You dont have javascript enabled! Please download Google Chrome!

ਇਹ ਪਖੰਡ ਨਹੀਂ ਕੁਦਰਤੀ ਕ੍ਰਿਸ਼ਮਾ ਜਾਪਦਾ ਹੈ .. ਮਰ ਕੇ ਵੀ ਇਹ ਫੌਜੀ ਸਰਹੱਦ ਦੀ ਰਾਖੀ ਕਰਦਾ …

ਭਾਰਤ-ਚੀਨ ਬਾਰਡਰ ਉੱਤੇ ਭਲੇ ਹੀ ਤਨਾਤਨੀ ਚੱਲਦੀ ਰਹਿੰਦੀ ਹੈ ਤੇ ਡੋਕਲਾਮ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਘਟਨਾ ਚਿੰਤਾ ਦਾ ਵਿਸ਼ਾ ਬਣੀ ਰਹਿੰਦੀ ਹੈ। ਭਲੇ ਹੀ ਬਾਰਡਰ ਤੋਂ ਇਸ ਪਾਰ ਤੇ ਚੀਨ ਦੀ ਫੌਜ ਦੀ ਘੁਸਪੈਠ ਹੋ ਜਾਂ ਕੁੱਝ ਹੋਰ ਪਰ ਚੀਨ ਦੇ ਹੀ ਇੱਕ ਬਾਰਡਰ ਉੱਤੇ ਇੱਕ ਅਜਿਹੇ ਭਾਰਤੀ ਫੌਜ ਦੇ ਜਵਾਨ ਵੀ ਹਨ ਜੋ 1968 ਤੋਂ ਲਗਾਤਾਰ ਦੇਸ਼ ਦੀ ਸੇਵਾ ਕਰ ਰਹੇ ਹਨ। Image result for baba harbhajan singhਸਿਪਾਹੀ ਦੇ ਤੌਰ ਤੇ ਭਰਤੀ ਹੋਇਆ ਇਸ ਫੌਜੀ ਜਵਾਨ ਜਵਾਨ ਨੂੰ ਕੈਪਟਨ ਦੇ ਅਹੁਦੇ ਤੱਕ ਪਰਮੋਟ ਕੀਤਾ ਗਿਆ। ਮੰਨਿਆ ਜਾਂਦਾ ਹੈ ਕਿ ਉਹ ਅੱਜ ਵੀ ਨਥੁਲਾ ਬਾਰਡਰ ਉੱਤੇ ਪੂਰੀ ਮੁਸ਼ਤੈਦੀ ਤੋਂ ਭਾਰਤ ਦੇ ਬਾਰਡਰ ਦੀ ਰੱਖਿਆ ਕਰ ਰਹੇ ਹਨ। ਹੁਣ ਇਸ ਜਵਾਨ ਉੱਤੇ ਇੱਕ ਸ਼ਾੱਟ ਫਿਲਮ ਵੀ ਰਿਲੀਜ਼ ਕੀਤੀ ਜਾ ਚੁੱਕੀ ਹੈ… ਜਿਸਦਾ ਨਾਮ ਹੈ ‘ਪਲੱਸ-ਮਾਈਨਸ’… ਬਾਬਾ ਹਰਭਜਨ ਸਿੰਘ ਦੇ ਨਾਮ ਨਾਲ ਜਾਣੇ ਜਾਂਦੇ ਹਰਭਜਨ ਸਿੰਘ 1968 ਵਿੱਚ ਵੀਰਗਤੀ ਨੂੰ ਪ੍ਰਾਪਤ ਹੋ ਗਏ ਸਨ ਪਰ ਉਨ੍ਹਾਂ ਦੀ ਆਤਮਾ ਅੱਜ ਵੀ ਬਾਰਡਰ ਉੱਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਬਾਬਾ ਹਰਭਜਨ ਸਿੰਘ ਦੇ ਨਾਮ ਨਾਲ ਨਾਥੁਲਾ ਬਾਰਡਰ ਉੱਤੇ ਮੰਦਿਰ ਵੀ ਬਣਾਇਆ ਗਿਆ ਹੈ ਜਿੱਥੇ ਭਾਰਤੀ ਫੌਜ ਦਾ ਹਰ ਜਵਾਨ ਜੋ ਉੱਥੇ ਡਿਊਟੀ ਦੇਣ ਜਾਂਦਾ ਹੈ। Image result for baba harbhajan singhਬਾਬਾ ਜੀ ਦੇ ਭਰਾ ਰਤਨ ਸਿੰਘ ਤੇ ਭਾਬੀ ਸਤਿਆ ਕੌਰ ਨੇ ਦੱਸਿਆ ਕਿ ਉਸੇ ਜਗ੍ਹਾ ਹੀ ਬਾਬਾ ਜੀ ਉੱਥੇ ਡਿਊਟੀ ਕਰਨ ਵਾਲਿਆਂ ਨੂੰ ਸਫ਼ੇਦ ਘੋੜੇ ਉੱਤੇ ਸਵਾਰ ਦਿਖਾਈ ਦਿੰਦੇ ਰਹਿੰਦੇ ਹਨ ਅਜਿਹਾ ਉਨ੍ਹਾਂ ਦੇ ਪਰਿਵਾਰ ਦਾ ਮੰਨਣਾ ਹੈ।
ਪੰਜਾਬ ਰੈਜਿਮੈਂਟ ਦੀ ਸ਼ਾਨ ਮੰਨੇ ਜਾਣ ਵਾਲੇ ਬਾਬਾ ਹਰਭਜਨ ਸਿੰਘ ਦੇ ਨਾਮ ਤੋਂ ਉਨ੍ਹਾਂ ਦੇ ਪਿੰਡ ਦੇ ਮੁੱਖ ਗੇਟ ਦਾ ਨਾਮ ‘ਬਾਬਾ ਹਰਭਜਨ ਸਿੰਘ ਸਿੱਕਮ ਵਾਲੇ’ਵੀ ਰੱਖਿਆ ਗਿਆ ਹੈ। ਬਾਬਾ ਮਰਨ ਤੋਂ ਬਾਅਦ ਵੀ ਕਈ ਸਾਲਾਂ ਤੱਕ ਆਪਣੇ ਪਿੰਡ ਕੂਕਾ ਵਿੱਚ ਆਉਂਦੇ ਰਹੇ। ਪਰਿਵਾਰ ਵਾਲਿਆਂ ਮੁਤਾਬਕ ਉਨ੍ਹਾਂ ਦੀ ਬਕਾਇਦਾ ਏਸੀ ਡਿੱਬੇ ਵਿੱਚ ਸੀਟ ਬੁੱਕ ਕਰਵਾਈ ਜਾਂਦੀ ਸੀ ਤੇ ਨਾਲ ਦੋ-ਚਾਰ ਫੌਜੀ ਉਨ੍ਹਾਂ ਨੂੰ ਪੂਰੇ ਰੀਤੀ-ਰਿਵਾਜ਼ਾਂ ਨਾਲ ਘਰ ਛੱਡ ਕੇ ਜਾਂਦੇ ਸਨ ਤੇ ਬਾਬਾ ਜੀ ਛੁੱਟੀ ਖਤਮ ਹੁੰਦਿਆਂ ਹੀ ਉਨ੍ਹਾਂ ਨੂੰ ਦੁਬਾਰਾ ਲੈਣ ਆਉਂਦੇ ਸਨ। Image result for baba harbhajan singhਜਿਸਨੂੰ ਦੇਖਣ ਲਈ ਸਾਰਾ ਪਿੰਡ ਉਮੜ ਪੈਂਦਾ ਸੀ। ਬਾਬਾ ਜੀ ਦੇ ਪਿੰਡ ਉਨ੍ਹਾਂ ਦੀ ਜਗ੍ਹਾ ਉੱਪਰ ਉਨ੍ਹਾਂ ਦੀ ਵਰਦੀ, ਉਨ੍ਹਾਂ ਦੇ ਜੂਤੇ ਤੇ ਉਨ੍ਹਾਂ ਦਾ ਬਾਕੀ ਸਾਰਾ ਸਮਾਨ ਸਜਾਇਆ ਗਿਆ ਹੈ। ਬਾਬਾ ਹਰਭਜਵ ਸਿੰਘ ਜੀ ਬਾਰਡਰ ਉੱਤੇ ਤਾਇਨਾਤ ਰਹਿ ਦੇਸ਼ ਦੀ ਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਮੁਸ਼ਤੈਦ ਰਹਿਣ ਦੇ ਕਈ ਕਿੱਸੇ ਮਸ਼ਹੂਰ ਹਨ। ਕਪੂਰਥਲਾ ਵਿੱਚ ਬਾਬਾ ਹਰਭਜਨ ਸਿੰਘ ਜੋ 1968 ਵਿੱਚ ਬਰਫ਼ ਵਿੱਚ ਦੱਬਣ ਕਾਰਣ ਮਾਰੇ ਗਏ ਸਨ ਤੇ ਕਈ ਦਿਨਾਂ ਤੱਕ ਲਾਪਤਾ ਰਹੇ ਤੇ ਫੌਜ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ ਪਰ ਫਿਰ ਉਹ ਇੱਕ ਦਿਨ ਆਪਣੇ ਕਿਸੇ ਦੋਸਤ ਦੇ ਸੁਫ਼ਨੇ ਵਿੱਚ ਆਏ ਤੇ ਆਪਣੀ ਲਾਸ਼ ਦਾ ਠਿਕਾਣਾ ਦੱਸਿਆ ਜਿਸ ਤੋਂ ਬਾਅਦ ਉਸੇ ਜਗ੍ਹਾ ਜੋ ਉਨ੍ਹਾਂ ਨੇ ਆਪਣੇ ਦੋਸਤ ਦੇ ਸੁਫ਼ਨੇ ਵਿੱਚ ਦੱਸੀ ਸੀ ਵਿਚੋਂ ਲਾਸ਼ ਬਰਾਮਦ ਹੋਈ।Image result for baba harbhajan singh
ਬਾਬਾਂ ਦੀ ਸਮਾਧ ਤੇ ਹਰ ਗੱਡੀ ਰੁਕ ਕੇ ਅਗੇ ਜਾਂਦੀ ਹੈ ਜਿਸ ਨਾਲ ਬਾਬਾ ਪ੍ਰਤੀ ਸ਼ਰਧਾ ਭਾਵਨਾ ਅਤੇ ਵਿਸ਼ਵਾਸ ਹੋਰ ਵੀ ਵੱਧ ਜਾਂਦਾ ਹੈ । ਬਾਬੇ ਦੀ ਸਮਾਧ ਤੇ ਹੁਣ ਨਕਦੀ ਚੜ੍ਹਾਵਾ ਵੀ ਚੜ੍ਹਦਾ ਹੈ । ਨਕਦੀ ਪਖੇ ਬਾਬੇ ਦੇ ਚੜਾਵੇ ਦੀ ਰਕਮ ਦਿਨ ਬਦਿਨ ਵਧਦੀ ਜਾਂਦੀ ਹੈ । ਫੌਜ ਵਲੋਂ ਇਸ ਮੰਤਵ ਲਈ’ ਬਾਬਾ ਹਰਭਜਨ ਸਿੰਘ ਫੰਡੇ ਦੀ ਸਥਾਪਨਾ ਕੀਤੀ ਗਈ । ਇਸ ਫੰਡ ਤੋਂ ਹੋਣ ਵਾਲੀ ਕਮਾਈ 17 ਮਾਊਨਟੇਨ” ਡਿਵੀਜ਼ਨ, ਦੇ ਜਨਰਲ ਆਫੀਸਰ ਕਮਾਂਡਿੰਗ, ਦੀ ਅਗਵਾਈ ਹੇਠ ਬਾਰਡਰ ਦੀ ਭਲਾਈ ਦੇ ਕਾਰਜ ਵਿਚ ਵਰਤੀ ਜਾਂਦੀ ਹੈ । ਬੱਚਿਆਂ ਦੀ ਸਹਾਇਤਾ ਕਰਨੀ, ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ 164 ਮਾਊਨਟੇਨ ਬ੍ਰਿਗੇਡ ਦੁਆਰਾ ਪਿੰਡਾਂ ਦੇ ਬੱਚਿਆਂ ਦੀ ਟ੍ਰੇਨਿੰਗ ਆਦਿ ਤੇ ਹੋਣ ਵਾਲੇ ਖਰਚੇ ਇਸੇ ਫੰਡ ਵਿਚੋਂ ਕੀਤੇ ਜਾਂਦੇ ਹਨ । ਇਥੇ ਤਕ ਕਿ ‘ਬਾਧੇ, ਦੀ ਮਾਤਾ ਨੂੰ ਹਰ ਮਹੀਨੇ 1050/ – ਰੁਪੈ ਦਾ ਮਨੀ ਆਰਡਰ ਵੀ ਇਸੇ ਫੰਡ ਵਿਚੋਂ ਭੇਜਿਆ ਜਾਂਦਾ ਹੈ ।Image result for baba harbhajan singh ਦਿਲਚਸਪ ਗੱਲ ਇਹ ਕਿ 14 ਸਤੰਬਰ ਬਾਬੇ ਦੀ ਸਾਲਾਨਾ ਛੁਟੀ ਵਾਲੇ ਦਿਨ ਫੌਜ ਦੀ ਇਕ ਜੌਂਗਾ ਜੀਪ ਉਥੇ ਲਿਆਂਦੀ ਜਾਂਦੀ ਹੈ ਅਤੇ ਬਾਬੇ ਦਾ ਸਾਮਾਨ ਲੱਦ ਕੇ ਕਿਹਾ ਜਾਂਦਾ ਹੈ ਕਿ ਉਸਦੇ ਪਿੰਡ ਨੂੰ ਤੋਰ ਦਿੱਤੀ ਜਾਂਦੀ ਹੈ । ਬਾਕਾਇਦਾ ਕਪੂਰਥਲੇ ਬਾਬੇ ਦੇ ਪਿੰਡ ਕੂਕਾ ਲਈ ਇਕ ਰੇਲਵੇ ਟਿਕਟ ਰਿਜ਼ਰਵ ਕਰਵਾਈ ਜਾਂਦੀ ਹੈ । ਜਿਥੇ ਇਕ ਅਰਦਲੀ ਵਲੇ ਬਾਬੇ ਦੀ ਆਤਮਾ ਉਥੇ ਤੈਨਾਤ ਰੈਜਮੈਂਟ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ । (ਸਿੱਖ ਰਿਵਿਊ, ਮਈ 2001) …. ਹਰਭਜਨ ਸਿੰਘ ਤੋਂ ਬਾਬਾ ਹਰਭਜਨ ਸਿੰਘ ਬਣ ਗਿਆ 1 4 ਅਕਤੂਬਰ 1968 ਨੂੰ ਉਤਰੀ ਬੰਗਾਲ ਅਤੇ ਸਿੱਕਮ ਵਿਚ ਭਾਰੀ ਬਾਰਸ਼ ਹੈ ਰਹੀ ਸੀ 1 23 ਪੰਜਾਬ ਬਟਾਲੀਅਨ ਦਾ ਜਵਾਨ ਬਾਬਾ ਹਰਭਜਨ ਸਿੰਘ ਖੱਚਰਾਂ ਦੀ ਇਕ ਟੋਲੀ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਫਿਸਲ ਗਿਆ ਅਤੇ ਹੇਠਾਂ ਜਾ ਡਿੱਗਾ । ਖ਼ਬਰ ਅੱਗ ਵਾਂਗ ਫੈਲ ਗਈ । ਉਸ ਨੂੰ ਲਭਣ ਦੀਆਂ ਕੋਸ਼ਿਸ਼ਾਂ ਹੋਣ ਲਗੀਆਂ । ਅਲੋਪ ਹੋਣ ਤੋਂ ਪੰਜਵੇਂ ਦਿਨ ਉਸਦੇ ਇਕ ਸਾਥੀ ਪ੍ਰੀਤਮ ਸਿੰਘ ਨੂੰ ਸੁਪਨਾ ਆਇਆ ਕਿ ਫਲਾਣੀ ਜਗ੍ਹਾ ਤੇ ਹਰਭਜਨ ਸਿੰਘ ਡਿਗ ਪਿਆ ਹੈ ।Image result for baba harbhajan singh ਉਸ ਦੇ ਹੋਰ ਸਾਥੀਆਂ ਨੂੰ ਵੀ ਅਜਿਹਾ ਸੁਪਨਾ ਆਉਣ ਲਗਾ । ਉਨ੍ਹਾਂ ਉਸ ਇਲਾਕੇ ਦੀ ਘੋਰ ਛਾਣ ਬੀਣ ਕੀਤੀ ਅੰਤ ਵਿਚ ਉਨ੍ਹਾਂ ਨੂੰ ਉਸ ਦੀ ਲਾਸ਼ ਉਸੇ ਥਾਂ ਮਿਲ ਗਈ । ਛੇਕਿਆ ਚੋ ਤੇ ਉਸਦੀ ਯਾਦ ਵਿਚ ਇਕ ਸਮਾਧ ਦੀ ਉਸਾਰੀ ਕੀਤੀ ਗਈ । ਹਰਭਜਨ ਸਿੰਘ ਲਗਾਤਾਰ ਆਪਣੇ ਸਾਥੀਆਂ ਦੇ ਸੁਪਨੇ ਵਿਚ ਆ ਰਿਹਾ ਸੀ ਇਥੋਂ ਤਕ ਕਿ ਚੀਨੀ ਫੌਜੀਆਂ ਨੇ ਵੀ ਉਸ ਨੂੰ ਅਪ੍ਰਤੱਖ ਰੂਪ ਵਿਚ ਦੇਖਿਆ ਹੈ ਜੋ ਉਨ੍ਹਾਂ ਨੂੰ ਹਰ ਆਉਣ ਵਾਲੀ ਸਮੱਸਿਆ ਤੋਂ ਸੁਚੇਤ ਕਰਦਾ ਹੈ । ਭਾਰਤੀ ਫੌਜ ਨੇ ਇਸ ਸਮਾਧ ਕੋਲ ਜਿਥੇ ਇਸ ਨੂੰ’ ਬਾਬੇ ਦਾ ਨਾਮ ਦਿੱਤਾ ਗਿਆ ਉਸ ਜਗ੍ਹਾ ਤੇ ਇਕ ਗੁਰਦੁਆਰੇ ਦੀ ਉਸਾਰੀ ਕਰ ਦਿੱਤੀ ਹੈ । ਉਸ ਦਾ ਨਾਮ ਅਜੇ ਫੌਜ ਦੇ ਰਜਿਸਟਰ ਵਿਚੋਂ ਕੱਟਿਆ ਨਹੀਂ ਗਿਆ ਅਤੇ ਉਸ ਨੂੰ ਆਨਰੇਰੀ ਕੈਪਟਨ ਦਾ ਅਹੁਦਾ ਦੇ ਦਿਤਾ ਗਿਆ ਹੈ। ਹਰ ਸਾਲ ਉਸ ਨੂੰ 15 ਸਤੰਬਰ ਤੋਂ 15 ਨਵੰਬਰ ਤੱਕ ਦੋ ਮਹੀਨੇ ਛੁੱਟੀ ਵੀ ਦਿਤੀ ਜਾਂਦੀ ਹੈ। ਉਸ ਦਾ ਅਰਦਲੀ ਉਸ ਨੂੰ ਸਟੇਸ਼ਨ ਤਕ ਛੱਡਣ ਜਾਂਦਾ ਹੈ ਜਿਥੇ ਕਿ ਉਸ ਲਈ ਇਕ ਸੀਟ ਪਹਿਲਾਂ ਹੀ ਰਿਜ਼ਰਵ ਰੱਖੀ ਹੁੰਦੀ ਹੈ।

error: Alert: Content is protected !!