You dont have javascript enabled! Please download Google Chrome!

ਇਸ ਬਜੁਰਗ ਦੇ ਮੁੰਡੇ ਅਮਰੀਕਾ ਸੈੱਟ ਨੇ ਪਰ ਦੇਖੋ ਇਵ ਬਾਪੂ ਕਿਵੇਂ ਰੁਲਦਾ ਫਿਰ ਰਿਹਾ ਹੈ

ਮਾਤਾ-ਪਿਤਾ ਦਾ ਵੀ ਇਨਸਾਨ ਤੇ ਬਹੁਤ ਕਰਜ਼ ਹੁੰਦਾ ਹੈ।ਦੁਨੀਆਂ ਵਿਚ ਇੱਕ ਮਾਂ ਹੀ ਹੈ ਜਿਸ ਨੂੰ ਜੋ ਮਰਜੀ ਕਹਿ ਦਿਓ, ਫਿਰ ਵੀ ਉਹ ਆਪਣੇ ਬੱਚੇ ਦੇ ਮੂੰਹ ਤੇ ਪਿਆਰ ਨਾਲ ਹੀ ਹੱਥ ਫੇਰੇਗੀ। ਪਿਤਾ ਜੋਕਰ ਸਖਤ ਨਾਂ ਹੋਵੇ ਤਾਂ ਬੱਚਾ ਤਾਂ ਮਾਂ ਦੇ ਸਿਰ ਤੇ ਬੈਠ ਜਾਵੇਗਾ।ਇਸ ਲਈ ਪਿਤਾ ਦਾ ਸਖਤ ਹੋਣਾ ਬਹੁਤ ਜ਼ਰੂਰੀ ਹੈ। ਮਾਂ-ਬਾਪ ਨੂੰ ਤੁਹਾਡੀ ਦੌਲਤ ਨਹੀਂ ਬਲਕਿ ਤੁਹਾਡੇ ਪਿਆਰ ਅਤੇ ਵਕਤ ਦੀ ਲੋੜ ਹੈ।ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿਚ, ਜੇਕਰ ਮਾਂ-ਬਾਪ ਕੋਲ ਰੋਜ਼ ਪੰਜ ਮਿੰਟ ਵੀ ਬੈਠ ਲਿਆ ਜਾਵੇ Image result for respect parentsਤਾਂ ਉਨ੍ਹਾਂ ਨੂੰ ਇਸ ਤਰਾਂ ਮਹਿਸੂਸ ਹੁੰਦਾ ਹੈ ਜਿਵੇਂ ਤੀਰਥ ਯਾਤਰਾ ਕਰਕੇ ਆਏ ਹੋਣ’ਤੇ ਉਨ੍ਹਾਂ ਦਾ ਸਾਰਾ ਦਿਨ ਖੁਸ਼ੀ ਨਾਲ ਲੰਘ ਜਾਂਦਾ ਹੈ।ਕਿਸੇ ਪਿਤਾ ਨੇ ਆਪਣੀ ਤਕਦੀਰ ਬਾਰੇ ਖੂਬ ਕਿਹਾ ਹੈ, ” ਮੇਰੇ ਕੋਲ ਇੰਨੀ ਫੁਰਸਤ ਕਿੱਥੇ ਕਿ ਮੈਂ ਆਪਣੀ ਤਕਦੀਰ ਦਾ ਲਿਖਿਆ ਪੜ੍ਹ ਸਕਾਂ, ਕੇਵਲ ਆਪਣੇ ਬੱਚਿਆਂ ਦੇ ਚਿਹਰੇ ਦੀ ਮੁਸਕਰਾਹਟ ਵੇਖ ਕੇ ਹੀ ਮੈਂ ਸਮਝ ਜਾਂਦਾ ਹਾਂ ਕਿ ਮੇਰੀ ਤਕਦੀਰ ਬੁਲੰਦ ਹੈ”। ਅੱਜ ਦੇ ਯੁੱਗ ਵਿਚ ਜਿੱਥੇ ਸਾਰੇ ਰਿਸ਼ਤੇ ਇੱਕ ਲਕੀਰੀ ਬਣ ਕੇ ਰਹਿ ਗਏ ਹਨ, ਨਫਰਤ ਆਪਣਾ ਪਸੇਰਾ ਕਰੀ ਬੈਠੀ ਹੈ, ਆਪਸੀ ਮੇਲ-ਮਿਲਾਪ ਕਿਤੇ ਖੰਭ ਲਾ ਕੇ ਉੱਡ ਗਏ ਹਨ, ਕੇਵਲ ਇੱਕ ਮਾਂ-ਬਾਪ ਹੀ ਹਨ ਜੋ ਹਮੇਸ਼ਾਂ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਵਿਚ ਵਾਧੇ ਦੀਆਂ ਦੁਆਵਾਂ ਕਰਦੇ ਹਨ।Image result for respect parentsਕਦੇ ਵੀ ਉੱਖੜੀ ਕੁਹਾੜੀ ਵਾਂਗ ਉਨ੍ਹਾਂ ਨੂੰ ਬੁਰਾ-ਭਲਾ ਕਹਿਣ ਦੀ ਗਲਤੀ ਨਾਂ ਕਰੋ। ਮਾਂ-ਬਾਪ ਜ਼ੁਬਾਨ ਦੇ ਕੌੜੇ ਤਾਂ ਹੋ ਸਕਦੇ ਹਨ, ਪਰ ਉਹ ਦਿਲ ਦੇ ਕਦੇ ਵੀ ਮੈਲੇ ਨਹੀਂ ਹੁੰਦੇ। ਜ਼ਿੰਦਗੀ ਦੀਆਂ ਰਾਹਾਂ ਤੇ ਤਰੱਕੀਆਂ ਕਰਦੇ ਹਮੇਸ਼ਾਂ ਅੱਗੇ ਵਧਦੇ ਜਾਓ, ਪਰ ਮਾਂ-ਬਾਪ ਨੂੰ ਕਦੇ ਵੀ ਬੁਰਾ ਨਾਂ ਆਖੋ, ਭਾਵੇਂ ਉਨ੍ਹਾਂ ਦਾ ਕਸੂਰ ਵੀ ਹੋਵੇ। ਜ਼ਿੰਦਗੀ ਵਿਚ ਦੋ ਚੀਜ਼ਾਂ ਕਦੇ ਨਾਂ ਝੁਕਣ ਦਿਓ, ਇੱਕ ਬਾਪ ਦਾ ਸਿਰ ਅਤੇ ਦੂਜੀ ਮਾਂ ਦੀ ਅੱਖ। ਅੱਜ ਦੇ ਪੜ੍ਹੇ ਲਿਖੇ ਲੋਕ, ਪੁਰਾਣੇ ਲੋਕਾਂ ਨੂੰ ਜਿੰਨਾ ਮਰਜੀ ਅਨਪੜ੍ਹ ਅਤੇ ਸਧਾਰਨ ਸਮਝਦੇ ਹੋਣ ਪਰ ਜਿਹੜੀ ਦੂਰਅੰਦੇਸ਼ੀ ਸੋਚ ਪੁਰਾਣੇ ਲੋਕਾਂ ਵਿਚ ਹੈ ਉਹ ਅੱਜ ਦੀ ਪੀੜ੍ਹੀ ਕੋਲ ਨਹੀਂ।ਅੱਜ ਦੀ ਪਦਾਰਥਵਾਦੀ ਸੋਚ ਜੋੜਨ ਦਾ ਨਹੀਂ ਤੋੜਨ ਦਾ ਕੰਮ ਕਰਦੀ ਹੈ।Image result for respect parents ਰਿਸ਼ੀ-ਮੁਨੀ ਕਹਿੰਦੇ ਹਨ ਕਿ ਜੇਕਰ ਆਪਣੇ ਮਾਤਾ-ਪਿਤਾ ਨੂੰ ਸੌ ਸਾਲਾਂ ਤੱਕ ਵੀ ਤੀਰਥਾਂ ਦੀ ਯਾਤਰਾ ਕਰਵਾ ਦੇਈਏ, ਫਿਰ ਵੀ ਉਨ੍ਹਾਂ ਦਾ ਕਰਜਾ ਨਹੀਂ ਉਤਾਰ ਸਕਦੇ।ਅਜੋਕਾ ਯੁੱਗ ਪਦਾਰਥਵਾਦੀ ਯੁੱਗ ਹੈ। ਜਦੋਂ ਮਾਂ-ਬਾਪ ਬੁਢਾਪੇ ਵੱਲ ਜਾ ਰਹੇ ਹੁੰਦੇ ਹਨ ਤਾਂ ਔਲਾਦ ਜਵਾਨੀ ਦੀ ਦਹਿਲੀਜ਼ ’ਤੇ ਹੁੰਦੀ ਹੈ। ਪਦਾਰਥਵਾਦ ਹੀ ਉਹ ਤੱਤ ਹੈ ਜੋ ਰਿਸ਼ਤਿਆਂ ਨੂੰ ਖੋਰਾ ਲਗਾ ਰਿਹਾ ਹੈ। ਪਿੰਡਾਂ ਤੇ ਸ਼ਹਿਰਾਂ ਵਿੱਚ ਬਜ਼ੁਰਗ ਮਾਪਿਆਂ ਦੀ ਹਾਲਤ ਲਗਪਗ ਇੱਕੋ ਜਿਹੀ ਹੈ। ਪਹਿਲੇ ਸਮਿਆਂ ਵਿੱਚ ਜਦੋਂ ਸਵਾਰਥੀ ਤੇ ਪਦਾਰਥਵਾਦੀ ਸੋਚ ਮਨੁੱਖੀ ਜ਼ਿਹਨਾਂ ਵਿੱਚ ਨਹੀਂ ਵੜੀ ਸੀ ਜਾਂ ਕਹਿ ਲਉ ਘੱਟ ਸੀ ਤਾਂ ਪਰਿਵਾਰ ਸਾਂਝੇ ਸਨ। ਪਰਿਵਾਰ ’ਤੇ ਬਜ਼ੁਰਗਾਂ ਦੇ ਕਹਿਣੇ ’ਚ ਸੀ। ਉਨ੍ਹਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਸੀ ਪਰ ਅੱਜ ਹਾਲਾਤ ਬਦਲ ਗਏ ਹਨ।
ਮਾਤਾ-ਪਿਤਾ ਆਪਣੇ ਬੱਚੇ ਨੂੰ ਪੜ੍ਹਾਉਣ ਤੇ ਕਿਸੇ ਚੰਗੇ ਅਹੁਦੇ ’ਤੇ ਪਹੁੰਚਾਉਣ ਲਈ ਯਤਨ ਕਰਦੇ ਹਨ। ਹਰੇਕ ਮਾਂ-ਬਾਪ ਇਹੀ ਚਾਹੁੰਦਾ ਹੈ ਕਿ ਉਸ ਦਾ ਬੱਚਾ ਸਮਾਜ ਵਿੱਚ ਨਾਂ ਕਮਾਵੇ ਤੇ ਉਨ੍ਹਾਂ ਦਾ ਨਾਂ ਰੌਸ਼ਨ ਕਰੇ ਪਰ ਉਹੀ ਬੱਚੇ ਮਾਂ-ਬਾਪ ਦੀ ਹੱਡ-ਭੰਨਵੀਂ ਘਾਲਣਾ ਨਾਲ ਪੜ੍ਹ-ਲਿਖ ਕੇ ਕੁਝ ਬਣ ਜਾਂਦੇ ਹਨ ਤਾਂ ਮਾਂ-ਬਾਪ ਜਿਵੇਂ ਉਨ੍ਹਾਂ ਲਈ ਬੋਝ ਬਣ ਜਾਂਦੇ ਹਨ। ਭਾਰਤ ਵਿੱਚ ਬਿਰਧ ਆਸ਼ਰਮਾਂ ਦੀ ਗਿਣਤੀ ਵਧ ਰਹੀ ਹੈ। ਇੱਕ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ ਲਗਪਗ 400 ਬਿਰਧ ਆਸ਼ਰਮ ਹਨ। ਜਦੋਂਕਿ ਭਾਰਤ ਵਰਗੇ ਧਾਰਮਿਕ ਦੇਸ਼ ਵਿੱਚ ਤਾਂ ਇਹ ਹੋਣੇ ਹੀ ਨਹੀਂ ਸਨ ਚਾਹੀਦੇ। Image result for respect parentsਗੁਰਬਾਣੀ ਵਿੱਚ ਵੀ ਮਾਂ-ਬਾਪ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ।ਮਾਂ-ਬਾਪ ਦਾ ਦਿਲ ਜਿੱਤ ਲਓ, ਕਾਮਯਾਬ ਹੋ ਜਾਓਗੇ, ਨਹੀਂ ਤਾਂ ਸਾਰੀ ਦੁਨੀਆਂ ਜਿੱਤ ਕੇ ਵੀ ਹਾਰ ਜਾਓਗੇ। ਮਾਂ-ਬਾਪ ਬੱਚਿਆਂ ਨੂੰ ਸ਼ਹਿਜਾਦਿਆਂ ਦੀ ਤਰਾਂ ਪਾਲਦੇ ਹਨ, ਉਨ੍ਹਾਂ ਦੇ ਬੁਢਾਪੇ ਵਿਚ ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਨੂੰ ਬਾਦਸ਼ਾਹਾਂ ਦੀ ਤਰਾਂ ਰੱਖਦੇ ਹੋਏ ਉਨ੍ਹਾਂ ਦਾ ਸਤਿਕਾਰ ਕਰਨ।

error: Alert: Content is protected !!