ਆਹ ਦੇਖੋ ਸਕੂਲ ਚ ਸਿੱਖ ਬੱਚਿਆਂ ਨੂੰ ਸ੍ਰੀ ਸਾਹਿਬ ਸਣੇ ਸਕੂਲਾ ਵਿਚ ਵੜਨ ਨਹੀ ਦੇ ਰਹੇ ..

ਪੰਜਾਬ ਵੱਸਦੇ ਬਹੁਤੇ ਸਿੱਖ ਇਸ ਗੱਲੋਂ ਬੜਾ ਮਾਣ ਕਰਦੇ ਕਿ ਸਾਡੇ ਬੱਚੇ ਵੱਡੇ ਵੱਡੇ ਅੰਗਰੇਜ਼ੀ ਮੀਡੀਅਮ ਸਕੂਲਾਂ ਵਿਚ ਪੜਾਈ ਕਰਦੇ ਆ। ਚਲੋ ਠੀਕ ਹੈ ਕਿ ਬੱਚਿਆਂ ਨੂੰ ਉੱਚੀ ਸਿੱਖਿਆ ਦੇਣਾ ਸਭ ਦਾ ਫਰਜ਼ ਵੀ ਹੈ ਅਤੇ ਸਭ ਦੀ ਲੋੜ ਵੀ ਹੈ। ਪਰ ਪੰਜਾਬ ਵਿਚ ਕੁਝ ਅਜਿਹੇ ਸਕੂਲ ਵੀ ਹਨ ਜਿਥੇ ਸਿੱਖ ਬੱਚਿਆਂ ਨੂੰ ਸ੍ਰੀ ਸਾਹਿਬ ਸਣੇ ਸਕੂਲਾਂ ਵਿਚ ਵੜਨ ਨਹੀਂ ਦਿੱਤਾ ਜਾਂਦਾ। ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ ਜੋ ਹੇਠਾਂ ਵੀਡੀਓ ਵਿਚ ਦਿਖਾਈ ਗਈ ਹੈ।
ਜਿਥੇ ਬਾਹਰਲੇ ਮੁਕਲਾਂ ਵਿਚ ਸਿੱਖਾਂ ਨੂੰ ਸ੍ਰੀ ਸਾਹਿਬ ਪਹਿਨਣ ਦੀ ਇਜ਼ਾਜਤ ਹੈ ਓਥੇ ਇਸ ਆਜ਼ਾਦ ਕਹਾਉਂਦੇ ਮੁਲਕ ਵਿਚ ਸਿੱਖ ਬੱਚਿਆਂ ਦੀਆਂ ਸਕੂਲਾਂ ਵਿਚ ਕਿਰਪਾਨਾਂ ਲ੍ਹਿਆਂ ਜਾ ਰਹੀਆਂ ਹਨ। ਹੁਣ ਉਹ ਸਿੱਖ ਜਿਹੜੇ ਕਹਿੰਦੇ ਇਹ ਮੁਲਕ ਸਾਡਾ ਮੁਲਕ ਹੈ,ਉਹ ਦੱਸਣ ਕਿ ਉਹ ਆਜ਼ਾਦ ਹਨ ਜਾਂ ਗੁਲਾਮ?? ਜੇ ਆਪਣੀ ਧਰਤੀ ਤੇ ਸਿੱਖ ਆਪਣੇ ਧਰਮ ਦੀ ਰਹਿਤ ਨਹੀਂ ਰੱਖ ਸਕਦਾ ਤਾਂ ਫਿਰ ਹੋਰ ਕਿਥੇ ਉਮੀਦ ਲਗਾਈ ਜਾ ਸਕਦੀ ਹੈ ?? ਸਿੱਖ ਕਿਰਪਾਨ ਸਿੱਖ ਦਾ ਅਨਿੱਖੜਵਾਂ ਅੰਗ ਹੈ। ਉਹ ਪੰਜ ਕਕਾਰਾਂ ਵਿਚੋਂ ਇੱਕ ਹੈ।
ਇਹ ਸਵੈ-ਅਭਿਆਨ, ਨਿਡਰਤਾ, ਆਜ਼ਾਦੀ ਅਤੇ ਸ਼ਕਤੀ ਦਾ ਪ੍ਰਤੀਕ ਹੈ। ਕ੍ਰਿਪਾਨ ਦਾ ਅਰਥ: ਕ੍ਰਿਪਾ+ਆਨ, ਅਰਥਾਤ ਮਿਹਰ ਅਤੇ ਇੱਜ਼ਤ ਭਾਵ ਕ੍ਰਿਪਾ ਕਰਨ ਵਾਲੀ।ਇਸ ਮੁਲਕ ਨੂੰ ਆਜ਼ਾਦ ਕਰਾਉਣ ਲਈ ਸਿੱਖ ਕੌਮ ਨੇ 93% ਕੁਰਬਾਨੀਆਂ ਕੀਤੀਆਂ ਤੇ ਹੁਣ ਹੀ ਮੁਲਕ ਸਿੱਖ ਪਹਿਚਾਣ ਦਾ ਦੁਸ਼ਮਣਾਂ ਬਣਿਆ ਬੈਠਾ।
ਸਕੂਲਾਂ ਵਿਚ ਬੱਚਿਆਂ ਨੂੰ ਕਿਰਪਾਨ ਲਾਹੁਣ ਦੇ ਹੁਕਮ ਹੋ ਰਹੇ ਤਾਂ ਫਿਰ ਇਸ ਮੁਲਕ ਖੁਣੋਂ ਕਿਸਦਾ ਗੱਡਾ ਖੜਾ ?? ਜੇ ਸਾਡੀ ਵੱਖਰੀ ਪਹਿਚਾਣ ਤੋਂ ਇਹ ਮੁਨਕਰ ਹਨ ਤਾਂ ਫਿਰ ਇਹਨਾਂ ਨਾਲ ਹੇਜ ਕਾਹਦਾ ?? ਸਿੱਖ ਪਰਿਵਾਰਾਂ ਨੂੰ ਵੀ ਸੋਚਣਾ ਚਾਹੀਦਾ ਕੇ ਬੱਚੇ ਪੜਾਓ ਪਰ ਸਿੱਖ ਸਿਧਾਂਤਾਂ ਨਾਲ ਸਮਝੌਤੇ ਕਰਕੇ ਬੱਚਿਆਂ ਨੂੰ ਨਾ ਪੜਾਇਓ।