You dont have javascript enabled! Please download Google Chrome!

ਆਹ ਦੇਖੋ ਪੰਜਾਬੀਆਂ ਨੇ ਵਿਆਹ ਤੇ ਕਿਵੇਂ ਕੀਤੀ ਦੁਨੀਆ ਦੀ ਅਨੋਖੀ ਮਿਲਣੀ ..

ਕੈਨੇਡਾ ‘ਚ ਪੱਕੇ ਹੋਣ ਲਈ ਪੰਜਾਬੀਆਂ ਲਈ ਸਭ ਤੋਂ ਸੌਖਾ ਰਸਤਾ, ਉੱਥੋਂ ਦੀ ਕੁੜੀ ਨਾਲ ਵਿਆਹ ਕਰਵਾ ਕੇ ਪਰਮਾਨੈਂਟ ਰੈਜੀਡੈਂਸੀ ਲੈਣਾ ਹੀ ਹੁੰਦਾ ਹੈ ਪਰ ਹੁਣ ਕੈਨੇਡਾ ਨੇ ਅਜਿਹੇ ਵਿਆਹਾਂ ‘ਤੇ ਨੱਥ ਪਾਉਣ ਲਈ ਜ਼ੀਰੋ ਟਾਲਰੇਂਸ ਫਾਰ ਬਾਰਬੇਰਿਕ ਕਲਚਰਲ ਪ੍ਰੈਕਟਿਸਜ਼ ਐਕਟ ਲਾਗੂ ਕਰ ਦਿੱਤਾ ਹੈ। ਇਸ ਨਵੇਂ ਐਕਟ ਅਧੀਨ ਪ੍ਰਮੁੱਖ ਤੌਰ ‘ਤੇ ਔਰਤਾਂ ਤੇ ਲੜਕੀਆਂ ਦੇ ਹੱਕਾਂ ਦੀ ਰਾਖੀ ਕੀਤੀ ਜਾਣੀ ਹੈ।Image result for punjabi marriage
ਹੁਣ ਤੋਂ ਕੈਨੇਡਾ ‘ਚ ਕਾਨੂੰਨੀ ਤੌਰ ‘ਤੇ ਇਕ ਸਮੇਂ ਇਕ ਵਿਆਹ ਹੀ ਜਾਇਜ਼ ਮੰਨਿਆ ਜਾਣਾ ਹੈ ਤੇ ਇਕ ਤੋਂ ਜ਼ਿਆਦਾ ਪਤਨੀਆਂ/ਪਤੀ ਰੱਖਣ ਵਾਲੇ ਵਿਅਕਤੀਆਂ ਨੂੰ ਇਮੀਗ੍ਰੇਸ਼ਨ ਐਂਡ ਰੀਫਿਊਜੀ ਪ੍ਰੋਟੈਕਸ਼ਨ ਐਕਟ (ਇਰਪਾ) ਤਹਿਤ ਕੈਨੇਡਾ ‘ਚੋਂ ਕੱਢਣ ਦੀ ਵਿਵਸਥਾ ਕੀਤੀ ਗਈ ਹੈ। ਵਿਦੇਸ਼ਾਂ ਤੋਂ ਆਏ ਲੋਕ ਕੈਨੇਡਾ ‘ਚ ਜ਼ਬਰਦਸਤੀ ਆਪਣੇ ਬੱਚਿਆਂ ਦਾ ਵਿਆਹ ਵੀ ਨਹੀਂ ਕਰ ਸਕਣਗੇ। ਵਿਆਹ ਦੀ ਉਮਰ ਘੱਟ ਤੋਂ ਘੱਟ ਉਮਰ 16 ਸਾਲ ਰੱਖੀ ਗਈ ਹੈ।Image result for punjabi marriage
ਇਮੀਗ੍ਰੇਸ਼ਨ ਮੰਤਰੀ ਕ੍ਰਿਸ ਅਲਗਜ਼ੈਂਡਰ ਨੇ ਆਖਿਆ ਵਿਦੇਸ਼ੀ ਸੱਭਿਆਚਾਰ ਦੇ ਨਾਂਅ ‘ਤੇ ਵਹਿਸ਼ੀਪੁਣਾ ਕਰਨ ਦੀ ਕੈਨੇਡੀਅਨ ਸਮਾਜ ‘ਚ ਕੋਈ ਥਾਂ ਨਹੀਂ। ਘਰੇਲੂ ਹਿੰਸਾ ਦੇ ਮਾਮਲਿਆਂ ‘ਚ ਕਾਤਲਾਂ ਲਈ ਅਦਾਲਤ ਵਿਚ ਆਪਣਾ ਬਚਾਅ ਕਰਨਾ ਵੀ ਨਵੇਂ ਕਾਨੂੰਨ ‘ਚ ਔਖਾ ਕਰ ਦਿੱਤਾ ਗਿਆ ਹੈ। ਵਿਦੇਸ਼ਾਂ ‘ਚ ਜ਼ਬਰੀ ਵਿਆਹਾਂ ਦਾ ਸ਼ਿਕਾਰ ਹੁੰਦੇ ਕੈਨੇਡੀਅਨਾਂ ਦੀ ਮਦਦ ਲਈ ਕੈਨੇਡਾ ਸਰਕਾਰ ਨੇ ਅੰਬੈਸੀਆਂ ‘ਚ 24 ਘੰਟੇ ਕਾਲ ਸਰਵਿਸਜ਼ ਦੇਣ ਦੀ ਵਿਵਸਥਾ ਕੀਤੀ ਹੋਈ ਹੈ।Image result for punjabi marriage
