You dont have javascript enabled! Please download Google Chrome!

ਅਸਲੀ ਥਾਣਾ ਕੋਤਵਾਲੀ ਮੋਰਿੰਡਾ ਜਿੱਥੇ ਛੌਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਨੂੰ ਕੈਦ ਕੀਤਾ ਗਿਆ ਸੀ

ਗੁਰਦੁਆਰਾ ਕੋਤਵਾਲੀ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਦੇ ਪਿੰਡ ਸਹੇੜੀ ਤੋਂ ਗ੍ਰਿਫ਼ਤਾਰ ਕਰਕੇ ਥਾਣਾ ਕੋਤਵਾਲੀ ਮੋਰਿੰਡਾ ਵਿਖੇ ਕੈਦ ਕੀਤਾ ਗਿਆ ਸੀ। ਇਹ ਉਹੀ ਇਤਿਹਾਸਕ ਸਥਾਨ ਹੈ ਜਿੱਥੇ ਬਿਰਧ ਮਾਤਾ ਆਪਣੇ ਛੋਟੇ ਪੋਤਿਆਂ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨਾਲ ਕੈਦ ਵਿੱਚ ਰਹੇ ਸਨ। ਇਸ ਪੁਰਾਤਨ ਇਮਾਰਤ ਦੀ ਦਿੱਖ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਗਿਆ।
ਸਿੱਖ ਇਤਿਹਾਸ ਵਿੱਚ ਪੋਹ ਦਾ ਮਹੀਨਾ (ਦਸੰਬਰ ਅੱਧ ਤੋਂ ਸ਼ੁਰੂ) ਬੇਹੱਦ ਉਦਾਸੀਨਤਾ ਭਰਿਆ ਹੁੰਦਾ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ, ਚਾਰੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ, ਇਸੇ ਮਹੀਨੇ ਹੀ ਇਹ ਸਭ ਦੁਖਾਂਤ ਵਾਪਰੇ ਸਨ।
ਫਤਹਿਗੜ੍ਹ ਸਾਹਿਬ ਦੇ ਇਸੇ ਠੰਡੇ ਬੁਰਜ ‘ਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਕੈਦ ਕਰ ਦਿੱਤਾ ਗਿਆ।ਗੁਰੂਦਵਾਰਾ ਕੋਤਵਾਲੀ ਸਾਹਿਬ ਮੋਰਿੰਡਾ ਉੁਹ ਅਸਥਾਨ ਹੈ ਜਿਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ। ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਣ ਦਾ ਫੈਸਲਾ ਕੀਤਾ। ਸਰਸਾ ਨਦੀ ਤੇ ਪਰਿਵਾਰ ਵਿਛੋੜਾ ਪੈ ਗਿਆ। ਪਰਿਵਾਰ ਤੋਂ ਵਿੱਛੜ ਕੇ ਦਾਦੀ ਗੁਜਰ ਕੌਰ, ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਸਰਸਾ ਨਦੀ ਕਿਨਾਰੇ ਜਿਧਰ ਨੂੰ ਪਾਣੀ ਦਾ ਵਹਾਅ ਸੀ,ਨਾਲ ਨਾਲ ਹੋ ਤੁਰੇ। ਪਹਿਲੀ ਰਾਤ 7 ਪੋਹ,1761 ਬਿਕਰਮੀ ਜੋ ਕਿ 21 ਦਸੰਬਰ 1704 ਈਸਵੀ ਬਣਦੀ ਹੈ,ਦਾਦੀ ਮਾਂ ਤੇ ਸਾਹਿਬਜ਼ਾਦਿਆਂ ਨੇ ਕੁੰਮੇ ਮਾਸ਼ਕੀ ਦੀ ਝੌਂਪੜੀ ਵਿਚ, ਸਰਸਾ ਨਦੀ ਤੇ ਸਤਲੁੱਜ ਦੇ ਸਾਂਝੇ ਕਿਨਾਰੇ ਤੇ ਪਿੰਡ ਚੱਕ ਢੇਰਾ ਦੇ ਪੱਤਣ ਤੇ ਬਤੀਤ ਕੀਤੀ। ਇਥੇ ਗੁਰਦੁਆਰਾ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਜੋ ਕਿ ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ ਜੀ,ਸੁਭਾਏਮਾਨ ਹੈ। ਇਥੋਂ ਗੰਗੂ ਨਾਲ ਚੱਲ ਕੇ, ਦੂਸਰੀ ਰਾਤ ਪਿੰਡ ਕਾਈਨੌਰ ਦੇ ਤਲਾਅ ਤਹਿ: ਮੋਰਿੰਡਾ,ਜਿਲਾ ਰੋਪੜ ਤੇ 8 ਪੋਹ ਨੂੰ ਬਤੀਤ ਕੀਤੀ। ਅਗਲਾ ਦਿਨ ਗੰਗੂ ਦੇ ਪਿੰਡ ਸਹੇੜੀ ਦੇ ਬਾਹਰ ਉਜਾੜ ਢੱਕ ਜਿਥੇ ਹੁਣ ਗੁਰੂਦਵਾਰਾ ਐਮਾਂ ਸਾਹਿਬ ਸਥਿਤ ਹੈ,ਓਥੇ ਬਤੀਤ ਕਰ ਕੇ,ਰਾਤ 9 ਪੋਹ ਗੰਗੂ ਦੇ ਘਰ ਬਤੀਤ ਕੀਤੀ। ਇਥੋਂ ਗੰਗੂ ਪਾਪੀ ਨੇ ਲਾਲਚ ਵਿਚ ਆ ਕੇ 10 ਪੋਹ ਨੂੰ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗਿਰਫ਼ਤਾਰ ਕਰਵਾ ਦਿੱਤਾ। ਗੰਗੂ ਦੇ ਘਰ ਵਾਲੀ ਥਾਂ ਗੁਰੂਦਵਾਰਾ ਬਣਿਆ ਹੈ। ਜਿੱਥੇ ਆਣ ਕੇ ਰੱਥ ਵਿਚ ਬੈਠੇ ਉਥੇ ਗੁਰੂਦਵਾਰਾ ਰੱਥ ਸਾਹਿਬ ਸੁਭਾਏਮਾਨ ਹੈ ।ਮੋਰਿੰਡੇ ਆਣ ਕੇ ਜਿੱਥੇ ਜਲ ਛਕਿਆ , ਉਥੇ ਗੁਰੂਦਵਾਰਾ ਗੰਜ-ਏ-ਸ਼ਹੀਦਾ ਬਣਿਆ ਹੈ। ਇਹ ਸਖ਼ਤੀ ਭਰੀ ਰਾਤ 10 ਪੋਹ ਮੋਰਿਡੇ ਦੀ ਹਵਾਲਾਤ ਜਿਥੇ ਹੁਣ ਗੁਰੂਦਵਾਰਾ ਕੋਤਵਾਲੀ ਸਾਹਿਬ ਸੁਭਾਏਮਾਨ ਵਿਚ ਸਖਤ ਪਹਿਰੇ ਹੇਠ ਬਤੀਤ ਕੀਤੀ। 11 ਪੋਹ ਨੂੰ ਰੱਥ (ਬੈੱਲ ਗੱਡੀ )ਵਿਚ ਬਿਠਾ ਕੇ ਸਰਹਿੰਦ ਲਿਜਾਇਆ ਗਿਆ। 11 ਤੇ 12 ਪੋਹ ਦੀਆਂ ਰਾਤਾਂ, ਬਰਫ਼ ਵਰਗੀ ਸ਼ੀਤ ਲਹਿਰ ਤੇ ਮੌਤ ਦੇ ਪਰਛਾਵੇਂ ਹੇਠ, ਬਿਨਾ ਅੰਨ, ਬਸਤਰ, ਤਸੀਹੇ ਝੱਲਦਿਆਂ ਸਰਹਿੰਦ ਦੇ ਠੰਡੇ ਬੁਰਜ ਵਿਚ ਬਤੀਤ ਹੋਈਆਂ। ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹੀਦੀ 13 ਪੋਹ ਨੂੰ ਸਰਹਿੰਦ ਵਿਖੇ ਹੋਈ।

