You dont have javascript enabled! Please download Google Chrome!

ਆਹ ਪਖੰਡੀ ਕੌਣ ਨੇ .. ਅਖੇ ਮੁਸਲਮਾਨ ਵਿੱਚ ਸਿੱਖ ਦੀ ਰੂਹ ਆ ਗੲੀ .. ਹੱਦ ਕਰੀ ਜਾਂਦੇ ..

ਦੁਨੀਆਂ ਭਰ ਵਿਚ ਕਈ ਲੋਕ ਵਿਸ਼ਵਾਸ ਕਰਦੇ ਹਨ ਕਿ ਸਾਡੇ ਅੰਦਰ ਆਤਮਾ ਹੁੰਦੀ ਹੈ ਜੋ ਸਾਡੇ ਮਰਨ ਤੋਂ ਬਾਅਦ ਜੀਉਂਦੀ ਰਹਿੰਦੀ ਹੈ। ਅਸੀਂ ਜੀਵਨ ਦੇ ਸਾਹ ਦੀ ਤੁਲਨਾ ਬਿਜਲੀ ਨਾਲ ਕਰ ਸਕਦੇ ਹਾਂ। ਮਿਸਾਲ ਲਈ, ਰੇਡੀਓ ਨੂੰ ਚਲਾਉਣ ਲਈ ਬਿਜਲੀ ਦੀ ਜ਼ਰੂਰਤ ਹੁੰਦੀ ਹੈ। ਜਦੋਂ ਤੁਸੀਂ ਰੇਡੀਓ ਦਾ ਪਲੱਗ ਲਾਉਂਦੇ ਹੋ, ਤਾਂ ਬਿਜਲੀ ਉਸ ਨੂੰ ਚਾਲੂ ਕਰ ਦਿੰਦੀ ਹੈ ਮਾਨੋ ਰੇਡੀਓ ਵਿਚ ਜਾਨ ਪੈ ਜਾਂਦੀ ਹੈ। ਬਿਜਲੀ ਤੋਂ ਬਗੈਰ ਰੇਡੀਓ ਚੱਲ ਨਹੀਂ ਸਕਦਾ। ਇਸੇ ਤਰ੍ਹਾਂ, ਜੀਵਨ ਦੇ ਸਾਹ ਨਾਲ ਸਰੀਰ ਵਿਚ ਜਾਨ ਪੈਂਦੀ ਹੈ। ਪਰ ਬਿਜਲੀ ਵਾਂਗ ਜੀਵਨ ਦੇ ਸਾਹ ਵਿਚ ਦੇਖਣ, ਸੁਣਨ ਜਾਂ ਸੋਚਣ ਦੀ ਯੋਗਤਾ ਨਹੀਂ ਹੁੰਦੀ।ਗੁਰਬਾਣੀ ਵਿਚ ਸਰੀਰ, ਮਨ ਅਤੇ ਆਤਮਾ ਬਾਰੇ ਜੋ ਕਥਨ ਹਨ ਉਹਨਾਂ ਦੇ ਰਹੱਸ (mystery) ਨੂੰ ਬਿਆਨ ਕਰਨਾ ਬਹੁਤ ਔਖਾ ਹੈ। ਗੁਰਬਾਣੀ ਧੁਰ ਕੀ ਬਾਣੀ ਹੈ ਅਤੇ ਸਦੀਵੀ ਰਹੱਸਆਤਮਕ (mystical) ਸਚਾਈ ਦਾ ਪਰਗਟਾਵਾ ਕਰਦੀ ਹੈ। ਰਹੱਸਮਈ ਹਕੀਕਤ ਸਾਧਾਰਣ ਮੱਨੁਖੀ ਸਮਝ ਤੋਂ ਪਰੇ ਹੁੰਦੀ ਹੈ। ਗੁਰਮਤਿ ਦਾ ਅਧਿਆਤਮਕ ਗਿਆਨ ਵਿਵੇਕ ਤੇ ਆਧਾਰਤ ਹੈ ਪਰਮਾਣ, ਗਣਿਤ ਜਾਂ ਤਰਕ ਤੇ ਨਹੀਂ।Image result for Soul ਇਸ ਦਾ ਸਬੰਧ ਮਨ ਨਾਲ ਹੈ ਬੁੱਧੀ ਨਾਲ ਨਹੀਂ, ਇਹ ਤੇ ਮਨ ਸਾਧਣ ਦੀ ਵਿਧੀ ਹੈ। ਇਹ ਉਸ ਅਦਿਖ ਵਾਸਤਵਿਕਤਾ ਦਾ ਗਿਆਨ ਹੈ ਜਿਸ ਦਾ ਮਨੁੱਖੀ ਬੁੱਧੀ ਨਾਲ ਕੋਈ ਸਰੋਕਾਰ ਨਹੀਂ। ਬੁੱਧੀ ਵਿਚ ਗੁਰਮਤਿ ਦੇ ਉਪਦੇਸ਼ ਨੂੰ ਸਮਝਣ ਦੀ ਅਤੇ ਭਾਸ਼ਾ ਵਿਚ, ਚਾਹੇ ਉਹ ਸਾਧ ਭਾਸ਼ਾ ਹੀ ਕਿਊਂ ਨਾ ਹੋਵੇ, ਉਸ ਦੇ ਰਹੱਸ (mystery) ਨੂੰ ਬਿਆਨ ਕਰਨ ਦੀ ਯੋਗਤਾ ਨਹੀਂ ਹੈ। ਮਨੁੱਖੀ ਦਿਮਾਗ਼ ਪਰਚਲਤ ਸੋਚ ਸ਼ਰੇਣੀਆਂ ਤੋਂ ਬਾਹਰ ਸੋਚਣ ਦੀ ਤੌਫੀਕ ਨਹੀਂ ਰਖਦਾ। ਗੁਰਬਾਣੀ ਕਥਨਾਂ ਦੇ ਅਰਥਾਂ ਜਾਂ ਭਾਵ ਅਰਥਾਂ ਨੂੰ ਸਮਝ ਕੇ ਵੀ ਗੁਰਮਤਿ ਬਾਰੇ ਅਗਿਆਨਤਾ ਅਤੇ ਭਰਮ ਪੂਰੀ ਤਰ੍ਹਾਂ ਦੂਰ ਨਹੀਂ ਹੁੰਦੇ ਕਿਊਂਕੇ ਗੁਰਮਤਿ ਦੇ ਅਧਿਆਤਮਕ ਗਿਆਨ ਨੂੰ ਸਮਝਣ ਲਈ ਗੁਰਮਤਿ ਜੀਵਨ ਧਾਰਨਾ ਪੈਂਦਾ ਹੈ। ਗੁਰਬਾਣੀ ਦਾ ਫੁਰਮਾਨ ਹੈ: “ਗਿਆਨੁ ਪ੍ਰਚੰਡੁ ਬਲਿਆ ਘਟਿ ਚਾਨਣੁ ਘਰ ਮੰਦਰ ਸੋਹਾਇਆ॥ Image result for Soulਤਨੁ ਮਨੁ ਅਰਪਿ ਸੀਗਾਰ ਬਣਾਏ ਹਰਿ ਪ੍ਰਭ ਸਾਚੇ ਭਾਇਆ॥” (ਪੰ: ੭੭੪)। “ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ॥ ਗਿਆਨ ਮਹਾ ਰਸੁ ਭੋਗਵੈ ਬਾਹੁੜਿ ਭੂਖ ਨ ਹੋਇ॥” (ਪੰ: ੨੧)। “ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ॥ ਜਿਨ ਕਉ ਮਨ ਕੀ ਪਰਤੀਤ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ” (ਪੰ: ੬੪੭) ਗੁਰਮਤਿ ਗਿਆਨ ਦੇ ਪਰਕਾਸ਼ ਲਈ ਗੁਰਮਤਿ ਅਨੁਸਾਰੀ ਜੀਵਨ ਢੰਗ ਦਾ ਹੋਣਾ ਅੱਵਸ਼ਕ ਹੈ। ਗੁਰਮਤਿ ਦੀ ਬੌਧਕ ਵਿਆਖਿਆ ਮਾਇਆ ਦੇ ਪਰਭਾਵ ਅਧੀਨ ਹੀ ਕੀਤੀ ਜਾ ਸਕਦੀ ਹੈ, ਜਿਸ ਦੇ ਅਪੂਰਨ, ਅਸ਼ੁਧ ਅਤੇ ਭੁਲੇਖਾ ਪਾਊ ਰਹਿਣ ਦੀ ਸੰਭਾਵਨਾ ਬਣੀ ਰਹਿੰਦੀ ਹੈ।Image result for Soul ਪਰ ਐਸੀ ਵਿਆਖਿਆ ਦਾ ਇਕ ਸੰਭਾਵੀ ਲਾਭ ਜ਼ਰੂਰ ਹੈ। ਇਹ ਸ਼ਰਧਾਲੂਆਂ ਨੂੰ ਵਿਸ਼ੇ ਵਿਕਾਰਾਂ ਦੇ ਪਰਭਾਵ ਦਾ ਇਹਸਾਸ ਦੁਆਉਂਦੀ ਹੈ, ਅਤੇ ਵਿਕਾਰਾਂ ਪਰ ਕਾਬੂ ਪਾਉਣ ਲਈ ਗੁਰੂ ਅੱਗੇ ਬੇਨਤੀ ਕਰਨ ਲਈ ਉਤਸ਼ਾਹਤ ਕਰਦੀ ਹੈ ਤਾਂ ਜੋ ਉਹ ਸੱਚੇ ਦਿਲੋਂ ਪਰਭੂ ਅੱਗੇ ਅਰਦਾਸ ਕਰਨ ਦਾ ਜਤਨ ਕਰ ਸਕਣ…

error: Alert: Content is protected !!