You dont have javascript enabled! Please download Google Chrome!

ਅਸਤੀਫੇ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ Dhindsa, ਦਿੱਤੀ ਵੱਡੀ ਸਲਾਹ

ਅਕਾਲੀ ਦਲ ‘ਚੋਂ ਅਸਤੀਫਾ ਦੇਣ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਤਾਂ ਨਾਰਾਜ਼ਗੀ ਨੂੰ ਲੈ ਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਬਚਦੇ ਰਹੇ ..ਢੀਂਡਸਾ ਨੇ ਅਕਾਲੀ ਦਲ ‘ਤੇ ਕੋਈ ਸਿੱਧਾ ਨਿਸ਼ਾਨਾ ਤਾਂ ਨਹੀਂ ਸਾਧਿਆ ਪਰ ਉਹ ਅਕਾਲੀ ਦਲ ਨੂੰ ਆਤਮ ਚਿੰਤਨ ਦੀ ਸਲਾਹ ਜ਼ਰੂਰ ਦੇ ਗਏ .. ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਅੱਜ ਮੱਥਾ ਟੇਕਣ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜੇ। ਉਨ੍ਹਾਂ ਕਿਹਾ ਕਿ ਉਹ ਸਿਰਫ ਵਾਹਿਗੁਰੂ ਅੱਗੇ ਅਰਦਾਸ ਕਰਨ ਆਏ ਹਨ। ਜਦੋਂ ਉਨ੍ਹਾਂ ਨੂੰ ਮਨਜੀਤ ਸਿੰਘ ਜੀਕੇ ਦੇ ਅਸਤੀਫ਼ੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਜੀਕੇ ਹੀ ਦੱਸ ਸਕਦੇ ਹਨ।
ਉਨ੍ਹਾਂ ਨੂੰ ਵਾਰ-ਵਾਰ ਅਕਾਲੀ ਦਲ ਦੇ ਨਿਘਾਰ, ਪਾਰਟੀ ਪ੍ਰਧਾਨ ਨੂੰ ਬਦਲਣ ਤੇ ਬੀਬੀ ਜਗੀਰ ਕੌਰ ਵੱਲੋਂ ਵਰਤੀ ਮਾੜੀ ਸ਼ਬਦਾਵਲੀ ਸਮੇਤ ਹੋਰ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਜਾ ਇਕ ਹੀ ਸਵਾਬ ਸੀ, ਕਿ ਤੁਸੀਂ ਹੁਣ ਮੇਰਾ ਮੂੰਹ ਨਾ ਖੁੱਲ੍ਹਵਾਓ। ਉਨ੍ਹਾਂ ਕਿਹਾ ਕਿ ਪਾਰਟੀ 70 ਤੋਂ 10 ਸੀਟਾਂ ਉਤੇ ਆ ਗਈ ਹੈ, ਇਸ ਲਈ ਆਤਮ ਚਿੰਤਨ ਦੀ ਲੋੜ ਹੈ।

error: Alert: Content is protected !!