BBC/Ajay Jalandhari
ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਸਿੱਖਾਂ ਦਾ ਕਰਬਲਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਥਾਂ ‘ਤੇ ਹੀ ਦੁਨੀਆਂ ਦਾ ਇਕ ਅਜੀਬ ਸਾਕਾ ਵਾਪਰਿਆ। ਇਕ ਪਾਸੇ ਮੁਗਲ ਹਕੂਮਤ ਤੇ ਦੂਜੇ ਪਾਸੇ 7 ਤੇ 9 ਸਾਲ ਦੀ ਉਮਰ ਦੇ ਛੋਟੇ-ਛੋਟੇ ਬੱਚੇ।

BBC/Ajay Jalandhari

ਭੋਰਾ ਸਾਹਿਬ, ਇਹ ਉਹ ਇਤਿਹਾਸਕ ਅਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਦੀਵਾਰ ਵਿੱਚ ਚਿਣਵਾ ਦਿੱਤਾ ਗਿਆ ਸੀ।

BBC/Ajay Jalandhari

ਗੁਰਦੁਆਰਾ ਬਿਬਾਨਗੜ੍ਹ ਸਾਹਿਬ, ਜਿੱਥੇ ਮਾਤਾ ਗੁਜਰੀ ਜੀ ਨੂੰ ਭਾਈ ਮੋਤੀ ਰਾਮ ਮਹਿਰਾ ਨੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਪੂਰੀ ਗਾਥਾ ਸੁਣਾਈ ਅਤੇ ਇਸੇ ਥਾਂ ‘ਤੇ ਹੀ ਮਾਤਾ ਗੁਜਰੀ ਜੀ ਨੇ ਆਪਣੇ ਸਵਾਸ ਤਿਆਗੇ।

BBC/Ajay Jalandhari

ਗੁਰਦੁਆਰਾ ਸ੍ਰੀ ਜੋਤੀ ਸਰੂਪ ਫਤਹਿਗੜ੍ਹ ਸਾਹਿਬ, ਜਿਸ ਨੂੰ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਵੀ ਕਿਹਾ ਜਾਂਦਾ ਹੈ। ਇੱਥੇ ਹੀ ਦੋਵਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਮ ਸਸਕਾਰ ਕੀਤਾ ਗਿਆ।

BBC/Ajay Jalandhari

ਫਤਹਿਗੜ੍ਹ ਸਾਹਿਬ ਜੀ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨਾਲ ਸਬੰਧਤ ਕਈ ਇਤਿਹਾਸਕ ਗੁਰਧਾਮ ਬਣੇ ਹੋਏ ਹਨ। ਜਿੱਥੇ ਵੱਡੀ ਗਿਣਤੀ ਵਿੱਚ ਲੋਕ ਸਿਜਦਾ ਕਰਨ ਆਉਂਦੇ ਹਨ।

Ajay Jalandhari/BBC

ਗੁਰਦੁਆਰਾ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਉਹ ਇਤਿਹਾਸਕ ਸਥਾਨ ਹੈ, ਜਿੱਥੇ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਮੁਗ਼ਲਾਂ ਨਾਲ ਲੜਦੇ ਹੋਏ ਜੰਗ-ਏ-ਮੈਦਾਨ ਵਿੱਚ ਸ਼ਹੀਦ ਹੋਏ ਸਨ।

