ਇਨ੍ਹਾਂ 3 ਤਰੀਕਿਆਂ ਨਾਲ ਘਰ ਬੈਠੇ ਹੀ ਆਧਾਰ ਨਾਲ ਲਿੰਕ ਹੋ ਜਾਵੇਗਾ ਤੁਹਾਡਾ ਮੋਬਾਈਲ ਨੰਬਰ

ਮੋਬਾਈਲ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਲਾਜ਼ਮੀ ਹੋ ਚੁੱਕਾ ਹੈ। ਇਸ ਕੰਮ ਲਈ ਸਰਕਾਰ ਨੇ ਫਰਵਰੀ, 2018 ਤੱਕ ਦਾ ਸਮਾਂ ਦਿੱਤਾ ਹੈ। ਜੇਕਰ ਉਸ ਤੋਂ ਪਹਿਲਾਂ ਦੋਵਾਂ ਨੂੰ ਲਿੰਕ ਨਾ ਕੀਤਾ ਗਿਆ, ਤਾਂ ਨੰਬਰ ਬੰਦ ਹੋ ਸਕਦਾ ਹੈ। ਪਹਿਲਾਂ ਇਸ ਕੰਮ ਲਈ ਆਧਾਰ ਐਨਰੋਲਮੈਂਟ ਸੈਂਟਰ ਵਿੱਚ ਜਾਣਾ ਪੈਂਦਾ ਸੀ, ਲੇਕਿਨ ਹੁਣ ਨਹੀਂ। ਕੇਂਦਰ ਸਰਕਾਰ ਨੇ ਹੁਣ 3 ਅਜਿਹੇ ਤਰੀਕੇ ਦਿੱਤੇ ਹਨ, ਜਿਨ੍ਹਾਂ ਦੇ ਜ਼ਰੀਏ ਘਰ ਬੈਠੇ ਹੀ ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਕੀਤਾ ਜਾ ਸਕਦਾ ਹੈ।ਵਨ ਟਾਈਮ ਪਾਸਵਰਡ: ਜੇਕਰ ਤੁਹਾਡਾ ਇੱਕ ਮੋਬਾਈਲ ਨੰਬਰ ਆਧਾਰ ਦੇ ਨਾਲ ਪਹਿਲਾਂ ਹੀ ਰਜਿਸਟਰਡ ਹੈ ਅਤੇ ਤੁਸੀਂ ਦੂਜਾ ਮੋਬਾਇਲ ਨੰਬਰ ਰਜਿਸਟਰ ਕਰਨਾ ਚਾਹੁੰਦੇ ਹੋ, ਤਾਂ ਇਹ ਕੰਮ ਹੁਣ ਤੁਸੀਂ ਓ.ਟੀ.ਪੀ. ਦੇ ਜ਼ਰੀਏ ਘਰ ਬੈਠੇ ਹੀ ਕਰ ਸਕਦੇ ਹੋ। ਮੋਬਾਈਲ ਕੰਪਨੀਆਂ ਆਪਣੀ ਵੈੱਬਸਾਈਟ ਅਤੇ ਵਿਸ਼ੇਸ਼ ਐੱਪ ਦੇ ਜ਼ਰੀਏ ਇਹ ਸਹੂਲਤ ਦੇਣਗੀਆਂ। ਇਸ ਉੱਤੇ ਰਜਿਸਟਰੇਸ਼ਨ ਦੇ ਬਾਅਦ ਤੁਹਾਡੇ ਨੰਬਰ ‘ਤੇ ਓ.ਟੀ.ਪੀ. ਆਵੇਗਾ। ਓ.ਟੀ.ਪੀ. ਐਂਟਰ ਕਰਨ ਦੇ ਬਾਅਦ ਤੁਹਾਡਾ ਨੰਬਰ ਆਧਾਰ ਨਾਲ ਲਿੰਕ ਹੋ ਜਾਵੇਗਾ।ਆਈ.ਵੀ.ਆਰ.ਐੱਸ. ਵੈਰੀਫਿਕੇਸ਼ਨ: ਵਨ ਟਾਈਮ ਪਾਸਵਰਡ ਦੇ ਇਲਾਵਾ ਗਾਹਕ ਚਾਹੁਣ ਤਾਂ ਇੰਟਰੈਕਟਿਵ ਵਾਇਸ ਰਿਸ‍ਪਾਂਨ‍ਸ ਸਿਸ‍ਟਮ (ਆਈ.ਵੀ.ਆਰ.ਐੱਸ.) ਦੀ ਮਦਦ ਨਾਲ ਵੀ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਕਰਵਾ ਸਕਦੇ ਹਨ। ਇਸ ਦੇ ਲਈ ਵੀ ਉਨ੍ਹਾਂ ਨੂੰ ਟੈਲੀਕਾਮ ਕੰਪਨੀ ਦੀ ਵੈੱਬਸਾਈਟ ਜਾਂ ਵਿਸ਼ੇਸ਼ ਐੱਪ ਉੱਤੇ ਆਪਣੇ ਆਪ ਰਜਿਸਟਰ ਕਰਨਾ ਹੋਵੇਗਾ। ਇਸ ਦੇ ਬਾਅਦ ਆਈ.ਵੀ.ਆਰ.ਐੱਸ. ਕਾਲ ਰਾਹੀਂ ਸਾਰੀ ਜਾਣਕਾਰੀ ਵੈਰੀਫਾਈ ਕਰਨ ਦੇ ਬਾਅਦ ਆਧਾਰ ਨੂੰ ਮੋਬਾਈਲ ਨੰਬਰ ਨਾਲ ਲਿੰਕ ਕਰ ਦਿੱਤਾ ਜਾਵੇਗਾ।ਘਰ ਆਵੇਗਾ ਏਜੰਟ: ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਕਰਨ ਲਈ ਸਰਕਾਰ ਤੀਜਾ ਵਿਕਲਪ ਘਰ ਉੱਤੇ ਏਜੰਟ ਬੁਲਾਉਣ ਦਾ ਦੇ ਰਹੀ ਹੈ। ਇਸ ਦੇ ਤਹਿਤ ਕੰਪਨੀ ਦੀ ਵੈੱਬਸਾਈਟ ਜਾਂ ਐੱਪ ਉੱਤੇ ਗਾਹਕ ਨੂੰ ਆਵੇਦਨ ਕਰਨਾ ਹੋਵੇਗਾ ਅਤੇ ਏਜੰਟ ਘਰ ਆ ਕੇ ਆਧਾਰ ਨੂੰ ਮੋਬਾਈਲ ਨਾਲ ਲਿੰਕ ਕਰਨ ਦੀ ਪ੍ਰਕਿਰਿਆ ਪੂਰੀ ਕਰੇਗਾ। ਹਾਲਾਂਕਿ ਇਹ ਸਹੂਲਤ ਸਿਰਫ ਬਜ਼ੁਰਗਾਂ ਅਤੇ ਬੀਮਾਰ ਲੋਕਾਂ ਲਈ ਹੀ ਹੋਵੇਗੀ।