You dont have javascript enabled! Please download Google Chrome!

ਆਹ ਜਵਾਕ ਸਕੂਲ ਪੜ੍ਹਣ ਜਾਂਦੇ ਜਾਂ ਸਿਗਰਟ ਪੀਣ .. ਪਤਾ ਕਰੋ ਕੌਣ ਨੇ ਸ਼ੇਅਰ ਕਰੋ

ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਹੈ .. ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਕੁਲ਼ ਦੇ ਬੱਚੇ ਸਿਗਰਟਾਂ ਪੀ ਰਹੇ ਹਨ .. ਬੇਨਤੀ ਹੈ ਸਾਰੇ ਸ਼ੇਅਰ ਕਰੋ ਤਾਂ ਕਿ ਪਤਾ ਲੱਗੇ ਕਿਸ ਸਕੂਲ ਦੇ ਬੱਚੇ ਨੇ ..ਸਰਵੇਖਣ ਦੇ ਮੁਤਾਬਕ ਸਿਗਰਟ ਛੱਡਣ ਵਾਲਿਆਂ ਵਿੱਚੋਂ ਤਕਰੀਬਨ 90 ਫੀ ਸਦੀ ਲੋਕ ਫਿਰ ਤੋਂ ਇਸ ਆਦਤ ਨੂੰ ਅਪਣਾ ਲੈਂਦੇ ਹਨ। ਕੀ ਤੁਸੀਂ ਸਿਗਰਟ ਛੱਡਣ ਦੀ ਕੋਸ਼ਿਸ਼ ਕਰ ਰਹੇ ਹੋ? ਤੁਸੀਂ ਤਦ ਹੀ ਜਿੱਤ ਸਕੋਗੇ ਜੇ ਤੁਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਰਹੋ।  
ਤਮਾਖੂ ਦੀ ਤਾਂਘ: ਇਹ ਤਾਂਘ ਸਿਗਰਟਾਂ ਵਿਚਲੀ ਨਸ਼ੀਲੀ ਵਸਤੂ ਕਾਰਨ ਪੈਦਾ ਹੁੰਦੀ ਹੈ ਜਿਸ ਨੂੰ ਨਿਕੋਟੀਨ ਕਿਹਾ ਜਾਂਦਾ ਹੈ। ਨਿਕੋਟੀਨ ਦਾ ਅਸਰ ਸਿਗਰਟ ਛੱਡਣ ਤੋਂ ਬਾਅਦ ਤਿੰਨ ਦਿਨਾਂ ਦੇ ਅੰਦਰ ਸਭ ਤੋਂ ਜ਼ੋਰਦਾਰ ਹੁੰਦਾ ਹੈ ਅਤੇ ਦੋ ਕੁ ਹਫ਼ਤਿਆਂ ਤੋਂ ਬਾਅਦ ਘੱਟ ਜਾਂਦਾ ਹੈ। ਪਹਿਲਾਂ ਸਿਗਰਟ ਪੀਣ ਵਾਲੇ ਇਕ ਆਦਮੀ ਨੇ ਕਿਹਾ ਕਿ ਇਸ ਸਮੇਂ ਦੌਰਾਨ “ਇਹ ਇੱਛਾ ਸਮੁੰਦਰ ਦੀਆਂ ਲਹਿਰਾਂ ਵਾਂਗ ਹੁੰਦੀ ਹੈ, ਪਰ ਲਗਾਤਾਰ ਨਹੀਂ ਰਹਿੰਦੀ।” ਇੱਥੋਂ ਤਕ ਕਿ ਕਈ ਸਾਲ ਬਾਅਦ ਵੀ ਅਚਾਨਕ ਤੁਹਾਡਾ ਦਿਲ ਕਰ ਸਕਦਾ ਹੈ ਕਿ ‘ਇਕ ਸੂਟਾ ਲਾ ਹੀ ਲਵਾਂ।’ ਜੇ ਇਸ ਤਰ੍ਹਾਂ ਹੋਵੇ, ਤਾਂ ਜਲਦੀ ਹਾਰ ਨਾ ਮੰਨੋ। ਪੰਜ-ਦਸ ਮਿੰਟ ਉਡੀਕ ਕਰੋ ਅਤੇ ਤੁਹਾਡੀ ਚਾਹਤ ਚਲੀ ਜਾਣੀ ਚਾਹੀਦੀ ਹੈ।Image result for child school cigrate
ਨਸ਼ਾ ਛੱਡਣ ਦੇ ਲੱਛਣ: ਪਹਿਲਾਂ-ਪਹਿਲਾਂ ਕੁਝ ਲੋਕਾਂ ਨੂੰ ਜਾਗਦੇ ਰਹਿਣ ਜਾਂ ਕੰਮ ਵਿਚ ਮਨ ਲਗਾਉਣ ਵਿਚ ਮੁਸ਼ਕਲ ਆਉਂਦੀ ਹੈ ਅਤੇ ਹੋ ਸਕਦਾ ਕਿ ਉਨ੍ਹਾਂ ਦਾ ਭਾਰ ਵੀ ਵੱਧ ਜਾਵੇ। ਉਨ੍ਹਾਂ ਨੂੰ ਦਰਦ ਤੇ ਖਾਰਸ਼ ਹੋ ਸਕਦੀ ਹੈ ਅਤੇ ਪਸੀਨਾ ਤੇ ਖਾਂਸੀ ਆਉਣ ਲੱਗ ਸਕਦੀ ਹੈ। ਹੋ ਸਕਦਾ ਹੈ ਕਿ ਉਨ੍ਹਾਂ ਦਾ ਮੂਡ ਬਦਲਦਾ ਰਹੇ ਜਿਸ ਕਰਕੇ ਉਹ ਬੇਸਬਰੀ, ਗੁੱਸਾ ਜਾਂ ਉਦਾਸੀ ਮਹਿਸੂਸ ਕਰਨ। ਪਰ ਜ਼ਿਆਦਾਤਰ ਲੱਛਣ ਚਾਰ ਤੋਂ ਛੇ ਹਫ਼ਤਿਆਂ ਵਿਚ ਘੱਟ ਜਾਂਦੇ ਹਨ।
ਇਸ ਮੁਸ਼ਕਲ ਸਮੇਂ ਦੌਰਾਨ ਕੁਝ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ। ਮਿਸਾਲ ਲਈ:
● ਜ਼ਿਆਦਾ ਸੌਂਵੋ ● ਜ਼ਿਆਦਾ ਪਾਣੀ ਜਾਂ ਜੂਸ ਪੀਓ। ਸਿਹਤ ਨੂੰ ਠੀਕ ਰੱਖਣ ਵਾਲਾ ਭੋਜਨ ਖਾਓ। Image result for cigarette● ਕਸਰਤ ਕਰੋ। ● ਲੰਬੇ ਸਾਹ ਖਿੱਚੋ ਅਤੇ ਸੋਚੋ ਕਿ ਤੁਹਾਡੇ ਫੇਫੜਿਆਂ ਵਿਚ ਕਿੰਨੀ ਸਾਫ਼ ਹਵਾ ਜਾ ਰਹੀ ਹੈ।
ਤਾਂਘ ਵਧਾਉਣ ਵਾਲੀਆਂ ਚੀਜ਼ਾਂ: ਅਜਿਹੇ ਕੰਮ ਜਾਂ ਜਜ਼ਬਾਤ ਹੁੰਦੇ ਹਨ ਜਿਨ੍ਹਾਂ ਕਰਕੇ ਤੁਹਾਡੇ ਅੰਦਰ ਸਿਗਰਟ ਪੀਣ ਦੀ ਤਾਂਘ ਪੈਦਾ ਹੋ ਸਕਦੀ ਹੈ। ਮਿਸਾਲ ਲਈ, ਸ਼ਾਇਦ ਤੁਹਾਨੂੰ ਚਾਹ-ਪਾਣੀ ਪੀਣ ਵੇਲੇ ਸਿਗਰਟ ਪੀਣ ਦੀ ਵੀ ਆਦਤ ਸੀ। ਇਸ ਲਈ, ਜੇ ਤੁਸੀਂ ਸਿਗਰਟ ਪੀਣੀ ਬੰਦ ਕਰਨੀ ਚਾਹੁੰਦੇ ਹੋ, ਤਾਂ ਚਾਹ-ਪਾਣੀ ਪੀਣ ਵਿਚ ਦੇਰ ਨਾ ਲਾਓ। ਸਮੇਂ ਦੇ ਬੀਤਣ ਨਾਲ ਤੁਸੀਂ ਸਹਿਜ ਨਾਲ ਚਾਹ-ਪਾਣੀ ਪੀਣ ਦਾ ਆਨੰਦ ਮਾਣ ਸਕੋਗੇ।