BBC/Ajay Jalandhari

ਇਸ ਦੇ ਨਾਲ ਹੀ ਪੰਜਾਂ ਪਿਆਰਿਆਂ ਵਿਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਵੀ ਸ਼ਹੀਦ ਹੋਏ ਸਨ। ਅੱਜ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਸਾਹਿਬ ਸੁਸ਼ੋਭਿਤ ਹਨ।

BBC/Ajay Jalandhari

ਵੱਡੇ ਸਾਹਿਬਜ਼ਾਦਿਆਂ ਅਤੇ 27 ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਛੱਡ ਕੇ ਮਾਛੀਵਾੜੇ ਜਾਣ ਤੋਂ ਪਹਿਲਾਂ ਇਸੇ ਇਤਿਹਾਸਕ ਬੁਰਜ ‘ਤੇ ਬਾਬਾ ਜੀਵਨ ਸਿੰਘ ਨੂੰ ਆਪਣੀ ਕਲਗੀ ਤੇ ਸ਼ਸਤਰ-ਬਸਤਰ ਸੌਂਪ ਕੇ ਬਿਠਾਇਆ ਸੀ।

BBC/Ajay Jalandhari

ਗੁਰਦੁਆਰਾ ਚਮਕੌਰ ਸਾਹਿਬ ਵਿਖੇ ਇਸ ਪਵਿੱਤਰ ਖੂਹੀ ਤੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਸਾਹਿਬਜ਼ਾਦਿਆਂ ਨੇ ਜਲ ਛਕਿਆ ਸੀ।

BBC/Ajay Jalandhari

ਸ਼ਹੀਦੀ ਸਾਕੇ ਦੀ ਯਾਦ ਵਿੱਚ ਹਰ ਸਾਲ ਗੁਰਦੁਆਰਾ ਗੁਰ ਸਾਗਰ ਤੋਂ ਇੱਕ ਮਹਾਨ ਸ਼ਹੀਦੀ ਨਗਰ ਕੀਰਤਨ ਚਮਕੌਰ ਸਾਹਿਬ ਤੋਂ ਫਤਹਿਗੜ੍ਹ ਸਾਹਿਬ ਤੱਕ ਸਜਾਇਆ ਜਾਂਦਾ ਹੈ।

BBC/Ajay Jalandhari

ਨਗਰ ਕੀਰਤਨ ਦੌਰਾਨ ਲੰਗਰ ਦੀ ਸੇਵਾ ਕਰਦੇ ਹੋਏ ਗੁਰੂ ਘਰ ਦੇ ਸੇਵਾਦਾਰ।

BBC/Ajay Jalandhari

ਗੁਰਦੁਆਰੇ ਵਿੱਚ ਜੋੜਿਆਂ ਦੀ ਸੇਵਾ ਕਰਦੇ ਹੋਏ ਇੱਕ ਬਜ਼ੁਰਗ।

BBC/Ajay Jalandhari

ਗੁਰਦੁਆਰਾ ਕੋਤਵਾਲੀ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਦੇ ਪਿੰਡ ਸਹੇੜੀ ਤੋਂ ਗ੍ਰਿਫ਼ਤਾਰ ਕਰਕੇ ਥਾਣਾ ਕੋਤਵਾਲੀ ਮੋਰਿੰਡਾ ਵਿਖੇ ਕੈਦ ਕੀਤਾ ਗਿਆ ਸੀ।

BBC/Ajay Jalandhari
ਇਹ ਉਹੀ ਇਤਿਹਾਸਕ ਸਥਾਨ ਹੈ ਜਿੱਥੇ ਬਿਰਧ ਮਾਤਾ ਆਪਣੇ ਛੋਟੇ ਪੋਤਿਆਂ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨਾਲ ਕੈਦ ਵਿੱਚ ਰਹੇ ਸਨ। ਇਸ ਪੁਰਾਤਨ ਇਮਾਰਤ ਦੀ ਦਿੱਖ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਗਿਆ।

error: Alert: Content is protected !!