You dont have javascript enabled! Please download Google Chrome!

ਆਹ ਚੱਕੋ ਸੁਰਜੀਤ ਗੱਗ ਦੀ ਕੁੱਟਮਾਰ ਦੀ Video ਦਾ Part -2 ਵੀ ਆ ਗਿਆ ..

ਭਟਕ ਗਏ ਨੇ ਭਾਂਵੇ ਗੱਬਰੂ,ਫੇਰ ਇਕ ਦਿਨ ਮੁੜ ਆਉਣਗੇ ..ਮੁਖ ਹੋਣੇ ਅਨੰਦਪੁਰ ਵਲ ਨੂੰ,ਚੜ੍ਹਦੀ ਕਲਾ ਦੇ ਗੀਤ ਗਾਉਣਗੇ….
ਬੀਤੇ ਦਿਨ ਵਿਵਾਦਿਤ ਲੇਖਣ ਸੁਰਜੀਤ ਗੱਗ ਦਾ ਕੁਟਾਪਾ ਕੀਤਾ ਗਿਆ ਸੀ ਜਿਸਦਾ ਕਾਰਨ ਸੀ ਉਸ ਵਲੋਂ ਸਿੱਖ ਗੁਰੂ ਸਾਹਿਬਾਨ ਅਤੇ ਸਿੱਖੀ ਖਿਲਾਫ ਪਾਈਆਂ ਪੋਸਟਾਂ ਅਤੇ ਲਿਖੀਆਂ ਕਵਿਤਾਵਾਂ। ਇਸ ਮਾਮਲੇ ਚ ਕੁਟਾਪਾ ਕਰਨ ਵਾਲੇ ਨੌਜਵਾਨਾਂ ਵਿਚ ਯਾਦਵਿੰਦਰ ਸਿੰਘ ਆਦਿ ਅਤੇ ਸੁਦੇ ਇੱਕ ਸਾਥੀ ਦਾ ਨਾਮ ਆਇਆ ਹੈ।
ਸੁਰਜੀਤ ਗੱਗ ਅਕਸਰ ਆਪਣੀਆਂ ਲਿਖਤਾਂ ਨੂੰ ਲੈ ਕੇ ਵਿਵਾਦਾਂ ਵਿੱਚ ਰਹਿੰਦੇ ਹਨ। ਤੇ ਇੱਕ ਵਾਰ ਫਿਰ ਉਹ ਆਪਣੀ ਕਵਿਤਾ ‘ਮੈਂ ਤੇ ਮੇਰਾ ਬਾਬਾ ਨਾਨਕ’ ਕਰਕੇ ਵਿਵਾਦਾਂ ਵਿੱਚ ਸਨ ਜਿਸਨੂੰ ਲੈ ਕੇ ਉਨ੍ਹਾਂ ਉੱਪਰ ਕੁੱਝ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਫਿਲਹਾਲ ਸੁਰਜੀਤ ਗੱਗ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਸਪਤਾਲ ਵਿੱਚ ਜੇਰੇ ਇਲਾਜ ਹਨ ਤੇ ਉਨ੍ਹਾਂ ਵੱਲੋਂ ਹਮਲਾਵਰਾਂ ਦੀ ਪਹਿਚਾਣ ਕਰ ਲਈ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਜਦੋਂ ਸੁਰਜੀਤ ਗੱਗ ਨੇ ‘ਮੈਂ ਤੇ ਮੇਰਾ ਬਾਬਾ ਨਾਨਕ’ ਕਵਿਤਾ ਲਿਖੀ ਸੀ ਉਦੋਂ ਵੀ ਉਨ੍ਹਾਂ ਸਿੱਖ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਨ੍ਹਾਂ ਉੱਪਰ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਜੇਲ ਵਿੱਚ ਵੀ ਰਹਿਣਾ ਪਿਆ ਸੀ।
ਹਮਲੇ ਤੋਂ ਬਾਅਦ ਹਸਪਤਾਲ ਵਿੱਚ ਉਨ੍ਹਾਂ ਨੇ ਆਪਣਾ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਅਨੰਦਪੁਰ ਸਾਹਿਬ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੇ ਸਨ ਤੇ ਇਸ ਦੌਰਾਨ ਜਦੋਂ ਪੁਲ ਕੋਲ ਪਹੁੰਚੇ ਤਾਂ ਉੱਥੇ ਪਹਿਲਾਂ ਹੀ ਕੁੱਝ ਲੋਕ ਖੜੇ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ, “ਅਸੀਂ ਪਹਿਲਾਂ ਵੀ ਤੁਹਾਡੀ ਜੇਲ ਵਿੱਚ ਕੁੱਟਮਾਰ ਕੀਤੀ ਸੀ ਪਰ ਤੁਸੀਂ ਸੁਧਰੇ ਨਹੀਂ”। ਗੱਗ ਨੇ ਕਿਹਾ ਕਿ ਜਦੋਂ ਪਹਿਲਾਂ ਉਹ ਜੇਲ ਵਿੱਚ ਰਹੇ ਸਨ ਤਾਂ ਉਦੋਂ ਵੀ ਇਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ।Image result for surjit gag
ਜ਼ਿਕਰੇ ਖਾਸ ਹੈ ਕੀ ਸੁਰਜੀਤ ਗੱਗ ਆਪਣੀਆਂ ਕਈ ਕਵਿਤਾਵਾਂ ਨੂੰ ਲੈ ਕੇ ਪਹਿਲਾਂ ਵੀ ਵਿਵਾਦਾਂ ਚ ਰਹੇ ਨੇ ਤੇ ਉਹਨਾਂ ਤੇ ਇਲਜ਼ਾਮ ਲੱਗਦੇ ਰਹੇ ਨੇ ਕੀ ਉਹ ਆਪਣੀ ਲੇਖਣੀ ਜ਼ਰੀਏ ਲੋਕਾਂ ਦੀ ਆਸਥਾ ਦਾ ਨਿਰਾਦਰ ਕਰਦੇ ਨੇ। ਵਿਵਾਦਿਤ ਗੱਗਬਾਣੀ ਕਰਕੇ ਸੁਰਜੀਤ ਗੱਗ ਹਵਾਲਾਤ ਦੀ ਹਵਾ ਵੀ ਖਾ ਚੁੱਕੇ ਨੇ। ਉਧਰ ਹਮਲੇ ਦੇ ਮਾਮਲੇ ਚ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

error: Alert: Content is protected !!