You dont have javascript enabled! Please download Google Chrome!

ਆਹ ਕਿਹੜੀ ਆਰਤੀ ਹੋ ਰਹੀ .. ਸਿੱਖ ਸੰਗਤ ਜੀ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ …

੧੯੫੮ ਤੋਂ ਜਦੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਦਾਖ਼ਲੇ ਦੇ ਸਮੇ ਪ੍ਰਿੰ. ਸਾਹਿਬ ਸਿੰਘ ਜੀ ਦੀ ਸੰਗਤ ਪ੍ਰਾਪਤ ਹੋਈ ਤਾਂ ਆਰਤੀ ਬਾਰੇ ਮੇਰੇ ਵਿਚਾਰ ਇਸ ਸ਼ਬਦ ਦੇ ਉਹਨਾਂ ਵੱਲੋਂ ਕੀਤੇ ਗਏ ਅਰਥਾਂ ਨਾਲ ਇਸ ਤਰ੍ਹਾਂ ਦੇ ਬਣੇ ਹੋਏ ਸਨ ਕਿ ਨਿਰੰਕਾਰ ਦੀ ਅਰਤੀ ਨਿਰੰਤਰ ਹੋਈ ਜਾ ਰਹੀ ਹੈ ਤੇ ਇਸ ਲਈ ਉਸਨੂੰ ਦੀਵੇ ਜਗਾ ਕੇ ਤੇ ਹੋਰ ਕਿਸੇ ਤਰ੍ਹਾਂ ਦੇ ਆਡੰਬਰ ਕਰਕੇ ਉਸਦੀ ਆਰਤੀ ਉਤਾਰਨ ਦੀ ਕੋਈ ਲੋੜ ਨਹੀ।Image result for sikh arti ਇਸ ਬਾਰੇ ਇੱਕ ਨਿਹੰਗ ਸਿੰਘ ਦੇ ਬਚਨ ਵੀ ਕੁੱਝ ਇਸ ਤਰ੍ਹਾਂ ਦੇ ਸੁਣ ਰੱਖੇ ਸਨ: ਇੱਕ ਵਾਰੀਂ ਭਗਤਾਂ ਨੂੰ ਇਸ ਤਰ੍ਹਾਂ ਪ੍ਰੰਪਰਾਗਤ ਤਰੀਕੇ ਨਾਲ ਆਰਤੀ ਉਤਾਰਦਿਆਂ ਵੇਖ ਕੇ, ਉਸਨੇ ਹੈਰਾਨੀ ਨਾਲ਼ ਕਿਸੇ ਤੋਂ ਪੁਛਿਆ, “ਇਹ ਕੀ ਹੋ ਰਿਹਾ ਹੈ?” ਉਤਰ ਮਿਲ਼ਿਆ ਕਿ ਭਗਤ ਜਨ ਆਰਤੀ ਉਤਾਰ ਰਹੇ ਹਨ। “ਪਹਿਲਾਂ ਪਤੰਦਰਾਂ ਨੇ ਚੜ੍ਹਨ ਹੀ ਕਿਉਂ ਦਿਤੀ ਜੋ ਹੁਣ ਏਨੇ ਲੋਹੇ ਲਾਖੇ ਹੋ ਰਹੇ ਨੇ ਉਸਨੂੰ ਉਤਾਰਨ ਲਈ!”
