error: Alert: Content is protected !!