……ਵਿਆਹ ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ ਹੈ| ਕੈਨੇਡਾ ਦੀ ਸੰਘੀ ਸਰਕਾਰ ਨੇ ਸਪਾਂਸਰਸ਼ਿਪ ਰਾਹੀਂ ਮੰਗਵਾਏ ਗਏ ਪਤੀ-ਪਤਨੀ ਦੇ ਦੋ ਸਾਲਾਂ ਤੱਕ ਇਕੱਠੇ ਰਹਿਣ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ| ਇਸ ਨਵੇਂ ਐਲਾਨ ਮੁਤਾਬਕ ਹੁਣ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ. ਆਰ.) ਹਾਸਲ ਕਰਨ ਲਈ ਪਤੀ-ਪਤਨੀ ਨੂੰ ਦੋ ਸਾਲਾਂ ਤੱਕ ਉਸ ਰਿਸ਼ਤੇ ਵਿਚ ਬਣੇ ਰਹਿਣ ਦੀ ਸ਼ਰਤ ਨੂੰ ਪੂਰਾ ਨਹੀਂ ਕਰਨਾ ਪਵੇਗਾ| ਇਸ ਦਾ ਮਕਸਦ ਅਜਿਹੇ ਰਿਸ਼ਤਿਆਂ ਵਿਚ ਹਿੰਸਾ ਅਤੇ ਲੜਾਈ-ਝਗੜੇ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਬਚਾਉਣਾ ਹੈ ਤਾਂ ਜੋ ਪੀ. ਆਰ. ਦੇ ਲਾਲਚ ਵਿਚ ਉਹ ਇਸ ਰਿਸ਼ਤੇ ਨੂੰ ਨਿਭਾਉਣ ਲਈ ਮਜ਼ਬੂਰ ਨਾ ਹੋਣ|
ਇਹ ਨਵਾਂ ਐਲਾਨ ਸਪਾਂਸਰ ਕੀਤੇ ਗਏ ਨਵੇਂ ਪਤੀ-ਪਤਨੀ ਜਾਂ ਫਿਰ ਉਨ੍ਹਾਂ ਪੁਰਾਣੇ ਲੋਕਾਂ ਲਈ ਲਾਗੂ ਹੋਵੇਗਾ,Image result for punjabi marriage ਜਿਨ੍ਹਾਂ ਨੂੰ ਇਸ ਦੀ ਲੋੜ ਹੈ| ਅਕਤੂਬਰ, 2012 ਵਿਚ ਪਿਛਲੀ ਕੰਜ਼ਰਵੇਟਿਵ ਸਰਕਾਰ ਨੇ ਫਰਜ਼ੀ ਵਿਆਹ ਕਰਵਾ ਕੇ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਇਸ ਸ਼ਰਤ ਨੂੰ ਲਾਗੂ ਕੀਤਾ ਸੀ| ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਇਹ ਸਹੀ ਹੈ ਕਿ ਕੁਝ ਲੋਕ ਕੈਨੇਡਾ ਵਿੱਚ ਪੱਕੇ ਹੋਣ ਲਈ ਫਰਜ਼ੀ ਵਿਆਹਾਂ ਦਾ ਸਹਾਰਾ ਲੈਂਦੇ ਹਨ ਪਰ ਜ਼ਿਆਦਾਤਰ ਰਿਸ਼ਤੇ ਅਸਲੀ ਹੁੰਦੇ ਹਨ ਅਤੇ ਬਾਕੀਆਂ ਕਰਕੇ ਉਨ੍ਹਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ| ਇਹ ਲੋਕ ਪੀ. ਆਰ. ਖੁੱਸ ਜਾਣ ਦੇ ਡਰ ਕਾਰਨ ਦੋ ਸਾਲਾਂ ਤੱਕ ਲੜਾਈ-ਝਗੜਿਆਂ ਅਤੇ ਹਿੰਸਾ ਕਾਰਨ ਇਕੱਠੇ ਰਹਿੰਦੇ ਹਨ| ਜਦੋਂ ਕਿ ਅਜਿਹਾ ਕੀਤੇ ਜਾਣ ਦੀ ਲੋੜ ਨਹੀਂ ਹੈ|Image result for punjabi marriage
ਇੱਥੇ ਦੱਸ ਦੇਈਏ ਕਿ ਵੱਡੀ ਗਿਣਤੀ ਵਿਚ ਪੰਜਾਬੀ ਕੈਨੇਡਾ ਜਾਣ ਲਈ ਵਿਆਹਾਂ ਦਾ ਸਹਾਰਾ ਲੈਂਦੇ ਹਨ| ਅਜਿਹੇ ਕਈ ਮਾਮਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਧਰੋਂ ਵਿਆਹ ਕਰਵਾ ਕੇ ਕੈਨੇਡਾ ਗਈਆਂ ਕੁੜੀਆਂ ਨੂੰ ਸਹੁਰਿਆਂ ਅਤੇ ਪਤੀ ਦੀ ਕੁੱਟ-ਮਾਰ ਦਾ ਸ਼ਿਕਾਰ ਤੱਕ ਹੋਣਾ ਪਿਆ ਪਰ ਪੀ. ਆਰ. ਖੁੱਸ ਜਾਣ ਦੇ ਡਰ ਕਰਕੇ ਉਹ ਕੁਝ ਨਹੀਂ ਕਰ ਸਕੀਆਂ|

error: Alert: Content is protected !!