ਪਰ ਇਹ ਵੀ ਨਾ ਭੁੱਲੋ ਕਿ ਸਰੀਰ ਵਿੱਚੋਂ ਸਾਰੀ ਨਿਕੋਟੀਨ ਨਿਕਲਣ ਤੋਂ ਬਾਅਦ ਵੀ ਪੁਰਾਣੇ ਖ਼ਿਆਲ ਜਾਂ ਆਦਤਾਂ ਤੁਹਾਡੇ ਸਾਮ੍ਹਣੇ ਆ ਸਕਦੀਆਂ ਹਨ। Image result for cigaretteਇਕ ਆਦਮੀ ਨੇ ਕਿਹਾ: “ਮੈਨੂੰ ਸਿਗਰਟ ਛੱਡੀ ਨੂੰ ਉੱਨੀ ਸਾਲ ਹੋ ਗਏ, ਪਰ ਫਿਰ ਵੀ ਕੰਮ ’ਤੇ ਕਾਫ਼ੀ ਪੀਣ ਦੇ ਸਮੇਂ ਮੇਰਾ ਸਿਗਰਟ ਪੀਣ ਨੂੰ ਜੀ ਕਰਦਾ ਹੈ।” ਪਰ ਆਮ ਤੌਰ ਤੇ ਸਮੇਂ ਦੇ ਬੀਤਣ ਨਾਲ ਸਿਗਰਟ ਨਾਲ ਸੰਬੰਧਿਤ ਕੰਮ-ਕਾਰ ਤੁਹਾਡੇ ਉੱਤੇ ਘੱਟ ਅਸਰ ਪਾਉਣਗੇ ਅਤੇ ਅਖ਼ੀਰ ਵਿਚ ਉਨ੍ਹਾਂ ਦਾ ਅਸਰ ਖ਼ਤਮ ਹੋ ਜਾਵੇਗਾ।
ਸ਼ਰਾਬ ਦੀ ਗੱਲ ਅਲੱਗ ਹੈ। ਜਦੋਂ ਤੁਸੀਂ ਸਿਗਰਟ ਛੱਡਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਤਾਂ ਤੁਹਾਨੂੰ ਸ਼ਾਇਦ ਸ਼ਰਾਬ ਤੋਂ ਦੂਰ ਰਹਿਣਾ ਪਵੇ ਅਤੇ ਉਨ੍ਹਾਂ ਥਾਵਾਂ ’ਤੇ ਜਾਣਾ ਬੰਦ ਕਰਨਾ ਪਵੇ ਜਿੱਥੇ ਸ਼ਰਾਬ ਵਰਤਾਈ ਜਾਂਦੀ ਹੈ, ਕਿਉਂਕਿ ਜ਼ਿਆਦਾਤਰ ਲੋਕ ਉਦੋਂ ਦੁਬਾਰਾ ਸਿਗਰਟ ਪੀਣੀ ਸ਼ੁਰੂ ਕਰ ਦਿੰਦੇ ਹਨ ਜਦੋਂ ਉਨ੍ਹਾਂ ਨੇ ਸ਼ਰਾਬ ਪੀਤੀ ਹੁੰਦੀ ਹੈ। ਇੱਦਾਂ ਕਿਉਂ? ● ਥੋੜ੍ਹੀ ਜਿਹੀ ਸ਼ਰਾਬ ਵੀ ਨਿਕੋਟੀਨ ਦੇ ਨਸ਼ੇ ਨੂੰ ਵਧਾਉਂਦੀ ਹੈ। ●Image result for cigarette ਜਦੋਂ ਲੋਕ ਇਕੱਠੇ ਹੋ ਕੇ ਸ਼ਰਾਬ ਪੀਂਦੇ ਹਨ, ਤਾਂ ਉਹ ਅਕਸਰ ਸਿਗਰਟਾਂ ਵੀ ਪੀਂਦੇ ਹਨ।
● ਸ਼ਰਾਬ ਪੀਣ ਨਾਲ ਸਾਡੀ ਸੋਚਣ-ਸ਼ਕਤੀ ਘੱਟ ਜਾਂਦੀ ਹੈ ਅਤੇ ਗ਼ਲਤ ਕੰਮ ਕਰਨ ਦੀ ਸਾਡੀ ਹਿੰਮਤ ਵੀ ਵੱਧ ਸਕਦੀ ਹੈ। ਦੋਸਤ-ਮਿੱਤਰ: ਚੰਗੇ ਦੋਸਤ ਚੁਣੋ। ਮਿਸਾਲ ਲਈ, ਉਨ੍ਹਾਂ ਲੋਕਾਂ ਨਾਲ ਜ਼ਿਆਦਾ ਨਾ ਉੱਠੋ-ਬੈਠੋ ਜੋ ਸਿਗਰਟ ਪੀਂਦੇ ਹਨ ਜਾਂ ਤੁਹਾਡੇ ਉੱਤੇ ਸਿਗਰਟ ਪੀਣ ਲਈ ਜ਼ੋਰ ਪਾਉਂਦੇ ਹਨ। ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜੋ ਸਿਗਰਟ ਛੱਡਣ ਦੇ ਤੁਹਾਡੇ ਇਰਾਦੇ ਨੂੰ ਕਮਜ਼ੋਰ ਕਰਦੇ ਹਨ, ਜਾਂ ਤੁਹਾਡਾ ਮਜ਼ਾਕ ਉਡਾਉਂਦੇ ਹਨ।

error: Alert: Content is protected !!