ਅਜਿਹੇ ਵਿਚਾਰ ਹੀ ਆਪਣੀ ਸੋਚ ਵਿੱਚ ਮੈ ਲਈ ਫਿਰਦਾ ਹੁੰਦਾ ਸਾਂ ਕਿ ਇੱਕ ਵਾਕਿਆ ਮੇਰੇ ਨਾਲ ਵੀ ਵਰਤ ਗਿਆ। ਗੱਲ ਇਹ ੧੯੬੯ ਦੇ ਨਵੰਬਰ ਮਹੀਨੇ ਦੀ ਹੈ। ਦੇਸ ਤੇ ਪਰਦੇਸਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਰ ਪੁਰਬ ਮਨਾਇਆ ਜਾ ਰਿਹਾ ਸੀ। ਸਭ ਜਥੇਬੰਦੀਆਂ ਤੇ ਅਦਾਰੇ ਆਪਣੇ ਆਪਣੇ ਤੌਰ ਤੇ ਇਸ ਨੂੰ ਬੜੇ ਉਤਸ਼ਾਹ ਨਾਲ ਮਨਾਉਣ ਲਈ ਸਮਾਗਮ ਰਚ ਰਹੇ ਸਨ। Image result for sikh artiਚੱਬੇਵਾਲ਼ ਜਿਆਣ ਦੇ ਹਾਇਰ ਸੈਕੰਡਰੀ ਸਕੂਲ਼ ਦੇ ਨੌਜਵਾਨ ਤੇ ਬਸਤਰਾਂ ਤੋਂ ਬੜੇ ਪੜ੍ਹੇ ਲਿਖੇ ਦਿਸਣ ਵਾਲੇ ਪ੍ਰਿੰਸੀਪਲ ਜੀ ਨੇ ਮੈਨੂੰ ਵੀ ਉਸ ਮੌਕੇ ਬੋਲਣ ਲਈ ਦਾਅਵਤ ਦੇ ਦਿਤੀ। ਅੰਨਾ ਕੀ ਭਾਲੇ ਦੋ ਅੱਖਾਂ! ਮੈ ਖੁਸ਼ੀ ਨਾਲ ਹਾਂ ਕਰ ਦਿਤੀ। ਨਿਸਚਿਤ ਦਿਨ ਓਥੇ ਮੈ ਪਹੁੰਚ ਗਿਆ। ਤਿੰਨਾਂ ਦਿਨਾਂ ਤੋਂ ਗੁਰਬਾਣੀ ਦੇ ਚੱਲ ਰਹੇ ਅਖੰਡਪਾਠ ਦਾ ਭੋਗ ਪਾਇਆ ਗਿਆ। ਇਹ ਸਾਰੀ ਮਰਯਾਦਾ ਕਿਸੇ ਡੇਰੇ ਦੇ ਉਦਾਸੀ ਸੰਤ ਜੀਆਂ ਦਾ ਜਥਾ ਨਿਭਾ ਰਿਹਾ ਸੀ। ਉਹਨਾਂ ਨੇ ਹੀ ਪੂਰੀ ਸਨਾਤਨੀ ਮਰਯਾਦਾ ਅਨੁਸਾਰ ਸਾਰਾ ਅਖੰਡਪਾਠ ਸੰਪੂਰਨ ਕੀਤਾ ਤੇ ਭੋਗ ਸਮੇ ਮੰਦਰਾਂ ਵਾਂਗ ਪੂਰੀ ਮਰਯਾਦਾ ਅਨੁਸਾਰ ਜੋਰ ਸ਼ੋਰ ਨਾਲ਼ ਉਹਨਾਂ ਨੇ ਉਪਰਲਾ ਆਰਤੀ ਵਾਲ਼ਾ ਸ਼ਬਦ ਗਾਉਣ ਦੇ ਨਾਲ਼ ਨਾਲ਼ ਦੀਵੇ ਜਗਾ ਕੇ, ਰਣਸਿੰਘੇ, ਘੜਿਆਲ, ਸੰਖ, ਖੜਤਾਲਾਂ ਆਦਿ ਸਾਜਾਂ ਦੀ ਘਣਘੋਰ ਵਿੱਚ ਪੂਰੀ ਤਨਦੇਹੀ ਨਾਲ਼ ਆਰਤੀ ਉਤਾਰੀ। ਆਰਤੀ ਦੀ ਸਮਾਪਤੀ ਦੇ ਨਾਲ਼ ਹੀ ਬੋਲਣ ਲਈ ਮੇਰਾ ਨਾਂ ਲੈ ਦਿਤਾ ਗਿਆ। ਮੈ ਓਦੋਂ ਨਵਾਂ ਨਵਾਂ ਹੀ ਪ੍ਰਚਾਰਕ ਬਣਿਆ ਸਾਂ। Image result for sikh artiਜਿਵੇਂ ਨਵਾਂ ਬਣਿਆ ਮੁਸਲਮਾਨ ਦੂਜਿਆਂ ਨਾਲ਼ੋਂ ਵਧ ਉਚੀ ਬਾਂਗ ਦਿੰਦਾ ਹੈ ਤੇ ਜ਼ਿਆਦਾ ਕੱਟੜਤਾ ਵਿਖਾਉਂਦਾ ਹੈ; ਏਸੇ ਤਰ੍ਹਾਂ ਮੇਰੇ ਸਿਰ ਤੇ ਵੀ ਸੁਧਾਰਾਂ ਦਾ ਭੂਤ ਸਵਾਰ ਸੀ। ਓਦੋਂ ਅਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖੋਂ ਉਚਾਰੇ ਗਏ ਇਸ ਇਲਾਹੀ ਹੁਕਮ ਦੀ ਸਮਝ ਨਹੀ ਸੀ:
ਤਾਕਉ ਸਮਝਾਵਣਿ ਜਾਈਐ ਜੋ ਕੇ ਭੂਲਾ ਹੋਈ॥
ਪੂਰੇ ਜੋਸ਼ ਵਿੱਚ ਮੈ ਵੀ ਆਪਣਾ ਭਾਸ਼ਨ ਉਠਦੇ ਨੇ ਹੀ ਸ਼ੁਰੂ ਕਰ ਦਿਤਾ ਜਿਸਦਾ ਸਾਰ ਕੁੱਝ ਇਸ ਤਰ੍ਹਾਂ ਸੀ: ਪੌਣੇ ਪੰਜ ਸਦੀਆਂ ਬੀਤ ਗਈਆਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਉਦੇਸ਼ ਦਿਤਿਆਂ ਕਿ ਭਈ ਇਸ ਤਰ੍ਹਾਂ ਆਰਤੀ ਕਰਨ ਦਾ ਕੋਈ ਲਾਭ ਨਹੀ। ਪਰ ਅਸੀਂ ਜਿਵੇ ਗੁਰੂ ਜੀ ਨੂੰ ਚਿੜਾਉਣ ਵਾਸਤੇ, ਓਸੇ ਸ਼ਬਦ ਦਾ ਉਚਾਰਣ ਕਰਦੇ ਹੋਏ ਓਸੇ ਹੀ ਪੁਰਾਤਨ ਤਰੀਕੇ ਨਾਲ਼ ਆਰਤੀ ਕਰਨੀ ਹੈ ਜਿਸ ਵਿੱਚ ਉਹਨਾਂ ਨੇ ਇਸਨੂੰ ਨਿਸਫਲ ਆਖਿਆ ਹੈ। Related imageਮੈ ਅਜੇ ਬੋਲ ਹੀ ਰਿਹਾ ਸਾਂ ਕਿ ਸੰਗਤ ਵਿਚੋਂ ਇੱਕ ਪਾਸਿਉਂ ਇੱਕ ਸੰਤ ਜੀ ਬੋਲ ਉਠੇ, “ਓਇ ਗਿਆਨੀ, ਜਾਈਂ ਨਾ; ਸਾਡੀ ਗੱਲ ਸੁਣਕੇ ਜਾਈਂ!” ਦੂਜੇ ਪਾਸਿਉਂ ਇੱਕ ਹੋਰ ਸੰਤ ਜੀ ਬੋਲੇ. “ਜਾਣਾ ਹੁਣ ਇਹਨੇ ਕਿੱਥੇ ਆ!” ਮੇਰਾ ਭਾਸ਼ਨ ਮੁਕਦਿਆਂ ਹੀ ਪ੍ਰਿੰਸੀਪਲ ਜੀ ਮੇਰੇ ਕੋਲ਼ ਆਏ ਤੇ ਮੈਨੂੰ ਸੰਗਤ `ਚੋਂ ਉਠਾ ਕੇ ਬਾਹਰ ਲਿਜਾ ਕੇ ਓਥੋਂ ਚਲੇ ਜਾਣ ਲਈ ਆਖ ਦਿਤਾ। ਮੈ ਵੇਖਾਂ ਆਲ਼ਾ ਦੁਆਲ਼ਾ ਕਿ ਹੁਣ ਕਿਧਰ ਜਾਵਾਂ! ਇਹ ਸੋਚ ਕੇ ਕਿ ਭਰੀ ਸੰਗਤ ਵਿੱਚ ਜੇਕਰ ਕੋਈ ਗੱਲ ਹੁੰਦੀ ਤਾਂ ਹੱਥੋ ਪਾਈ ਹੋਣ ਦੀ ਸੰਭਾਵਨਾ ਨਹੀ ਸੀ। ਜਾਭਾਂ ਦਾ ਭੇੜ ਭਾਵੇਂ ਅਸੀਂ ਕਰੀ ਜਾਂਦੇ। ਪਰ ਜੇਕਰ ਰਸਤੇ ਵਿੱਚ ਜਾਂਦਿਆ ਇਹਨਾਂ ਸੰਤਾਂ ਨੇ ਮੈਨੂੰ ਆ ਦਬੋਚਿਆ ਤਾਂ ਮੈ ਫਿਰ ਕੇਹੜੀ ਮਾਂ ਨੂੰ ਮਾਸੀ ਆਖੂੰ! ਇਕੱਲਾ ਇਕੱਲਾ ਸੰਤ ਮੇਰੇ ਨਾਲ਼ੋ ਤਕੜਾ ਸੀ। ਮੈ ਤਾਂ ਹਲਵਾਈ ਤੋਂ ਦਿਹਾੜੀ ਵਿੱਚ ਪੰਜ ਸੱਤ ਵਾਰ ਚਾਹ ਪੀ ਛੱਡਦਾ ਸਾਂ ਤੇ ਢਾਬਿਆਂ ਤੋਂ ਰੋਟੀ ਸੁਖੀ ਰੋਟੀ ਹੀ ਮੇਰੀ ਖੁਰਾਕ ਸੀ ਤੇ ਉਹ ਵੀ ਲੰਙੇ ਡੰਘ ਹੀ ਸੀ।।Related image ਇਹ ਸੰਤ ਜੀ ਤਾਂ ਸਾਤਵਿਕ ਤੇ ਸਨਿਗਧ ਭੋਜਨ, ਜਿਹਾ ਕਿ ਦੁਧ, ਮਲਾਈ, ਬਾਦਾਮ, ਘਿਓ, ਮਾਹਲ ਪੂੜੇ ਆਦਿ ਪਦਾਰਥ ਛਕਣ ਵਾਲ਼ੇ ਜਤੀ ਸਤੀ ਸੰਤ ਜੀ ਮਹਾਂਰਾਜ ਵਾਹਵਾ ਸ਼ਕਤੀਸ਼ਾਲੀ ਦਿਖਾਈ ਦਿੰਦੇ ਸਨ। ਕਿਥੇ ਮੈ ਸਾਧਾਰਣ ਜਿਹਾ ਆਮ ਮਨੁਖ ਤੇ ਕਿਥੇ ਉਹ ਸਾਰੇ ਹੀ ਮੇਰੇ ਤੋਂ ਤਕੜੇ ਸੰਤ ਜੀ ਮਹਾਂਪੁਰਸ਼! ਫੈਸਲਾ ਤੱਤਫੱਟਤਾ ਦੀ ਮੰਗ ਕਰਦਾ ਸੀ। ਸੋ ਮੈ ਵਾਹਣਾਂ ਵਿਚਦੀ ਕਾਹਲ਼ੀ ਕਾਹਲ਼ੀ ਤੁਰਦਾ, ਬਲਕਿ ਇੱਕ ਕਿਸਮ ਦਾ ਅਰਧ ਭੱਜਦਾ ਜਿਹਾ ਗਿਆ ਤੇ ਬਹੁਤ ਦੂਰ ਜਾ ਕੇ ਦੂਜੇ ਅੱਡੇ ਤੋਂ ਬੱਸ ਫੜੀ ਤੇ ਅੰਮ੍ਰਿਤਸਰ ਪੁੱਜ ਕੇ ਹੀ ਮੇਰਾ ਸਾਹ ਨਾਲ਼ ਰਲ਼ਿਆ।
ਇਉਂ ਸੰਤ ਜੀਆਂ ਨੇ ਮੈਨੂੰ ਵਾਹਣੀਂ ਪਾਇਆ। ਇਹ ਵੀ ਮੇਰੀ ਜ਼ਬਾਨ ਦਾ ਹੀ ਰਸ ਸੀ।
(ਆਰਤੀ- ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਯ ਅੱਗੇ ਦੀਵੇ ਘੁਮਾ ਕੇ ਪੂਜਨ ਕਰਨਾ। ਹਿੰਦੂ ਮਤ ਅਨੁਸਾਰ ਚਾਰ ਵਾਰੀ ਚਰਨਾਂ ਅੱਗੇ, ਦੋ ਵਾਰੀ ਨਾਭੀ ਤੇ, ਇਕ ਵਾਰੀ ਮੂੰਹ ਉਤੇ ਅਤੇ ਸੱਤ ਵਾਰੀ ਸਾਰੇ ਸਰੀਰ ਉਤੇ ਦੀਵੇ ਘੁਮਾਣੇ ਚਾਹੀਦੇ ਹਨ। ਦੀਵੇ ਇਕ ਤੋਂ ਲੈ ਕੇ ਸੌ ਤਕ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਇਸ ਆਰਤੀ ਦਾ ਨਿਖੇਧ ਕਰ ਕੇ ਕਰਤਾਰ ਦੀ ਕੁਦਰਤੀ ਆਰਤੀ ਦੀ ਵਡਿਆਈ ਕੀਤੀ ਹੈ।)

ਗਿਆਨੀ ਸੰਤੋਖ ਸਿੰਘ

error: Alert: Content is protected !!