You dont have javascript enabled! Please download Google Chrome!

ਅਕਾਲੀਆਂ ਦੀ ਰੈਲੀ ਤੌਂ ਬਾਅਦ ਦੇਖੋ ਜਗੀਰ ਕੌਰ ਦਾ ਧਮਾਕੇਦਾਰ Interview

ਰੈਲੀਆਂ ਦੀ ਸਿਆਸਤ ਤੋਂ ਬਾਅਦ ਕਈ ਵੱਡੇ ਲੀਡਰਾਂ ਦੇ ਵਿਵਾਦਤ ਬਿਆਨ ਵੀ ਆਏ । ਅਜਿਹੇ ਵਿੱਚ ਅਕਾਲੀ ਦਲ ਦਲ ਦੇ ਦੋ ਵੱਡੇ ਲੀਡਰ ਵੀ ਚਰਚਾ ਵਿੱਚ ਹਨ । ਜਿਹਨਾਂ ਵਿੱਚ ਦੋ ਨਾਮ ਸ਼ਾਮਿਲ ਹਨ । ਇੱਕ ਅਖ਼ਬਾਰ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਤੇ ਨਾਲ ਹੀ ਬੀਬੀ ਜੰਗੀਰ ਕੌਰ ਦਾ ਉਹ ਇੰਟਰਵਿਊ ਵੀ ।ਪੰਥ ਦੀ ਦੁਹਾਈ ਪਾਉਣ ਵਾਲੇ ਬਾਦਲਕਿਆਂ ਨੂੰ ਸੱਚ ਬੋਲਣ ਵਾਲੇ ਹੁਣ ਏਨੇ ਚੁਭਣ ਲੱਗ ਪਏ ਹਨ.. ਕਿ ਉਹ ਮੀਡੀਆ ਤੇ ਹੀ ਤਿੱਖੇ ਹਮਲੇ ਕਰਨ ਤੋਂ ਗੁਰੇਜ ਨਹੀਂ ਕਰ ਰਹੇ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਮੀਡੀਆਪ੍ਰਤੀ ਘਟੀਆ ਸੋਚ ਅੱਜ ਉਸ ਸਮੇਂ ਇਕ ਵਾਰ ਫਿਰ ਸਾਹਮਣੇ ਆਈ ਜਦੋ ਉਹ ਪਟਿਆਲਾ ਰੈਲੀ ਵਿੱਚ ਭਾਸ਼ਣ ਦੌਰਾਨ ਜੀ ਨਿਊਜ ਟੀ.ਵੀ ਚੌਨਲ ਨੂੰ ਝੂਠ ਦੀ ਦੁਕਾਨ ਦੱਸਦੇ ਹੋਏ ਚੈਨਲ ਤੇ ਹੁੰਦੀ ਡਿਬੇਟ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਸਨਮਾਰਕ ਲੀਡਰਾਂ ਨੂੰ “ਚਮਚੇ” ਤੱਕ ਕਿਹਾ ਉਥੇ ਹੀ ਉਹਨਾਂ ਪੰਥ ਦੀ ਆਵਾਜ ਬੁਲੰਦ ਕਰਨ ਵਾਲੇ ਅਖਬਾਰਾ ਪ੍ਰਤੀ ਘਟੀਆ ਸ਼ਬਦਾਵਲੀ ਵਰਤੀ ਗਈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਸਾਬ੍ਹ ਨੂੰ ਸੱਚ ਲਿਖਣਾ ਤੇ ਸੱਚ ਸਾਹਮਣੇ ਲਿਆਉਣਾ ਬਰਦਾਸ਼ਤ ਨਹੀਂ?
ਕਿਉਂਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਆਕਾਲੀ ਦਲ ਦੀ ਸਰਕਾਰ ਵੇਲੇ ਪਿੰਡ ਹਮੀਰਗੜ੍ਹ ਵਿਖੇ ਬੇਅਦਬੀ ਦੀ ਘਟਨਾਵਾਂ ਦੇ ਰੋਸ ਤੋਂ ਦੁਖੀ ਬਜੁਰਗ ਜਰਨੈਲ ਸਿੰਘ ਵੱਲੋ ਸਾਬ੍ਹ ਦੇ ਮਾਰੇ ਗਏ ਥੱਪੜ ਦੀ ਖਬਰ ਲਾਉਣਾ ਵੀ ਹਜਮ ਨਹੀਂ ਹੋਇਆ ਸੀ ਤੇ ਸਾਬ੍ਹ ਨੇ ਪਹਿਰੇਦਾਰ ਤੇ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ? ਹੁਣ ਇਕ ਵਾਰ ਫਿਰ ਸ. ਸਿਕੰਦਰ ਸਿੰਘ ਮਲੂਕਾ ਵੱਲੋ ਪਹਿਰੇਦਾਰ ਤੇ ਤਿੱਖਾ ਹਮਲਾ ਕਰਦਿਆਂ ਘਟੀਆ ਸ਼ਬਦਾਵਲੀ ਵਰਤੀ ਗਈ?ਜਿਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਤੇ ਡ਼ੱਟਵੀ ਪਹਿਰੇਦਾਰੀ ਕਰਨ ਦੀ ਦੁਹਾਈ ਪਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਸੱਚ ਬਰਦਾਸਤ ਨਹੀਂ ਕਰ ਰਿਹਾ। Image result for bibi jagir kaurਕਿਉਂਕਿ ਪਹਿਰੇ ਦਾਰ ਪਿਛਲੇ ਲੰਬੇ ਸਮੇਂ ਤੋਂ ਬੇਅਦਬੀ ਘਟਨਾਵਾਂ ਪ੍ਰਤੀ ਪਿਛਲੀ ਅਕਾਲੀ ਭਾਜਪਾ ਸਰਕਾਰ ਦੀਆ ਕਾਰਗੁਜਾਰੀਆਂ ਨੂੰ ਪ੍ਰਮੁੱਖਤਾ ਨਾਲ ਸਾਹਮਣੇ ਲਿਆਂਉਂਦਾ ਰਿਹਾ ਹੈ। ਹੁਣ ਬਰਗਾੜੀ ਵਿਖੇ ਲਾਏ ਮੋਰਚੇ ਦੀ ਆਵਾਜ ਵੀ ਸੰਗਤਾਂ ਤੱਕ ਪਹੁਚਾਉਣ ਲਈ ਪਹਿਰੇਦਾਰ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸ. ਮਲੂਕਾ ਵੱਲੋਂ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੂੰ ਮੀਡੀਆ ਦੇ ਇਕ ਹਿੱਸੇ ਜਿਸ ਵਿੱਚ ਜੀ ਨਿਊਜ, ਪਹਿਰੇਦਾਰ ਅਤੇ ਇਕ ਹੋਰ ਪੰਜਾਬੀ ਅਖਬਾਰ ਪ੍ਰਤੀ ਵੀ ਬਹੁਤ ਗਿਲਾ ਹੈ ਜੋ ਉਹਨਾਂ ਖਿਲਾਫ ਬੇਬੁਨਿਆਦ ਅਤੇ ਝੂਠੀਆਂ ਖਬਰਾ ਲਾ ਰਿਹਾ ਹੈ। ਤੇ ਜੇਕਰ ਇਹ ਬੰਦ ਨਾ ਹੋਈਆ ਤਾਂ ਉਹਨਾ ਕੋਲ ਬੰਦ ਕਰਵਾਉਣ ਦੇ ਹਰ ਤਰ੍ਹਾਂ ਦੇ ਹਥਿਆਰ ਮੌਜੂਦ ਹਨ। ਮੁੱਖ ਸੰਪਾਦਕ ਜਸਪਾਲ ਸਿੰਘ ਹੋਰਾਂ ਨੇ ਸ ਮਲੂਕਾ ਵੱਲੋ ਇਸ ਵਰਤੀ ਗਈ ਘਟੀਆਂ ਸ਼ਬਦਾਵਲੀ ਅਤੇ ਦਿੱਤੀ ਗਈ ਚੇਤਵਨੀ ਨੂੰ ਬੌਖਲਾਹਟ ਕਰਾਰ ਦਿੰਦਿਆਂ ਕਿਹਾ ਕਿ ਪਹਿਰੇਦਾਰ ਪੰਥ ਦੀ ਆਵਾਜ ਹੈ ਤੇ ਉਹ ਪੰਥ ਤੇ ਦੋਸ਼ੀਆਂ ਦੀਆਂ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਤੇ ਹਮੇਸ਼ਾਂ ਸੱਚ ਤੇ ਡਟਵੀ ਪਹਿਰੇਦਾਰੀ ਕਰਦੇ ਰਹਾਂਗੇ.. ਇਸ ਦੇ ਨਾਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭਾਸ਼ਣ ਵਿੱਚ ਸੱਚ ਲਿਖਣ ਵਾਲੇ ਅਖਬਾਰਾ ਖਿਲਾਫ ਮਾਮਲਾ ਦਰਜ ਸਾਹਮਣੇ ਆਇਆ ਹੈ। ਸ. ਮਲੂਕਾ ਦੀ ਮੀਡੀਆਂ ਨੂੰ ਸਿੱਧੀ ਚੇਤਾਵਨੀ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਨੁਕਸਾਨ ਦੇਹ ਸਿੱਧ ਹੋ ਸਕਦੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਜੀ ਨਿਊਜ ਟੀ ਵੀ ਚੈਨਲ ਦੇ ਲੋਗੋ ਨੂੰ ਪ੍ਰੈਸ ਕਾਨਫਰੰਸ ਦੌਰਾਨ ਪਾਸੇ ਕਰਨਾ ਸਾਬਕਾ ਮੰਤਰੀ ਮਜੀਠੀਆਂ ਵੱਲੋਂ ਜੀ ਨਿਊਜ ਤੇ ਕਰੋੜਾਂ ਰੁਪਏ ਮੰਗਣ ਦੇ ਦੋਸ਼ ਲਾਉਣਾ ਅਤੇ ਸਾਬਕਾ ਮੰਤਰੀ ਸਿੰਕਦਰ ਸਿੰਘ ਮਲੂਕਾ ਵੱਲੋਂ ਪਹਿਰੇਦਾਰ ਖਿਲਾਫ ਅਦਾਲਤ ਵਿੱਚ ਕੇਸ ਦਾਇਰ ਕਰਨਾ ਸੁਰਖੀਆਂ ਵਿੱਚ ਹੈ।

error: Alert: Content is protected !!