You dont have javascript enabled! Please download Google Chrome!

ਅਧਿਆਪਕਾਂ ਦੀ ਤਨਖਾਹ ’ਚ 75 ਫੀਸਦੀ ਕਟੌਤੀ ਕੈਪਟਨ ਲਈ ਬਣੀ ਮੁਸੀਬਤ ..

ਚੰਡੀਗੜ੍ਹ: ਰੈਗੂਲਰ ਕਰਨ ਦੇ ਨਾਂ ਹੇਠ ਅਧਿਆਪਕਾਂ ਦੀ ਤਨਖਾਹ ’ਚ 75 ਫੀਸਦੀ ਕਟੌਤੀ ਕੈਪਟਨ ਸਰਕਾਰ ਲਈ ਮੁਸੀਬਤ ਬਣਦੀ ਜਾ ਰਹੀ ਹੈ। ਸਾਂਝਾ ਅਧਿਆਪਕ ਮੋਰਚੇ ਨੇ ਐਤਵਾਰ ਨੂੰ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਸ਼ਹਿਰ ’ਚ ਪੱਕੇ ਮੋਰਚਾ ਲਾ ਦਿੱਤਾ ਹੈ। teacher protest in patialaਪਤਾ ਲੱਗਾ ਹੈ ਕਿ ਕੁਝ ਮੰਤਰੀ ਵੀ ਸਰਕਾਰ ਦੇ ਇਸ ਫੈਸਲਾ ਤੋਂ ਖੁਸ਼ ਨਹੀਂ ਕਿਉਂਕਿ ਪਿਛਲੇ 10 ਸਾਲਾਂ ਤੋਂ ਨੌਕਰੀ ਕਰ ਰਹੇ ਅਧਿਆਪਕਾਂ ਦੀ ਤਨਖਾਹ ’ਚ 75 ਫੀਸਦੀ ਕਟੌਤੀ ਬਾਰੇ ਉਨ੍ਹਾਂ ਕੋਲ ਕੋਈ ਤਰਕ ਨਹੀਂ ਹੈ।
ਐਤਵਾਰ ਨੂੰ ਪੂਰੇ ਪੰਜਾਬ ਵਿੱਚੋਂ ਵੱਡੇ ਪੱਧਰ ‘ਤੇ ਅਧਿਆਪਕ ਪਟਿਆਲਾ ਪਹੁੰਚੇ। ਇਸ ਦੌਰਾਨ 11 ਅਧਿਆਪਕਾਂ ਨੇ ਮਰਨ ਵਰਤ ਸ਼ੁਰੂ ਕੀਤਾ। ਅਧਿਆਪਕਾਂ ਦਾ ਗਿਲਾ ਸੀ ਕਿ ਕੈਪਟਨ ਸਰਕਾਰ ਰੈਗੂਲਰ ਕਰਨ ਦੇ ਨਾਂ ਹੇਠ ਉਨ੍ਹਾਂ ਦੀ ਤਨਖਾਹ ’ਚ 75 ਫੀਸਦੀ ਦਾ ਕੱਟ ਲਾ ਰਹੀ ਹੈ। ਅਜਿਹੇ ਫ਼ੈਸਲੇ ਖ਼ਿਲਾਫ਼ ਉਹ ਹਰ ਪੱਧਰ ’ਤੇ ਸਰਕਾਰ ਨਾਲ ਲੜਾਈ ਵਿੱਢਣਗੇ।teacher protest in patiala
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਸਐਸਏ, ਰਮਸਾ, ਆਦਰਸ਼ ਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਨੂੰ ਪੂਰੇ ਗਰੇਡ ਵਿੱਚ ਪੱਕੇ ਕਰਨ ਦੀ ਬਜਾਏ ਤਨਖਾਹਾਂ ਵਿੱਚ 65 ਤੋਂ 75 ਫੀਸਦ ਤੱਕ ਕਟੌਤੀ ਕਰਕੇ ਅਧਿਆਪਕਾਂ ਦਾ ਉਜਾੜਾ ਕਰਨ ’ਤੇ ਮੋਹਰ ਲਾਉਣ ਦਾ ਬਹੁਤ ਮਾੜਾ ਫ਼ੈਸਲਾ ਕੀਤਾ ਹੈ। ਆਗੂਆਂ ਨੇ ਦੱਸਿਆ ਕਿ ਜਦੋਂ ਤੱਕ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨ੍ਹਾਂ ਦਾ ਪੱਕਾ ਮੋਰਚਾ ਜਾਰੀ ਰੱਖਿਆ ਜਾਵੇਗਾ।

Leave a Reply

Your email address will not be published. Required fields are marked *

error: Alert: Content is protected !!